WINNIPEG,(PUNJAB TODAY NEWS CA),ਸੁਰਿੰਦਰ ਮਾਵੀ:- ਪਿਛਲੇ ਦਿਨੀਂ ਮੈਨੀਟੋਬਾ ਵਿਧਾਨ ਸਭਾ ਦੀ ਇਤਿਹਾਸਕ ਇਮਾਰਤ ਵਿਚ ਚਹਿਲ ਪਹਿਲ ਦਾ ਕੇਂਦਰ ਬਣੀ ।ਜਿਸ ਵਿਚ ਸੂਬੇ ਦੀਆਂ ਪ੍ਰਮੁੱਖ ਖੇਡ ਸ਼ਖ਼ਸੀਅਤਾਂ ਅਤੇ ਉੱਚਕੋਟੀ ਦੇ ਖਿਡਾਰੀ ਛੋਟੇ ਛੋਟੇ ਗਰੁੱਪਾਂ ਵਿਚ ਗੱਲਬਾਤ ਕਰੇ ਖੇਡ ਮੈਦਾਨਾਂ ਅਤੇ ਖੇਡ ਮੇਲਿਆਂ ਦੀਆਂ ਯਾਦਾਂ ਤਾਜਾਂ ਕਰਦੇ ਪ੍ਰਤੀਤ ਹੋ ਰਹੇ ਸਨ। ਮੈਨੀਟੋਬਾ ਦੀ ਵਿਧਾਨ ਸਭਾ ਬਿਲਡਿੰਗ ਵਿਚ ਸੂਬੇ ਦੇ ਖੇਡ ਮੰਤਰੀ ਵੱਲੋਂ ਭਾਰਤੀ ਫੁੱਟਬਾਲ ਟੀਮ ਦੇ ਸਾਬਕਾ ਕਪਤਾਨ ਪਰਮਿੰਦਰ ਸਿੰਘ ਕੰਗ (ਸੀਨੀਅਰ) ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ।
ਮੈਨੀਟੋਬਾ ਸੂਬੇ ਦੀ ਵਿਧਾਨ ਸਭਾ ‘ਚ ਇਹ ਪਹਿਲਾ ਮੌਕਾ ਸੀ, ਜਦੋਂ ਸਤਲੁਜ ਕਲੱਬ ਕੈਨੇਡਾ ਵੱਲੋਂ ਕਰਵਾਏ ਖੇਡ ਸਮਾਗਮ ਦੌਰਾਨ 36 ਦੇ ਕਰੀਬ ਪੰਜਾਬੀ ਮੂਲ ਦੇ ਖਿਡਾਰੀਆਂ ਨੂੰ ਆਪੋ-ਆਪਣੀਆਂ ਖੇਡਾਂ ‘ਚ ਰਾਸ਼ਟਰੀ ਤੇ ਅੰਤਰਰਾਸ਼ਟਰੀ ਪੱਧਰ ਤੇ ਮੱਲ੍ਹਾਂ ਮਾਰਨਤੇ ਖੇਡਾਂ ਵਿਚ ਵਡਮੁੱਲਾ ਯੋਗਦਾਨ ਪਾਉਣ ਬਦਲੇ ਸੂਬੇ ਦੇ ਖੇਡ ਮੰਤਰੀ ਐਂਡਰਿਊ ਸਮਿੱਥ, ਸਾਬਕਾ ਬਲ਼ੂ ਬੰਮ ਬਰ ਖਿਡਾਰੀ ਅਤੇ ਮੌਜੂਦਾ ਐਮ। ਐਲ। ਏ। ਓਬੀ ਖ਼ਾਨ, ਭਾਰਤੀ ਫੁੱਟਬਾਲ ਟੀਮ ਦੇ ਸਾਬਕਾ ਕਪਤਾਨ ਪਰਮਿੰਦਰ ਸਿੰਘ ਕੰਗ ਅਤੇ ਕਲੱਬ ਦੇ ਪ੍ਰਧਾਨ ਕੁਲਜੀਤ ਸਿੰਘ ਭੱਠਲ ਵੱਲੋਂ ਸਨਮਾਨਿਤ ਕੀਤਾ ਗਿਆ ।
