
CHANDIGARH,(PUNJAB TODAY NEWS CA):- ਪੰਜਾਬ ਪੁਲਿਸ (Punjab Police) ਅਤੇ ਗੁਜਰਾਤ ਏਟੀਐਸ (Gujarat ATS) ਵੱਲੋਂ ਚਲਾਏ ਗਏ ਸਾਂਝੇ ਆਪ੍ਰੇਸ਼ਨ ਦੌਰਾਨ 75 ਕਿੱਲੋ ਹੈਰੋਇਨ ਬਰਾਮਦ ਕੀਤੀ ਹੈ,ATS ਨੂੰ ਪੰਜਾਬ ਪੁਲਿਸ (Punjab Police) ਵਲੋਂ ਸੂਚਨਾ ਮਿਲੀ ਸੀ ਕਿ ਸੋਮਵਾਰ ਦੇਰ ਸ਼ਾਮ ਕੱਛ ਦੇ ਮੁੰਦਰਾ ਸੀਐਫਐਸ (Earrings CFS) ਉੱਤੇ ਕੰਟੇਨਰ (Container) ਪਹੁੰਚਿਆ ਹੈ,ਇਸ ਤੋਂ ਬਾਅਦ ਏਟੀਐਸ (ATS) ਨੇ ਕਾਰਵਾਈ ਕਰਦੇ ਹੋਏ 75 ਕਿਲੋ ਹੈਰੋਇਨ ਬਰਾਮਦ ਕੀਤੀ।
ਪੰਜਾਬ ਦੇ ਡੀਜੀਪੀ (DGP of Punjab) ਨੇ ਟਵੀਟ ਕਰਕੇ ਇਸ ਦੀ ਜਾਣਕਾਰੀ ਦਿੱਤੀ ਹੈ,ਇਸ ਬਾਰੇ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਦਾ ਕਹਿਣਾ ਹੈ ਕਿ ਮੁੰਦਰਾ ਬੰਦਰਗਾਹ (Earring Port) ‘ਤੇ ਬਿਨਾਂ ਸਿਲਾਈ ਕੀਤੇ ਕੱਪੜਿਆਂ ਦੇ ਕੰਟੇਨਰ ਵਿੱਚ ਹੈਰੋਇਨ ਛੁਪਾਏ ਜਾਣ ਬਾਰੇ ਇੱਕ ਇਨਪੁਟ ਉਤੇ ਪੰਜਾਬ ਪੁਲਿਸ (Punjab Police) ਦੁਆਰਾ ਗੁਜਰਾਤ ਏਟੀਐਸ (Gujarat ATS) ਨਾਲ ਸਾਂਝਾ ਕੀਤਾ ਗਿਆ ਸੀ,ਇਸ ਆਪ੍ਰੇਸ਼ਨ ਵਿੱਚ 75 ਕਿਲੋਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਸੀ,ਡੀਜੀਪੀ (DGP) ਦਾ ਕਹਿਣਾ ਹੈ ਕਿ ਜਾਂਚ ਜਾਰੀ ਹੈ।
ਮਿਲੀ ਜਾਣਕਾਰੀ ਮੁਤਾਬਿਕ ਮੁਲਜ਼ਮ ਕਪੜਿਆਂ ਦੀ ਆੜ੍ਹ ਵਿੱਚ ਹੈਰੋਇਨ (Heroin) ਦੀ ਤਸਕਰੀ ਕੀਤੀ ਜਾਂਦੀ ਸੀ,ਇਸ ਬਾਰੇ ਏਟੀਐਸ ਅਧਿਕਾਰੀ (ATS officers) ਨੇ ਦੱਸਿਆ ਕਿ ਮੁੰਦਰਾ ਬੰਦਰਗਾਹ (Earring Port) ਉੱਤੇ ਨਸ਼ੀਲੀਆਂ ਦਵਾਈਆਂ (Drugs) ਦੀ ਬਰਾਮਦਗੀ ਲਈ ਅਭਿਆਨ ਜਾਰੀ ਹੈ,ਉਨ੍ਹਾ੍ਂ ਦਾ ਕਹਿਣਾ ਹੈ ਕਿ ਹੈਰੋਇਨ (Heroin) ਦੀ ਬਰਾਮਦੀ ਤੋਂ ਬਾਅਦ ਪੁਲਿਸ ਹੋਰ ਜ਼ਿਆਦਾ ਮੁਸਤੈਦ ਹੋ ਗਈ ਹੈ।