PATIALA,(PUNJAB TODAY NEWS CA):- ਮਸ਼ਹੂਰ ਪੰਜਾਬੀ ਸਿੰਗਰ ਦਲੇਰ ਮਹਿੰਦੀ (Famous Punjabi Singer Daler Mahindi) ਨੂੰ ਪੰਜਾਬ ਪੁਲਿਸ (Punjab Police) ਨੇ ਮਨੁੱਖੀ ਤਸਕਰੀ (ਕਬੂਤਰਬਾਜ਼ੀ) ਮਾਮਲੇ ‘ਚ ਗ੍ਰਿਫਤਾਰ ਕੀਤਾ ਹੈ,ਪਟਿਆਲਾ ਸੈਸ਼ਨ ਕੋਰਟ (Patiala Sessions Court) ਨੇ ਵੀਰਵਾਰ ਨੂੰ ਦਲੇਰ ਮਹਿੰਦੀ ਦੀ ਦੋ ਸਾਲ ਦੀ ਸਜ਼ਾ ਨੂੰ ਬਰਕਰਾਰ ਰੱਖਿਆ,ਪਟਿਆਲਾ ਪੁਲਿਸ (Patiala Police) ਨੇ ਉਨ੍ਹਾਂ ਨੂੰ ਆਪਣੀ ਹਿਰਾਸਤ ਵਿੱਚ ਲੈ ਲਿਆ ਹੈ।
ਹੁਣ ਉਨ੍ਹਾਂ ਨੂੰ ਪਟਿਆਲਾ ਜੇਲ੍ਹ (Patiala Jail) ਭੇਜਿਆ ਜਾ ਰਿਹਾ ਹੈ,ਜਿਥੇ ਰੋਡਰੇਜ਼ ਮਾਮਲੇ (Rodriguez Case) ਵਿੱਚ ਕਾਂਗਰਸੀ ਲੀਡਰ ਤੇ ਸਾਬਕਾ ਕ੍ਰਿਕਟਰ ਨਵਜੋਤ ਸਿੱਧੂ (Former Cricketer Navjot Sidhu) ਵੀ ਇੱਕ ਸਾਲ ਦੀ ਸਜ਼ਾ ਕੱਟ ਰਹੇ ਹਨ,ਗਾਇਕ ‘ਤੇ ਦੋਸ਼ ਹੈ ਕਿ ਉਸ ਨੇ ਗੈਰ-ਕਾਨੂੰਨੀ ਤਰੀਕੇ ਨਾਲ ਲੋਕਾਂ ਨੂੰ ਵਿਦੇਸ਼ ਭੇਜਿਆ,ਇਸ ਤੋਂ ਪਹਿਲਾਂ ਪਟਿਆਲਾ ਦੀ ਜਿਊਡੀਸ਼ੀਅਲ ਮਜਿਸਟ੍ਰੇਟ ਕੋਰਟ (Judicial Magistrate Court of Patiala) ਨੇ ਸਿੰਗਰ ਨੂੰ 2 ਸਾਲ ਦੀ ਕੈਦ ਤੇ 2 ਹਜ਼ਾਰ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਸੀ,ਹੁਣ ਉਸ ਨੂੰ ਵੀਰਵਾਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।