PUNJAB TODAY NEWS CA:- ਪੰਜਾਬੀ ਗਾਇਕ ਸਿੱਧੂ ਮੂਸੇਵਾਲਾ (Punjabi Singer Sidhu Moosewala) ਦੇ ਕਤਲ ਕਰਨ ਵਾਲੇ ਸ਼ਾਰਪਸ਼ੂਟਰ ਪ੍ਰਿਆਵਰਤ ਫੌਜੀ ਅਤੇ ਕਸ਼ਿਸ਼ ਮਾਨਸਾ (Mansa) ਦੀ ਅਦਾਲਤ ‘ਚ ਪੇਸ਼ੀ ਹੋਣਗੇ,ਉਨ੍ਹਾਂ ਦੇ ਨਾਲ ਕੇਸ਼ਵ ਅਤੇ ਦੀਪਕ ਨੂੰ ਵੀ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ,ਪੰਜਾਬ ਪੁਲਿਸ (Punjab Police) ਉਨ੍ਹਾਂ ਨੂੰ ਦਿੱਲੀ ਦੀ ਤਿਹਾੜ ਜੇਲ੍ਹ (Delhi’s Tihar Jail) ਤੋਂ ਲੈ ਕੇ ਆਈ ਹੈ,ਪੁਲਿਸ ਇਨ੍ਹਾਂ ਨੂੰ ਤੀਜੀ ਵਾਰ ਰਿਮਾਂਡ ’ਤੇ ਲੈਣ ਦੀ ਕੋਸ਼ਿਸ਼ ਕਰੇਗੀ।
ਪੰਜਾਬੀ ਗਾਇਕ ਸਿੱਧੂ ਮੂਸੇਵਾਲਾ (Punjabi Singer Sidhu Moosewala) ਦਾ ਕਤਲ ਕਰਨ ਵਾਲੇ ਤਿੰਨ ਸ਼ਾਰਪਟ ਸ਼ੂਟਰ (Sharp Shooter) ਮਨਪ੍ਰੀਤ ਮਨੂੰ ਕੁੱਸਾ, ਜਗਰੂਪ ਰੂਪਾ ਅਤੇ ਦੀਪਕ ਮੁੰਡੀ 2 ਰਾਜਾਂ ਦੀ ਪੁਲਿਸ ਲਈ ਚੁਣੌਤੀ ਬਣੇ ਹੋਏ ਹਨ,ਪੰਜਾਬ ਅਤੇ ਦਿੱਲੀ ਦੀ ਪੁਲਿਸ ਇਨ੍ਹਾਂ ਦੀ ਭਾਲ ਕਰ ਰਹੀ ਹੈ,ਪੰਜਾਬ ਪੁਲਿਸ (Punjab Police) ਇਸ ਤੋਂ ਪਹਿਲਾਂ ਕਿਸੇ ਵੀ ਸ਼ਾਰਪ ਸ਼ੂਟਰ (Sharp Shooter) ਨੂੰ ਨਹੀਂ ਫੜ ਸਕੀ,ਦਿੱਲੀ ਪੁਲਿਸ (Delhi Police) ਨੇ ਫੌਜੀ,ਕਸ਼ਿਸ਼ ਅਤੇ ਅੰਕਿਤ ਸੇਰਸਾ ਨੂੰ ਗ੍ਰਿਫਤਾਰ ਕੀਤਾ ਹੈ।
ਦੂਜੇ ਪਾਸੇ ਮੂਸੇਵਾਲਾ ਵੱਲੋਂ ਆਪਣੀ ਜਾਨ ਬਚਾਉਣ ਲਈ 2 ਕਰੋੜ ਆਫਰ ਕਰਨ ਦੇ ਦਾਅਵੇ ਨੂੰ ਦਿੱਲੀ ਪੁਲਿਸ (Delhi Police) ਨੇ ਝੂਠਾ ਕਰਾਰ ਦਿੱਤਾ ਹੈ,ਲਾਰੈਂਸ ਗੈਂਗ ਦੇ ਗੈਂਗਸਟਰ ਗੋਲਡੀ ਬਰਾੜ (Gangster Goldie Brar) ਨੇ ਦੋ ਦਿਨ ਪਹਿਲਾਂ ਵੀਡੀਓ ਜਾਰੀ ਕਰਕੇ ਇਹ ਦਾਅਵਾ ਕੀਤਾ ਸੀ,ਦਿੱਲੀ ਪੁਲਿਸ ਦੇ ਵਿਸ਼ੇਸ਼ ਪੁਲਿਸ ਕਮਿਸ਼ਨਰ ਐੱਚਜੀਐਸ ਧਾਲੀਵਾਲ (Commissioner of Police HGS Dhaliwal) ਦਾ ਕਹਿਣਾ ਹੈ,ਕਿ ਉਨ੍ਹਾਂ ਦੀ ਪੁੱਛਗਿੱਛ ਦੌਰਾਨ ਅਜਿਹਾ ਕੁਝ ਸਾਹਮਣੇ ਨਹੀਂ ਆਇਆ,ਮੂਸੇਵਾਲਾ ਕਤਲ ਕਾਂਡ (Moosewala Murder Case) ਵਿੱਚ ਲਾਰੈਂਸ (Lawrence) ‘ਤੇ ਨਕੇਲ ਕੱਸਣ ਨਾਲ ਉਸ ਦਾ ਗੈਂਗ ਭੜਕ ਉੱਠਿਆ ਹੈ।
ਮੂਸੇਵਾਲਾ (Moosewala) ਦੇ ਕਤਲ ਤੋਂ ਬਾਅਦ ਪੰਜਾਬ ਪੁਲਿਸ (Punjab Police) ਉਸ ਨੂੰ ਪੰਜਾਬ ਦੇ ਹੋਰ ਮਾਮਲਿਆਂ ਵਿੱਚ ਗ੍ਰਿਫਤਾਰ ਕਰ ਰਹੀ ਹੈ,ਇਹੀ ਕਾਰਨ ਹੈ ਕਿ ਗੈਂਗਸਟਰ ਗੋਲਡੀ ਬਰਾੜ (Gangster Goldie Brar) ਨੂੰ ਵੀਡੀਓ (Video) ਜਾਰੀ ਕਰਨੀ ਪਈ,ਸੂਤਰਾਂ ਮੁਤਾਬਕ ਲਾਰੈਂਸ ਗੈਂਗ (Lawrence Gang) ਨੂੰ ਮੂਸੇਵਾਲਾ ਦੇ ਜਿਊਂਦੇ ਰਹਿੰਦਿਆਂ ਉਸ ਦੇ ਕਤਲ ਖਿਲਾਫ਼ ਇੰਨੇ ਵਿਰੋਧ ਦੀ ਉਮੀਦ ਨਹੀਂ ਸੀ,ਪਰ ਪੰਜਾਬ ਹੀ ਨਹੀਂ ਦੇਸ਼-ਵਿਦੇਸ਼ ਤੋਂ ਵੀ ਮੂਸੇਵਾਲਾ (Moosewala) ਲਈ ਇਨਸਾਫ਼ ਦੀ ਮੰਗ ਉੱਠ ਰਹੀ ਹੈ,ਜਿਸ ਤੋਂ ਬਾਅਦ ਪੁਲਿਸ ‘ਤੇ ਕਾਫੀ ਦਬਾਅ ਹੈ,ਇਸ ਕਰਕੇ ਮੂਸੇਵਾਲਾ (Moosewala) ‘ਤੇ ਗਲਤ ਦੋਸ਼ ਲਗਾਏ ਜਾ ਰਹੇ ਹਨ।