ਸਮਾਗਮ ਦੀ ਸ਼ੁਰੂਆਤ ਕੈਨੇਡਾ ਦੀ ਰਾਸ਼ਟਰੀ ਗੀਤ ਨਾਲ ਕੀਤੀ ਗਈ।ਇਸ ਤੋਂ ਬਾਅਦ ਸੂਬੇ ਦੀ ਮੁੱਖ ਮੰਤਰੀ ਹੈਦਰ ਸਟਿਫਨਸਨ ਅਤੇ ਵਿਨੀਪੈਗ ਸਾਊਥ ਹਲਕੇ ਤੋਂ ਐਮ. ਪੀ. ਟੈਰੀ ਦੁਗੁਇਡ ਵੱਲੋਂ ਵੀਡੀਓ ਦੇ ਮਾਧਿਅਮ ਰਾਹੀਂ ਦਿੱਤੇ ਵਧਾਈ ਸੰਦੇਸ਼ ਦੁਆਰਾ ਕੀਤੀ ਗਈ . ਖੇਡ ਸਮਾਗਮ ਦੌਰਾਨ ਜਿੱਥੇ ਫਲਾਇੰਗ ਸਿੱਖ ਮਿਲਖਾ ਸਿੰਘ ਦੇ ਵਿਸ਼ੇਸ਼ ਪੋਸਟਰ ਦੀ ਘੁੰਡ ਚੁਕਾਈ ਕੀਤੀ ਗਈ। ਤਾੜੀਆਂ ਦੀ ਗੂੰਜ ਨੇ ਮਾਹੌਲ ਵਿਚ ਇਕਦਮ ਜੋਸ਼ ਤੇ ਚੇਤਨਾ ਭਰ ਦਿੱਤੀ ਜਦੋਂ ਸੂਬੇ ਦੇ ਖੇਡ ਮੰਤਰੀ ਮਾਨਯੋਗ ਐਂਡਰਿਊ ਸਮਿਥ, ਭਾਰਤੀ ਫੁੱਟਬਾਲ ਦੇ ਸਿਤਾਰੇ ਅਤੇ ਸਾਬਕਾ ਕਪਤਾਨ ਸਰਦਾਰ ਪਰਮਿੰਦਰ ਸਿੰਘ ਕੰਗ ਸਾਬਕਾ ਬਲ਼ੂ ਬੰਬਰ ਫੁੱਟਬਾਲ ਖਿਡਾਰੀ ਓਬੀ ਖ਼ਾਨ ਐਮ ਐੱਲ ਏ ਅਤੇ ਸਤਲੁਜ ਕਲੱਬ ਆਫ਼ ਕੈਨੇਡਾ ਦੇ ਮੁਖੀ ਕੁਲਜੀਤ ਸਿੰਘ ਭੱਠਲ ਵੱਲੋਂ ਫਲਾਇੰਗ ਸਿੱਖ ਮਿਲਖਾ ਸਿੰਘ ਦੀ ਜੀਵਨੀ ਦਰਸਾਉਂਦੇ ਚਿੱਤਰ ਤੋਂ ਪਰਦਾ ਹਟਾਇਆ ਗਿਆ ।
ਇਹ ਖੇਡ ਸਮਾਰੋਹ ਉਸ ਮਹਾਨ ਅਥਲੀਟ ਦੇ ਨਾਂ ਨੂੰ ਸਮਰਪਿਤ ਕੀਤਾ ਗਿਆ।ਸਤਲੁਜ ਕਲੱਬ ਇਸ ਪਲੇਠੇ ਅਤੇ ਪ੍ਰਭਾਵਸ਼ਾਲੀ ਸਮਾਗਮ ਵਿਚ ਮੈਨੀਟੋਬਾ ਖੇਡ ਜਗਤ ਦੇ ਪੰਜ ‘‘ਸਪੋਰਟਸ ਪਾਇਨੀਅਰ ਅਤੇ 31 ਵੱਖ ਵੱਖ ਖੇਡਾਂ ਵਿਚ ਨਿਮਾਣਾ ਖੱਟ ਉੱਚੀਆਂ ਪ੍ਰਾਪਤੀਆਂ ਕਰਨ ਵਾਲੇ ਖਿਡਾਰੀਆਂ ਨੂੰ ਸਨਮਾਨਿਤ ਕੀਤਾ ਗਿਆ।