
BRAMPTON,(PUNJAB TODAY NEWS CA):- ਕੈਨੇਡਾ (Canada) ਤੋਂ ਬੁਰੀ ਖ਼ਬਰ ਸਾਹਮਣੇ ਆਈ ਹੈ,ਦਰਅਸਲ ਕੈਨੇਡਾ (Canada) ਦੇ ਟੋਰਾਂਟੋ ਡਾਊਨਟਾਊਨ (Toronto Downtown) ਦੇ 647 ਕਿੰਗ ਸਟਰੀਟ ਵੇਸਟ (647 King Street West) ਵਿਖੇ ਲੰਘੇ ਐਤਵਾਰ ਨੂੰ ਸਵੇਰੇ 3.30 ਵਜੇ ਦੇ ਕਰੀਬ ਇੱਕ ਨਾਈਟ ਕਲੱਬ (A Night Club) ‘ਚ ਗੋਲੀਬਾਰੀ ਹੋਈ ਜਿਸ ਦੌਰਾਨ ਬਰੈਂਪਟਨ ਵਾਸੀ (Brampton Residents) ਇਕ 26 ਸਾਲਾ ਪੰਜਾਬੀ ਨੌਜਵਾਨ ਦੀ ਮੌਤ ਹੋ ਗਈ,ਮ੍ਰਿਤਕ ਦੀ ਪਛਾਣ ਪਰਦੀਪ ਬਰਾੜ ਵਜੋਂ ਹੋਈ ਹੈ,ਦੱਸਿਆ ਜਾ ਰਿਹਾ ਹੈ,ਕਿ ਇਸ ਗੋਲੀਕਾਂਡ ਦੌਰਾਨ ਪਰਦੀਪ ਬਰਾੜ (Pardeep Brar During The Shootout) ਜ਼ਖਮੀ ਹੋ ਗਿਆ ਸੀ,ਜਿਸ ਤੋਂ ਬਾਅਦ ਉਸ ਦੀ ਮੌਤ ਹੋ ਗਈ,ਪਰਦੀਪ ਬਰਾੜ ਦੇ ਨਾਲ 24 ਸਾਲਾਂ ਇੱਕ ਕੁੜੀ ਵੀ ਜ਼ਖਮੀ ਹੋਈ ਸੀ,ਜਿਸ ਨੂੰ ਹੁਣ ਹਸਪਤਾਲ ਤੋਂ ਛੁੱਟੀ ਮਿਲ ਗਈ ਹੈ,ਇਸ ਮਾਮਲੇ ਸਬੰਧੀ ਪੁਲਿਸ ਨੇ ਹਾਲੇ ਕਿਸੇ ਵੀ ਸ਼ੱਕੀ ਬਾਰੇ ਖ਼ੁਲਾਸਾ ਨਹੀਂ ਕੀਤਾ ਹੈ,ਅਤੇ ਪੁਲਿਸ (Police) ਵੱਲੋਂ ਮਾਮਲੇ ਦੀ ਤਫ਼ਤੀਸ਼ ਕੀਤੀ ਜਾ ਰਹੀ ਹੈ।