CHANDIGARH,(PUNJAB TODAYD NEWS CA):- ਚੰਡੀਗੜ੍ਹ ਵਿੱਚ ਮਹਿਲਾਵਾਂ ਲਈ ਹੁਣ ਹੈਲਮੇਟ ਪਾਉਣਾ ਲਾਜ਼ਮੀ ਹੋ ਗਿਆ ਹੈ,ਮੌਜੂਦਾ ਸਮੇਂ ਵਿੱਚ ਫਿਲਹਾਲ ਸਿੱਖ ਮਹਿਲਾਵਾਂ (Sikh Women) ਨੂੰ ਹੈਲਮੇਟ (Helmet) ਪਾਉਣ ਤੋਂ ਛੋਟ ਦਿੱਤੀ ਗਈ ਹੈ,ਇਸ ਸਬੰਧੀ ਚੰਡੀਗੜ੍ਹ ਦੇ SSP ਨੇ ਦੱਸਿਆ ਕਿ ਚੰਡੀਗੜ੍ਹ ਪੁਲਿਸ ਕੋਰੋਨਾ ਕਾਲ (Chandigarh Police Corona Call) ਦੌਰਾਨ ਚੰਡੀਗੜ੍ਹ ਵਿੱਚ ਬਿਨ੍ਹਾਂ ਹੈਲਮੇਟ ਸਫਰ ਕਰਨ ਵਾਲੀਆਂ ਮਹਿਲਾਵਾਂ ਦੇ ਚਲਾਨ ਨਹੀਂ ਕਰ ਰਹੀ ਸੀ।
ਹੁਣ ਫਿਰ ਸਾਡੀਆਂ 15 ਦੇ ਕਰੀਬ ਟੀਮਾਂ ਹੈਂਡੀਕੈਮ ਵੀਡੀਓ (Teams Handycam Video) ਬਣਾਉਂਦੀਆਂ ਹਨ ਤੇ ਡਾਕ ਰਾਹੀਂ ਚਲਾਨ ਲੋਕਾਂ ਦੇ ਘਰ ਤੱਕ ਪਹੁਚਾਇਆ ਜਾ ਰਿਹਾ ਹੈ, ਉਨ੍ਹਾਂ ਦੱਸਿਆ ਕਿ ਜਿਹੜੀਆਂ ਮਹਿਲਾਵਾਂ ਪੁਰਸ਼ਾਂ ਨਾਲ ਦੋ-ਪਹੀਆਂ ਵਾਹਨਾਂ ‘ਤੇ ਯਾਤਰਾ ਕਰਨਗੀਆਂ, ਉਨ੍ਹਾਂ ਲਈ ਹੈਲਮੈਟ ਲਗਾਉਣਾ ਲਾਜ਼ਮੀ ਹੈ।
ਚੰਡੀਗੜ੍ਹ ਦੀ ਐਸਐਸਪੀ (ਟ੍ਰੈਫਿਕ) ਮਨੀਸ਼ਾ ਚੌਧਰੀ (Chandigarh SSP (Traffic) Manisha Chaudhary) ਨੇ ਮਹਿਲਾਵਾਂ ਨੂੰ ਚੰਡੀਗੜ੍ਹ ਦੀਆਂ ਸੜਕਾਂ ‘ਤੇ ਵਾਹਨ ਚਲਾਉਂਦੇ ਸਮੇਂ ਹੈਲਮਟ ਪਾ ਕੇ ਪਿੱਛੇ ਬੈਠਣ ਦੀ ਅਪੀਲ ਕੀਤੀ ਹੈ,ਉਨ੍ਹਾਂ ਕਿਹਾ ਕਿ ਇਹ ਮਹਿਲਾਵਾਂ ਦੀ ਆਪਣੀ ਸੁਰੱਖਿਆ ਲਈ ਹੈ,ਐਸਐਸਪੀ (SSP) ਨੇ ਦੱਸਿਆ ਕਿ ਇਨ੍ਹਾਂ ਚਲਾਨਾਂ ਤੋਂ ਸਿਰਫ਼ ਸਿੱਖ ਔਰਤਾਂ ਨੂੰ ਹੀ ਛੋਟ ਹੈ।
ਇਹ ਮਾਮਲਾ ਫਿਲਹਾਲ ਪੰਜਾਬ ਅਤੇ ਹਰਿਆਣਾ ਹਾਈ ਕੋਰਟ (Punjab And Haryana High Court) ਵਿੱਚ ਵਿਚਾਰ ਅਧੀਨ ਹੈ ਅਤੇ ਇਸ ਮਾਮਲੇ ਦੀ ਸੁਣਵਾਈ ਸਤੰਬਰ ਵਿੱਚ ਹੋਣੀ ਹੈ,ਸਿੱਖ ਔਰਤਾਂ ਭਾਵੇਂ ਪੱਗ ਬੰਨ੍ਹਣ ਜਾਂ ਨਾ ਪਹਿਨਣ, ਚਲਾਨ ਕੱਟਣ ਤੋਂ ਛੋਟ ਹੈ ਜਦਕਿ ਹੋਰ ਔਰਤਾਂ ਨੂੰ ਅਜਿਹੀ ਕੋਈ ਛੋਟ ਨਹੀਂ ਹੈ,ਐਸਐਸਪੀ (SSP) ਨੇ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਚੰਡੀਗੜ੍ਹ ਵਿੱਚ ਬਿਨ੍ਹਾਂ ਹੈਲਮੇਟ ਵਾਲੀਆਂ ਮਹਿਲਾਵਾਂ ਦੇ ਚਲਾਨ ਕੀਤੇ ਗਏ ਸਨ।
ਇਹ ਕਦਮ ਚੰਡੀਗੜ੍ਹ ਵਿੱਚ ਟ੍ਰੈਫਿਕ ਨਿਯਮਾਂ (Traffic Rules) ਦੀ ਪੂਰੀ ਤਰ੍ਹਾਂ ਪਾਲਣਾ ਕਰਨ ਅਤੇ ਸੜਕ ਹਾਦਸਿਆਂ ਨੂੰ ਘੱਟ ਕਰਨ ਦੇ ਉਦੇਸ਼ ਨਾਲ ਚੁੱਕਿਆ ਗਿਆ ਹੈ,ਇਸ ਤੋਂ ਅੱਗੇ ਐਸਐਸਪੀ (SSP) ਨੇ ਦੱਸਿਆ ਕਿ ਪਿਛਲੇ 2 ਤੋਂ 3 ਮਹੀਨਿਆਂ ਵਿੱਚ ਇਨ੍ਹਾਂ ਚਲਾਨਾਂ ਵਿੱਚ ਕਾਫ਼ੀ ਤੇਜ਼ੀ ਆਈ ਹੈ,ਬੀਤੇ ਜੂਨ ਤੱਕ ਲਗਭਗ 7 ਹਜ਼ਾਰ ਅਜਿਹੇ ਚਲਾਨ ਟ੍ਰੈਫਿਕ ਪੁਲਿਸ ਕਰਮੀਆਂ (Invoice Traffic Police Personnel) ਨੇ ਆਪਣੇ ਹੈਂਡੀ ਕੈਮਰਿਆਂ ਰਾਹੀਂ ਕੀਤੇ ਹਨ।