
CHANDIGARH,(PUNJAB TODAY NEWS CA):- ਪੰਜਾਬ ਵਿੱਚ Vigilance Bureau ਨੇ ਇੱਕ ਕਰੋੜ ਰਿਸ਼ਵਤ ਮੰਗਣ ਵਾਲੇ ਇੰਡੀਅਨ ਫਾਰੈਸਟ ਸਰਵਿਸ ਵਿਸ਼ਾਲ ਚੌਹਾਨ (Indian Forest Service Vishal Chauhan) ਨੂੰ ਗ੍ਰਿਫ਼ਤਾਰ ਕਰ ਲਿਆ!ਇਹੀ ਨਹੀਂ,ਇਸ ਤੋਂ ਬਾਅਦ ਹਰ ਮਹੀਨੇ 100 ਲੱਖ ਰੁਪਏ ਅਤੇ ਜ਼ਮੀਨ ਦੀ ਵਿਕਰੀ ‘ਤੇ 5 ਲੱਖ ਰੁਪਏ ਦੀ ਕਮਿਸ਼ਨ ਮੰਗੀ ਸੀ,ਉਸ ਨੇ ਪੰਜਾਬ ਲੈਂਡ ਰਿਜ਼ਰਵੇਸ਼ਨ ਐਕਟ ਅਧੀਨ (Under the Punjab Land Reservation Act) ਆਉਂਦੀ ਜ਼ਮੀਨ ’ਤੇ ਕਬਜ਼ੇ ਦਾ ਦੋਸ਼ ਲਾਉਂਦਿਆਂ ਕਾਲੋਨਾਈਜ਼ਰ (Colonizer) ਨੂੰ FIR ਦਾ ਡਰ ਦਿਖਾਇਆ ਸੀ।
ਪਹਿਲਾਂ ਫੜੇ ਗਏ ਠੇਕੇਦਾਰ ਅਤੇ ਜੰਗਲਾਤ ਅਧਿਕਾਰੀਆਂ ਤੋਂ ਪੁੱਛਗਿੱਛ ਤੋਂ ਬਾਅਦ IFS ‘ਤੇ ਇਹ ਕਾਰਵਾਈ ਕੀਤੀ ਗਈ ਹੈ,ਪੰਜਾਬ ਵਿਜੀਲੈਂਸ ਬਿਊਰੋ (Punjab Vigilance Bureau) ਨੇ 2 ਜੂਨ ਨੂੰ ਮੋਹਾਲੀ ਦੇ ਡੀਐਫਓ ਗੁਰਮਨਪ੍ਰੀਤ ਸਿੰਘ (DFO Gurmanpreet Singh) ਅਤੇ ਠੇਕੇਦਾਰ ਹਰਮਿੰਦਰ ਸਿੰਘ ਹਮੀ (Contractor Harminder Singh Hami) ਨੂੰ ਭ੍ਰਿਸ਼ਟਾਚਾਰ ਦੇ ਕੇਸ ਵਿੱਚ ਗ੍ਰਿਫ਼ਤਾਰ ਕੀਤਾ ਸੀ,ਪੁੱਛਗਿੱਛ ਦੌਰਾਨ ਪਤਾ ਲੱਗਾ ਕਿ ਰਿਸ਼ਵਤਖੋਰੀ ਦੇ ਧੰਦੇ ਵਿੱਚ IFS ਵਿਸ਼ਾਲ ਚੌਹਾਨ ਵੀ ਸ਼ਾਮਿਲ ਹੈ।
ਜਿਸ ਤੋਂ ਬਾਅਦ ਵਿਜੀਲੈਂਸ ਬਿਊਰੋ (Vigilance Bureau) ਨੇ ਉਸ ਨੂੰ ਕੇਸ ਵਿੱਚ ਨਾਮਜ਼ਦ ਕਰ ਲਿਆ,ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਸੈਕਟਰ 10 ਚੰਡੀਗੜ੍ਹ (Sector 10 Chandigarh) ਦੇ ਰਹਿਣ ਵਾਲੇ ਦਵਿੰਦਰ ਸੰਧੂ ਦੇ ਕੋਲ ਪਿੰਡ ਮਸੌਲ ਅਤੇ ਟਾਂਡਾ ਵਿੱਚ 100 ਏਕੜ ਜ਼ਮੀਨ ਹੈ,ਇਸ ਦਾ ਕੁਝ ਹਿੱਸਾ ਪੰਜਾਬ ਲੈਂਡ ਪ੍ਰੀਜ਼ਰਵੇਸ਼ਨ ਐਕਟ (Punjab Land Preservation Act) (PLPA) ਅਧੀਨ ਆਉਂਦਾ ਹੈ,ਕਲੋਨਾਈਜ਼ਰ ਦਵਿੰਦਰ ਸੰਧੂ (Colonizer Davinder Sandhu) ਦੇ ਪਿਤਾ ਕਰਨਲ ਬਲਜੀਤ ਸੰਧੂ ਤੇ ਉਸ ਦੇ ਮੁਲਾਜ਼ਮ ਤਰਸੇਮ ਸਿੰਘ ਖ਼ਿਲਾਫ਼ ਪੁਲਿਸ ਤੱਕ ਸ਼ਿਕਾਇਤ ਪੁੱਜੀ।
