
WINNIPEG,(PUNJAB TODAY NEWS CA):- ਪਿਛਲੇ ਦਿਨਾਂ ਦੌਰਾਨ, ਵਿਨੀਪੈਗ ਨੰਬਰ 1, ਪੀਜਨ ਸਪੋਰਟਸ ਕਲੱਬ ਵੱਲੋਂ ਸ਼ਾਨਦਾਰ, ਕਬੂਤਬਾਜ਼ੀ ਮੁਕਾਬਲੇ ਕਰਵਾਏ ਗਏ। ਇਸ ਮੁਕਾਬਲੇ ਵਿੱਚ ਅਮਰੀਕਾ ਅਤੇ ਕੈਨੇਡਾ ਤੋਂ ਵੱਖ-ਵੱਖ ਕਬੂਤਰਬਾਜ਼ਾਂ ਨੇ ਭਾਗ ਲਿਆ। ਇਹ ਮੁਕਾਬਲਾ ਟਿਊਲੋਨ, ਮੈਨੀਟੋਬਾ ਵਿੱਚ ਆਯੋਜਿਤ ਕੀਤਾ ਗਿਆ ਸੀ। ਇਸ ਮੁਕਾਬਲੇ ਵਿੱਚ ਕਰੀਬ 26 ਕਬੂਤਰਾਂ ਨੇ ਉਡਾਣ ਭਰੀ। ਜਿਨ੍ਹਾਂ ਵਿੱਚੋਂ ਸਿਰਫ਼ 2 ਕਬੂਤਰ ਹੀ ਨਿਰਧਾਰਤ ਸਮੇਂ ਤੱਕ ਅਸਮਾਨ ਵਿੱਚ ਟਿਕ ਸਕੇ। ਜਿਸ ਦੇ ਕਾਰਨ ਮੈਚ ਦੋਨਾਂ ਵਿਚਾਲੇ ਟਾਈ ਰਿਹਾ।

ਇਹ ਦੋ ਕਬੂਤਰ ਵਿਨੀਪੈਗ ਦੇ ਰਜਿੰਦਰ ਸਿੰਘ ਰਾਣੀ ਅਤੇ ਕੈਲਗਰੀ ਦੇ ਪਰਮਜੀਤ ਗਰੇਵਾਲ ਦੇ ਸਨ। ਇਸ ਟੂਰਨਾਮੈਂਟ ਦਾ ਪਹਿਲਾ ਇਨਾਮ ਭਾਰਤੀ ਬੁਲੇਟ ਮੋਟਰਸਾਈਕਲ ਸੀ। ਜੋ ਕੇ ਆਪਸੀ ਸਹਿਮਤੀ ਨਾਲ ਪਰਮਜੀਤ ਗਰੇਵਾਲ ਨੂੰ ਦਿੱਤਾ ਗਿਆ।ਪ੍ਰਬੰਧਕਾ ਵੱਲੋ ਦਰਸ਼ਕਾਂ ਲਈ ਢੁੱਕਵੇਂ ਖਾਣ ਪੀਣ ਦਾ ਪ੍ਰਬੰਧ ਕੀਤਾ ਗਿਆ। ਕਲੱਬ ਦੇ ਪ੍ਰਬੰਧਕ ਰਜਿੰਦਰ ਰਾਣੀ, ਅਮਰੀਕ ਸਿੰਘ, ਜਗਜੀਤ ਸਿੰਘ ਗਰੇਵਾਲ, ਸੁਖਬੀਰ ਸਿੰਘ ਖਹਿਰਾ ਨੇ ਮੁਕਾਬਲੇ ਵਿੱਚ ਸ਼ਾਮਲ ਹੋਏ ਮਹਿਮਾਨਾਂ ਅਤੇ ਦਰਸ਼ਕਾਂ ਦਾ ਧੰਨਵਾਦ ਕੀਤਾ।