AMRITSAR,(PUNJAB TODAY NEWS CA):- ਅੰਮ੍ਰਿਤਸਰ ਵਿਖੇ ਸ੍ਰੀ ਰਾਮਦਾਸ ਜੀ ਇੰਟਰਨੈਸ਼ਨਲ ਏਅਰਪੋਰਟ (Sri Ramdas Ji International Airport) ‘ਤੇ ਦੁਬਈ (Dubai) ਜਾਣ ਲਈ ਪਹੁੰਚੇ ਇੱਕ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਗਿਆ ਸੀ,ਉਸ ਕੋਲੋਂ ਦੋ ਰਾਈਫਲਸ ਦੀਆਂ ਬੁਲੇਟਸ (Bullets) ਮਿਲੀਆਂ ਹਨ,ਨੌਜਵਾਨ ਨੂੰ ਗ੍ਰਿਫਤਾਰ ਕਰਕੇ ਪੁਲਿਸ (Police) ਦੇ ਹਵਾਲੇ ਕਰ ਦਿੱਤਾ ਗਿਆ ਹੈ।
ਮਿਲੀ ਜਾਣਕਾਰੀ ਮੁਤਾਬਕ ਫੜੇ ਗਏ ਨੌਜਵਾਨ ਦੀ ਪਛਾਣ ਹੀਰਾ ਸਿੰਘ ਵਜੋਂ ਹੋਈ ਹੈ, ਜੋਕਿ ਤਰਨਤਾਰਨ ਜ਼ਿਲ੍ਹੇ (Tarn Taran District )ਦੇ ਪੱਟੀ ਅਧੀਨ ਪੈਂਦੇ ਕਸਬਾ ਹਰੀਕੇ ਪੱਤਣ ਦਾ ਰਹਿਣ ਵਾਲਾ ਹੈ,ਐਕਸ-ਰੇ ਮਸ਼ੀਨ (X-Ray Machine) ਵਿੱਚ ਜਾਂਚ ਕਰਨ ‘ਤੇ ਉਸ ਦੇ ਸਾਮਾਨ ਵਿੱਚ ਕੁਝ ਸ਼ੱਕੀ ਸਾਮਾਨ ਪਾਇਆ ਗਿਆ।
ਇਸ ਤੋਂ ਬਾਅਦ ਸੁਰੱਖਿਆ ਮੁਲਾਜ਼ਮਾਂ ਨੇ ਉਸ ਦੇ ਸਾਮਾਨ ਦੀ ਜਾਂਚ ਕੀਤੀ ਤਾਂ ਉਸ ਵਿੱਚੋਂ ਸਨਾਈਪਰ ਰਾਈਫਲਸ (Sniper Rifles) ਵਿੱਚ ਵਰਤੀਆਂ ਜਾਣ ਵਾਲੀਆਂ ਦੋ ਬੁਲੇਟਸ (Two Bullets) ਮਿਲੀਆਂ,ਇਸ ਮਗਰੋਂ ਉਸ ਨੂੰ ਗ੍ਰਫਤਾਰ ਕਰ ਲਿਆ ਗਿਆ।
ਜਾਣਕਾਰੀ ਮੁਤਾਬਕ ਨੌਜਵਾਨ ਆਪਣੇ ਪਾਸਟੋਬਰ ਨੰਬਰ K9705494 ‘ਤੇ ਵੀਜ਼ਾ ਲਗਵਾ ਕੇ ਅੰਮ੍ਰਿਤਸਰ ਦੇ ਸ੍ਰੀ ਰਾਮਦਾਸ ਜੀ ਇੰਟਰਨੈਸ਼ਨਲ ਏਅਰਪੋਰਟ (Sri Ramdas Ji International Airport) ‘ਤੇ ਪਹੁੰਚਿਆ ਸੀ,ਉਸ ਨੇ ਸਪਾਈਸ ਜੇਟ (Airport Security) ਦੀ ਫਲਾਈਟ ਨੰਬਰ SG55 ਵਿੱਚ ਦੁਬਈ ਜਾਣਾ ਸੀ,ਜਾਂਚ ਲਈ ਉਹ ਏਅਰਪੋਰਟ ਸਕਿਓਰਿਟੀ (Airport Security) ਕੋਲ ਆਇਆ ਸੀ।