
SANGRUR,(PUNJAB TODAY NEWS CA):- ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ 12ਵੀਂ ਜਮਾਤ ਦੇ ਸ਼ਾਨਦਾਰ ਨਤੀਜਿਆਂ ਤਹਿਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਛਾਜਲੀ ਜ਼ਿਲ੍ਹਾ ਸੰਗਰੂਰ ਦਾ ਨਤੀਜਾ ਵੱਖ ਵੱਖ ਗਰੁੱਪਾਂ ਵਾਈਸ 100 ਫੀਸਦੀ ਰਿਹਾ,ਸਕੂਲ ਦੇ ਪ੍ਰਿੰਸੀਪਲ ਸ੍ਰੀ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਬਾਰ੍ਹਵੀਂ ਪ੍ਰੀਖਿਆ ਵਿਚ ਕੁੱਲ 340 ਵਿਦਿਆਰਥੀ ਬੈਠੇ ਜੋ ਕਿ ਸਾਰੇ ਹੀ ਵਧੀਆ ਨੰਬਰ ਲੈਕੇ ਪਾਸ ਹੋਏ ਹਨ।
ਕਮਰਸ ਵਿਸ਼ੇ ਦੀਆਂ ਵਿਦਿਆਰਥਣਾਂ ਜਗਦੀਸ਼ ਕੌਰ 486/500 97.02%, ਜਸ਼ਨਪ੍ਰੀਤ ਕੌਰ 485/500 97% ਤੇ ਪੁਸ਼ਵਿੰਦਰ ਕੌਰ 479/500 95.08% ਅੰਕ ਪ੍ਰਾਪਤ ਕੀਤੇ।ਸਾਇੰਸ ਗਰੁੱਪ ਵਿਚੋਂ ਕਮਲਦੀਪ ਸਿੰਘ ਨੇ 482/500 96.04%, ਰਮਨਦੀਪ ਕੌਰ 469/500 91.08% ਤੇ ਗੁਰਲੀਨ ਕੌਰ 452/500 90.04% ਅੰਕ ਪ੍ਰਾਪਤ ਕੀਤੇ।ਆਰਟਸ ਗੁਰੱਪ ਵਿਚੋਂ ਅਰਸ਼ਪ੍ਰੀਤ ਕੌਰ 470/500 94%, ਰਵੀਨਾ 469/500 93.08%, ਰਮਨਪ੍ਰੀਤ ਕੌਰ 469/500 93.08% ਤੇ ਰਾਜਵੀਰ ਕੌਰ 467/500 93.04% ਅੰਕ ਪ੍ਰਾਪਤ ਕੀਤੇ।
ਵੋਕੇਸ਼ਨਲ ਗਰੁੱਪ ਵਿਚ ਅਜੇ ਕੁਮਾਰ 465/500 93%, ਗਗਨਦੀਪ ਸਿੰਘ 425/500 90.04% ਅਤੇ ਰਵੀ ਕੁਮਾਰ 447/500 89.4% ਅੰਕ ਪ੍ਰਾਪਤ ਕਰਕੇ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕੀਤਾ । ਇਸ ਸ਼ਾਨਦਾਰ ਨਤੀਜੇ ਸੰਬੰਧੀ ਐੱਸ, ਐੱਮ.ਸੀ ਕਮੇਟੀ ਚੇਅਰਮੈਨ ਬਲਜੀਤ ਸਿੰਘ, ਸਰਪੰਚ ਸ੍ਰੀਮਤੀ ਪਰਮਜੀਤ ਕੌਰ ਅਤੇ ਵਿਦਿਆਰਥੀਆਂ ਦੇ ਮਾਪਿਆਂ ਨੇ ਸਕੂਲ ਦੇ ਸਮੁੱਚੇ ਸਟਾਫ ਨੂੰ ਵਧਾਈ ਦਿੱਤੀ।ਇਸ ਨਤੀਜੇ ਦਾ ਸਿਹਰਾ ਪ੍ਰਿੰਸੀਪਲ ਸ੍ਰੀ ਗੁੁਰਵਿੰਦਰ ਸਿੰਘ ਜੀ ਅਤੇ ਸਕੂਲ ਦੇ ਸਾਰੇ ਮਿਹਨਤੀ ਸਟਾਫ਼ ਨੂੰ ਜਾਂਦਾ ਹੈ।
ਇਸ ਮੌਕੇ ਸਕੂਲ ਦਾ ਸਮੁੱਚਾ ਸਟਾਫ ਮੈਡਮ ਵੀਨਾ ਰਾਣੀ, ਸ਼੍ਰੀ ਬਲਵੰਤ ਸਿੰਘ,ਮੈਡਮ ਇੰਦਰਾ, ਮੈਡਮ ਸੀਮਾ ਰਾਣੀ, ਸ੍ਰੀ ਅਮਨੀਸ਼ ਕੁਮਾਰ,ਮੈਡਮ ਰਣਜੀਤ ਕੌਰ, ਮੈਡਮ ਹਰਦੀਪ ਕੌਰ, ਸ੍ਰੀ ਜਸਵਿੰਦਰ ਸਿੰਘ, ਸ੍ਰੀ ਬਲਵਿੰਦਰ ਸਿੰਘ ਹਾਜ਼ਰ ਸਨ,ਪ੍ਰਿੰਸੀਪਲ ਸਾਹਿਬ ਨੇ ਪਹਿਲੇ ਦੂਜੇ ਅਤੇ ਤੀਜੇ ਸਥਾਨ ਤੇ ਆਉਣ ਵਾਲੇ ਸਾਰੇ ਬੱਚਿਆਂ ਨੂੰ ਅਤੇ ਉਨਾਂ ਦੇ ਮਾਪਿਆਂ ਨੂੰ ਵਧਾਈ ਦਿੱਤੀ ਅਤੇ ਬੱਚਿਆਂ ਦੇ ਭਵਿੱਖ ਲਈ ਸ਼ੁੱਭਕਾਮਨਾਵਾਂ ਵੀ ਦਿੱਤੀਆਂ,ਪ੍ਰਿੰਸੀਪਲ ਸਰ ਨੇ ਆਪਣੇ ਸੰਦੇਸ਼ ਚ ਕਿਹਾ ਕਿ ਵਿਦਿਆਰਥੀ ਇਸ ਤਰ੍ਹਾਂ ਹੀ ਹਰ ਸਾਲ ਮਿਹਨਤ ਕਰਕੇ ਆਪਣੇ ਮੰਜ਼ਿਲ ਤੱਕ ਪਹੁੰਚਣ ਅਤੇ ਦਿਨ ਦੁੱਗਣੀ ਰਾਤ ਚੌਗੁਣੀ ਤਰੱਕੀ ਕਰਨ ਇਹ ਹੀ ਮੇਰਾ ਅਤੇ ਸਾਰੇ ਸਟਾਫ ਦਾ ਅਸ਼ੀਰਵਾਦ ਹੈ।