ਸਨਮਾਨ ਚਿੰਨ੍ਹ ਵਿਚ ਇਕ ਪ੍ਰਮਾਣ ਪੱਤਰ, ਇਕ ਫਲਾਇੰਗ ਸਿੱਖ ਮਿਲਖਾ ਸਿੰਘ ਦੀ ਸਵੈ-ਜੀਵਨੀ ਬੁੱਕ ਅਤੇ ਉੱਡਣੇ ਸਿੱਖ ਦੀ ਜ਼ਿੰਦਗੀ ਨੂੰ ਦਰਸਾਉਂਦਾ ਇਕ ਖ਼ੂਬਸੂਰਤ ਪੋਸਟਰ ਭੇਟ ਕੀਤਾ।ਪ੍ਰਮਾਣ ਪੱਤਰ ਵਿਚ ਪਹਿਲੀ ਵਾਰ ਕੈਨੇਡਾ ਦੀ ਧਰਤੀ ਤੇ ਇੰਗਲਿਸ਼ ਦੇ ਨਾਲ ਨਾਲ ਪੰਜਾਬੀ ਮਾਂ ਬੋਲੀ ਨੂੰ ਸਤਿਕਾਰ ਮਿਲਿਆ।

ਮੈਨੀਟੋਬਾ ਸੂਬੇ ਦੀ ਪ੍ਰੀਮੀਅਰ ਖੇਡ ਮੰਤਰੀ ਏਸ਼ੀਆ ਫੁੱਟਬਾਲ ਦੇ ਸਿਤਾਰੇ ਪਰਮਿੰਦਰ ਸਿੰਘ ਕੰਗ ਅਤੇ ਵਿਨੀਪੈਗ ਦੀ ਮਾਣਮੱਤੀ ਸ਼ਖ਼ਸੀਅਤ (ਸਤਲੁਜ ਕਲੱਬ ਦੇ ਪ੍ਰਦਾਨ ) ਕੁਲਜੀਤ ਸਿੰਘ ਭੱਠਲ ਦੇ ਹਸਤਾਖ਼ਰ ਇਕ ਨਵੇਂ ਇਤਿਹਾਸ ਦੀ ਸਿਰਜਣਾ ਕਰ ਰਹੇ ਸਨ।ਇਸ ਦੌਰਾਨ ਮੈਨੀਟੋਬਾ ਦੇ ਖੇਲ ਮੰਤਰੀ ਐਂਡਰਿਊ ਸਮਿਥ ਨੇ ਆਪਣੀ ਸੰਖੇਪ ਪਰ ਪ੍ਰਭਾਵਸ਼ਾਲੀ ਤਕਰੀਰ ਵਿਚ ਜਿੱਥੇ ਖੇਡਾਂ ਦਾ ਉਤਮ ਸਥਾਨ ਪ੍ਰਾਪਤ ਕਰਨ ਵਾਲੇ ਖਿਡਾਰੀਆਂ ਨੂੰ ਵਧਾਈ ਦਿੱਤੀ ਅਤੇ ਨਾਲ ਇਹ ਵੀ ਜ਼ਿਕਰ ਕੀਤਾ ਕੇ ਖਿਡਾਰੀਆਂ ਨੂੰ ਸਨਮਾਨ ਕਰਨ ਵਾਲਾ ਇਹ ਸਮਾਰੋਹ ਮੈਨੀਟੋਬਾ ਦੀ ਵਿਧਾਨ ਸਭਾ ਬਿਲਡਿੰਗ ਅੰਦਰ ਅੱਜ ਤੱਕ ਦਾ ਸਭ ਤੋਂ ਵੱਡਾ ਅਤੇ ਖ਼ਾਸ ਪ੍ਰੋਗਰਾਮ ਹੋ ਨਿੱਬੜਿਆ।ਕਲੱਬ ਦੇ ਪ੍ਰਧਾਨ ਵੱਲੋਂ ਆਪਣੇ ਅੰਦਾਜ਼ ਵਿਚ ਖਿਡਾਰੀਆਂ, ਖੇਡਾਂ ਅਤੇ ਖੇਡ ਮੈਦਾਨਾਂ ਪ੍ਰਤੀ ਕਿਹਾ ਗਿਆ ਇਕ ਇਕ ਸਬਦ ਸਭ ਦੇ ਦਿਲੋਂ ਨੂੰ ਛੋਹ ਗਿਆ ਅਤੇ ਨਵੇਂ ਨਰੋਏ ਖੇਡ ਜਜ਼ਬੇ ਨੂੰ ਪ੍ਰਬਲ ਕਰ ਗਿਆ।
