spot_img
Thursday, March 28, 2024
spot_img
spot_imgspot_imgspot_imgspot_img
Homeਕੈਨੇਡਾ ਦੀਆਂ ਖਬਰਾਂਐਨ.ਆਰ.ਆਈ.ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ‘ਚ ਕੈਨੇਡਾ ਰਹਿੰਦੇ ਸਿੱਖ ਨੇ ਚੜ੍ਹਾਇਆ 1...

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ‘ਚ ਕੈਨੇਡਾ ਰਹਿੰਦੇ ਸਿੱਖ ਨੇ ਚੜ੍ਹਾਇਆ 1 ਕਿਲੋ ਸੋਨਾ

PUNJAB TODAY NEWS CA:-

ਪੂਰੀ ਕੀਤੀ ਮਰਹੂਮ ਪੁੱਤ ਦੀ ਇੱਛਾ

AMRITSAR SAHIB,(PUNJAB TODAY NEWS CA):- ਕੈਨੇਡਾ (Canada) ਦੇ ਰਹਿਣ ਵਾਲੇ ਸ਼ਰਧਾਲੂ ਮੇਹਰ ਸਿੰਘ ਚੰਦਨਾ (Devotee Meher Singh Chandna) ਨੇ ਸ਼ਰਧਾ ਦਾ ਪ੍ਰਗਟਾਵਾ ਕਰਦੇ ਹੋਏ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ (Sachkhand Sri Harmandir Sahib Ji) ਵਿਖੇ 1 ਕਿਲੋ ਸੋਨਾ ਚੜ੍ਹਾਇਆ,ਇਹ ਸੋਨਾ 100 ਗ੍ਰਾਮ ਭਾਰ ਵਾਲੇ 10 ਸਿੱਕਿਆਂ ਦੇ ਰੂਪ ਵਿੱਚ ਸੀ।

ਮੇਹਰ ਸਿੰਘ ਨੇ ਦੱਸਿਆ ਕਿ ਇਹ ਉਨ੍ਹਾਂ ਦੇ ਮਰਹੂਮ ਪੁੱਤਰ ਮਨਦੀਪ ਸਿੰਘ ਦੀ ਇੱਛਾ ਸੀ, ਜੋ ਪੂਰੀ ਹੋ ਗਈ ਹੈ,ਉਨ੍ਹਾਂ ਕਿਹਾ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ (Sachkhand Sri Harmandir Sahib Ji) ਤੋਂ ਵੱਡਾ ਕੋਈ ਘਰ ਨਹੀਂ ਹੈ, ਜਿੱਥੋਂ ਮਨੁੱਖ ਨੂੰ ਅਧਿਆਤਮਿਕ ਅਤੇ ਮਾਨਸਿਕ ਸੇਧ ਮਿਲਦੀ ਹੈ,ਉਨ੍ਹਾਂ ਗੁਰੂ ਅੱਗੇ ਅਰਦਾਸ ਕੀਤੀ ਕਿ ਉਹ ਮਨੁੱਖਤਾ ਨੂੰ ਸ਼ਾਂਤੀ ਅਤੇ ਸਰਬੱਤ ਦੀ ਭਲਾਈ ਬਖਸ਼ਣ।

ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (Shiromani Gurdwara Parbandhak Committee) ਦੇ ਵਧੀਕ ਸਕੱਤਰ ਪ੍ਰਤਾਪ ਸਿੰਘ ਨੇ ਦੱਸਿਆ ਕਿ ਹਰ ਰੋਜ਼ ਲੱਖਾਂ ਸੰਗਤਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ (Sachkhand Sri Harmandir Sahib Ji) ਵਿਖੇ ਮੱਥਾ ਟੇਕਦੀਆਂ ਹਨ ਅਤੇ ਗੁਰੂ ਘਰ ਵਿਖੇ ਚੜ੍ਹਾਵਾ ਚੜ੍ਹਾਉਂਦੀਆਂ ਹਨ ਅਤੇ ਕੈਨੇਡਾ (Canada) ਵਾਸੀ ਮੇਹਰ ਸਿੰਘ ਚੰਦਨਾ ਨੇ ਸੋਨੇ ਦੀ ਸੇਵਾ ਕੀਤੀ ਹੈ,ਉਨ੍ਹਾਂ ਸ਼ਰਧਾਲੂ ਪਰਿਵਾਰ ਦਾ ਧੰਨਵਾਦ ਕੀਤਾ।

ਸ਼੍ਰੋਮਣੀ ਕਮੇਟੀ (Shiromani Committee) ਦੀ ਕਾਰਜਕਾਰਨੀ ਮੈਂਬਰ ਬੀਬੀ ਗੁਰਪ੍ਰੀਤ ਕੌਰ, ਪ੍ਰਤਾਪ ਸਿੰਘ, ਮੈਨੇਜਰ ਸ੍ਰੀ ਦਰਬਾਰ ਸਾਹਿਬ ਸੁਲੱਖਣ ਸਿੰਘ ਨੇ ਮੇਹਰ ਸਿੰਘ ਚੰਦਨਾ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਗੁਰੂ ਦੀ ਬਖਸ਼ਿਸ਼ ਸਿਰੋਪਾਓ ਅਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ (Sachkhand Sri Harmandir Sahib Ji) ਵਿਖੇ ਮੱਥਾ ਟੇਕਦੀਆਂ ਹਨ ਅਤੇ ਗੁਰੂ ਘਰ ਵਿਖੇ ਚੜ੍ਹਾਵਾ ਚੜ੍ਹਾਉਂਦੀਆਂ ਹਨ ਅਤੇ ਕੈਨੇਡਾ (Canada) ਵਾਸੀ ਮੇਹਰ ਸਿੰਘ ਚੰਦਨਾ ਨੇ ਸੋਨੇ ਦੀ ਸੇਦੀਆਂ ਫੋਟੋਆਂ ਦੇ ਕੇ ਸਨਮਾਨਿਤ ਕੀਤਾ।

RELATED ARTICLES

LEAVE A REPLY

Please enter your comment!
Please enter your name here

- Advertisment -spot_imgspot_img

Most Popular

Recent Comments