ਇਹ ਸ਼ਿਕਾਇਤ ਰੇਂਜ ਅਫਸਰ ਰਣਜੋਧ ਸਿੰਘ (Range Officer Ranjodh Singh) ਨੇ ਦਿੱਤੀ,ਉਨ੍ਹਾਂ ਨੇ ਦਵਿੰਦਰ ਸੰਧੂ (Davinder Sandhu) ਨੂੰ ਦੱਸਿਆ ਕਿ ਇਹ ਸ਼ਿਕਾਇਤ ਡੀਐਫਓ ਗੁਰਮਨਪ੍ਰੀਤ ਸਿੰਘ (DFO Gurmanpreet Singh) ਅਤੇ ਸ਼ਿਵਾਲਿਕ ਸਰਕਲ ਦੇ ਕੰਜ਼ਰਵੇਟਰ (ਫੋਰੈਸਟਰ) ਵਿਸ਼ਾਲ ਚੌਹਾਨ (Conservator (Forester) of Shivalik Circle Vishal Chauhan) ਦੇ ਕਹਿਣ ’ਤੇ ਦਿੱਤੀ ਗਈ ਹੈ,ਸੰਧੂ ਨੇ ਠੇਕੇਦਾਰ ਦੇ ਕਹਿਣ ’ਤੇ ਡੀਐਫਓ (DFO) ਨੂੰ 2 ਲੱਖ ਰੁਪਏ ਦਾ ਪੈਕੇਟ ਦਿੱਤਾ,ਡੀਐਫਓ (DFO) ਨੇ ਕਿਹਾ ਕਿ ਉਹ ਬਾਕੀ ਪੈਸਿਆਂ ਬਾਰੇ ਚੌਹਾਨ ਨਾਲ ਗੱਲ ਕਰਕੇ ਉਨ੍ਹਾਂ ਨੂੰ ਸੂਚਿਤ ਕਰਨਗੇ।
ਸੰਧੂ ਵੱਲੋਂ ਇਸ ਪੂਰੇ ਮਾਮਲੇ ਦੀ ਵੀਡੀਓ ਰਿਕਾਰਡਿੰਗ (Video Recording) ਕੀਤੀ ਗਈ,ਇਸ ਤੋਂ ਬਾਅਦ ਠੇਕੇਦਾਰ ਹਰਮਿੰਦਰ ਸਿੰਘ ਹਮੀ (Contractor Harminder Singh Hami) ਨੇ ਸੰਧੂ ਨਾਲ ਸੰਪਰਕ ਕੀਤਾ,ਉਸ ਨੇ ਦੱਸਿਆ ਕਿ ਉਸਦੀ ਅਤੇ ਡੀਐਫਓ (DFO) ਦੀ ਕੰਜ਼ਰਵੇਟਰ ਚੌਹਾਨ (Conservator Chauhan) ਨਾਲ ਗੱਲ ਹੋ ਚੁੱਕੀ ਹੈ,ਪ੍ਰਾਜੈਕਟ (Project) ਦੀ ਸ਼ੁਰੂਆਤ ਕਰਨੀ ਹੈ ਤਾਂ ਪਹਿਲਾਂ ਇੱਕ ਕਰੋੜ ਰੁਪਏ ਦੇਣੇ ਪੈਣਗੇ,ਫਿਰ ਹਰ ਮਹੀਨੇ 10 ਲੱਖ ਰੁਪਏ ਅਤੇ ਜੋ ਵੀ ਜ਼ਮੀਨ ਵਿਕੇਗੀ,ਉਸ ਵਿੱਚੋਂ 5 ਲੱਖ ਰੁਪਏ ਦੇਣੇ ਪੈਣਗੇ।
ਹਾਲਾਂਕਿ ਸੰਧੂ ਇਸ ਗੱਲ ਲਈ ਸਹਿਮਤ ਨਹੀਂ ਹੋਇਆ,ਜਿਸ ਤੋਂ ਬਾਅਦ ਦਵਿੰਦਰ ਸੰਧੂ ਨੇ ਸੀਐਮ ਭਗਵੰਤ ਮਾਨ (CM Bhagwant Mann) ਦੀ ਹੈਲਪਲਾਈਨ ‘ਤੇ ਸ਼ਿਕਾਇਤ ਭੇਜੀ ਦਿੱਤੀ,ਜਿਸ ਤੋਂ ਬਾਅਦ ਪਹਿਲਾਂ ਡੀਐਫਓ (DFO) ਅਤੇ ਠੇਕੇਦਾਰ ਨੂੰ ਗ੍ਰਿਫ਼ਤਾਰ ਕੀਤਾ ਗਿਆ,ਜਾਂਚ ਵਿੱਚ ਸਾਹਮਣੇ ਆਇਆ ਕਿ IFS ਚੌਹਾਨ ਨੇ ਦਬਾਅ ਵਿੱਚ ਆ ਕੇ ਦਵਿੰਦਰ ਸੰਧੂ ਦੇ ਪਿਤਾ ਖ਼ਿਲਾਫ਼ ਕੇਸ ਦਰਜ ਕਰਵਾ ਦਿੱਤਾ,ਇਸ ਤੋਂ ਬਾਅਦ ਦਵਿੰਦਰ ਸੰਧੂ ਨੂੰ ਵੀ ਇਸ ਵਿੱਚ ਨਾਮਜ਼ਦ ਕਰਨ ਲਈ ਕਿਹਾ ਗਿਆ,ਜਿਸ ਲਈ ਚੌਹਾਨ ਨੇ ਖੁਦ ਟਾਈਪ ਕੀਤੀ ਇੱਕ ਸ਼ਿਕਾਇਤ ਦਿੱਤੀ ਸੀ,ਜਿਸ ਤੋਂ ਬਾਅਦ ਵਿਜੀਲੈਂਸ (Vigilance) ਨੇ ਉਸ ਨੂੰ ਗ੍ਰਿਫਤਾਰ ਕਰ ਲਿਆ।