ਉਨ੍ਹਾਂ ਕਿਹਾ ਖੇਡ ਭਾਵਨਾ ਤੇ ਖੇਡ ਰੌਸ਼ਨੀ ਹਮੇਸ਼ਾ ਇਕ ਨਰੋਏ ਸਮਾਜ ਦਾ ਨਿਰਮਾਣ ਕਰਦੀ ਹੈ ਤੇ ਰੰਗ ਭੇਦ ਭਾਵਨਾ ਨੂੰ ਦੂਰ ਰੱਖ ਸਾਰੇ ਹੀ ਖਿਡਾਰੀ ਖੇਡ ਮੈਦਾਨ ਵਿਚ ਏਕੇ ਦੀ ਭਾਵਨਾ ਨਾਲ ਖੇਡਦੇ ਹੋਏ ਪੂਰੇ ਸੰਸਾਰ ਨੂੰ ਪਿਆਰ , ਖ਼ੁਸ਼ੀਤੇ ਸਾਂਤੀ ਦਾ ਸੰਦੇਸ਼ ਤੇ ਪੱਕੀ ਮੋਹਰ ਲਾਕੇ ਦ੍ਰਿੜ ਕਰਵਾ ਦਿੰਦੇ ਹਨ ਕਿ ਖੇਡ ਮੈਦਾਨ ਇਕ ਪੂਜਾ ਦਾ ਸਥਾਨ ਹਨਤੇ ਸਤਿਕਾਰਯੋਗ ਹਨ।ਪਰਮਿੰਦਰ ਸਿੰਘ ਕੰਗ ਨੇ ਆਪਣੇ ਖੇਡ ਜੀਵਨ ਦੀਆਂ ਯਾਦਾਂ ਦਾ ਜ਼ਿਕਰ ਕਰਦੇ ਹੋਏ ਨੌਜੁਆਨ ਖਿਡਾਰੀਆਂ ਨੂੰ ਸੰਦੇਸ਼ ਦਿੱਤਾ ਕਿ ਸਖ਼ਤ ਮਿਹਨਤ ੱਤੇ ਲਗਨ ਹੀ ਉੱਚ ਪ੍ਰਾਪਤੀਆਂ ਲਈ ਸਫਲਤਾ ਦੀ ਕੁੰਜੀ ਹੈ ।
ਇਸ ਸਮਾਗਮ ਵਿਚ ਕੌਂਸਲਰ ਦੇਵੀ ਸ਼ਰਮਾ ਤੇ ਕੌਂਸਲਰ ਜੈਨੀ ਲੁਕਸ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ। ਇਸ ਸਮਾਗਮ ਵਿਚ ਪ੍ਰੀਤਮ ਸਿੰਘ ਬਰਾੜ, ਸੈਬੀ ਬਰਾੜ,ਬਲਬੀਰ ਸਿੰਘ ਬਰਾੜ, ਇਸ਼ਟ ਪਾਲ ਸਿੰਘ ਬਰਾੜ , ਅਨੂਪ ਕੌਰ ਬਰਾੜ, ਕੁਲਜੀਤ ਸਿੰਘ ਭੱਠਲ, ਦਿਲਪੀ੍ਰਤ ਕੌਰ ਭੱਠਲ, ਏਕਮਜੋਤ ਸਿੰਘ ਭੱਠਲ, ਗੁਰਪਾਲ ਸਿੰਘ ਭੁੱਲਰ, ਗਾਰ ਵਨ ਬੁੱਧੋ, ਪ੍ਰਿਅੰਕਾ ਢਿੱਲੋਂ, ਧਰਮਵੀਰ ਸਿੰਘ ਢਿੱਲੋਂ, ਸੇਅਨ ,ਸੁਰਿੰਦਰ ਸਿੰਘ ਗਿੱਲ,ਜਸਵੀਰ ਸਿੰਘ ਗਿੱਲ, ਸੁਖਪ੍ਰੀਤ ਸਿੰਘ , ਹਰਦੀਪ ਸਿੰਘ ਗਿੱਲ, ਪ੍ਰਭਜੋਤ ਸਿੰਘ ਖੇਲਾ, ਪੁਨੀਤ ਕੌਰ ਸਿੱਧੂ, ਦਿਲਰਾਜ ਸਿੰਘ ਸਿੱਧੂ, ਅਰਮਨਜੌਤ ਕੌਰ ਸਿੱਧੂ , ਪ੍ਰਭਦੀਪ ਸਿੰਘ ਸਿੱਧੂ, ਗੁਰਿੰਦਰਜੀਤ ਕੈਲਾ, ਗੁਰਮੀਤ ਸਿੰਘ ਸੰਧੂ ,ਜਸ਼ਨਦੀਪ ਸਿੰਘ ਸੰਘਾ, ਕਾਮਤਾ ਰੌਏ ਸਿੰਘ ,ਸੁੱਖ ਸਿੰਘ , ਪ੍ਰਵੀਨ ਸਿੰਘ ਸਿੱਧੂ, ਜੈਸਮੀਨ ਲੋਟੇ, ਮਨੀ ਅਰੈਂਜਾ, ਲਖਵੀਰ ਸਿੰਘ ਤੂਰ, ਜਤਿੰਦਰ ਸਿੰਘ ਮਠਾੜੂ, ਅਮਰਜੀਤ ਸਿੰਘ ਬਾਸੀਤੇ ਜਸਦੀਪ ਸਿੰਘ ਧਾਲੀਵਾਲ ਆਦਿ ਨੂੰ ਸਨਮਾਨਿਤ ਕੀਤਾ ਗਿਆ।
ਇਸ ਸਮਾਗਮ ਤੋਂ ਬਾਅਦ ਸ਼ਾਮ ਨੂੰ ਸਨਮਾਨ ਪ੍ਰਾਪਤ ਖਿਡਾਰੀਆਂ `ਤੇ ਦਿੱਗਜ ਫੁੱਟਬਾਲਰ ਦੇ ਸਨਮਾਨ ਵਿਚ ਇਕ ਪ੍ਰੀਤੀ ਭੋਜ ਦਾ ਆਯੋਜਨ ਕੀਤਾ ਗਿਆ।ਜਿੱਥੇ ਸਾਰਿਆਂ ਨੇ ਆਪਣੀਆਂ ਪੁਰਾਣੀਆਂ ਯਾਦਾਂ ਯਾਦ ਕਰਦਿਆਂ ਹਰ ਸਾਲ ਦੁਬਾਰਾ ਮਿਲਣ ਦਾ ਵਾਅਦਾ ਕੀਤਾ।ਅਖੀਰ ‘ਚ ਕਲੱਬ ਦੇ ਪ੍ਰਧਾਨ ਅਤੇ ਆਪਣੇ ਸਮੇਂ ਦੇ ਉੱਘੇ ਫੁੱਟਬਾਲਰ ਤੇ ਖੇਡ ਪ੍ਰੇਮੀ ਕੁਲਜੀਤ ਸਿੰਘ ਭੱਠਲ ਵੱਲੋਂ ਸਾਰੇ ਹੀ ਖਿਡਾਰੀਆਂ, ਆਏ ਹੋਏ ਮਹਿਮਾਨਾਂ ਅਤੇ ਪ੍ਰੋਗਰਾਮ ਨੂੰ ਨੇਪਰੇ ਚਾੜ੍ਹਨ ਵਾਲੇ ਸਹਿਯੋਗੀ ਸੱਜਣਾਂ ਦਾ ਧੰਨਵਾਦ ਕੀਤਾ ਗਿਆ ।