OTTAWA,(PUNJAB TODAY NEWS CA):- ਕੈਨੇਡਾ ਆਉਣ ਵਾਲੇ ਟਰੈਵਲਰਜ਼ (Travelers) ਲਈ ਇੱਕ ਵਾਰੀ ਫਿਰ ਫੈਡਰਲ ਸਰਕਾਰ (Federal Government) ਵੱਲੋਂ ਅਚਨਚੇਤੀ ਕੋਵਿਡ-19 ਟੈਸਟਿੰਗ (Early Covid-19 Testing) ਸ਼ੁਰੂ ਕੀਤੀ ਜਾ ਰਹੀ ਹੈ,ਇਸ ਦੀ ਸ਼ੁਰੂਆਤ 19 ਜੁਲਾਈ ਤੋਂ ਹੋਵੇਗੀ।
ਇੱਕ ਮਹੀਨੇ ਤੱਕ ਇਸ ਮਾਪਦੰਡ ਨੂੰ ਰੋਕੀ ਰੱਖਣ ਤੋਂ ਬਾਅਦ ਪਬਲਿਕ ਹੈਲਥ ਏਜੰਸੀ ਆਫ ਕੈਨੇਡਾ (ਪੀਐਚਏਸੀ) (Public Health Agency of Canada (PHAC)) ਨੇ ਵੀਰਵਾਰ ਨੂੰ ਐਲਾਨ ਕੀਤਾ ਕਿ ਦੇਸ਼ ਦੇ ਚਾਰ ਮੁੱਖ ਕੈਨੇਡੀਅਨ ਏਅਰਪੋਰਟਸ (Canadian Airports) : Vancouver, Calgary, Montreal ਤੇ Toronto ਪਹੁੰਚਣ ਵਾਲੇ ਤੇ ਪੂਰੀ ਤਰ੍ਹਾਂ ਵੈਕਸੀਨੇਸ਼ਨ (Vaccination) ਕਰਵਾ ਚੁੱਕੇ ਏਅਰ ਟਰੈਵਲਰਜ਼ (Air Travelers) ਦਾ ਅਚਨਚੇਤੀ ਕੋਵਿਡ-19 ਟੈਸਟ (Covid-19 Test) ਕੀਤਾ ਜਾ ਸਕਦਾ ਹੈ।
ਇਹ ਟੈਸਟਿੰਗ ਦੋ ਤਰ੍ਹਾਂ ਹੋ ਸਕੇਗੀ, ਇੱਕ ਤਾਂ ਚੋਣਵੀਆਂ ਲੋਕੇਸ਼ਨਜ਼ ਤੇ ਫਾਰਮੇਸੀਜ਼ ਉੱਤੇ ਇਨ ਪਰਸਨ ਅਪੁਆਂਇੰਟਮੈਂਟਸ (In Person Appointments) ਰਾਹੀਂ ਤੇ ਦੂਜਾ ਵਰਚੂਅਲ ਅਪੁਆਇੰਟਮੈਂਟਸ ਤੇ ਸੈਲਫ ਸਵੈਬ (Second,Self-Swab At Virtual Appointments) ਰਾਹੀਂ ਹੋ ਸਕੇਗੀ।
ਐਰਾਈਵਕੈਨ ਐਪ (Arrivecan App) ਵੱਲੋਂ ਕਿਸੇ ਵੀ ਟਰੈਵਲਰ ਦੀ ਚੋਣ ਇਸ ਟੈਸਟਿੰਗ ਲਈ ਕੀਤੀ ਜਾ ਸਕਦੀ ਹੈ ਤੇ ਟਰੈਵਲਰਜ਼ (Travelers) ਨੂੰ ਆਪਣੇ ਕਸਟਮਜ਼ ਡੈਕਲੇਰੇਸ਼ਨ (Customs Declaration) ਭਰਨ ਤੋਂ 15 ਮਿੰਟ ਦੇ ਅੰਦਰ ਅੰਦਰ ਈਮੇਲ (Email) ਹਾਸਲ ਹੋਵੇਗੀ,ਜਿਸ ਵਿੱਚ ਇਹ ਦੱਸਿਆ ਗਿਆ ਹੋਵੇਗਾ ਕਿ ਉਹ ਆਪਣਾ ਟੈਸਟ ਕਿਸ ਤਰ੍ਹਾਂ ਕਰ ਜਾਂ ਕਰਵਾ ਸਕਦੇ ਹਨ।
ਇਹ ਅਚਨਚੇਤੀ ਕੀਤੀ ਜਾਣ ਵਾਲੀ ਟੈਸਟਿੰਗ (Testing) ਪੂਰੀ ਤਰ੍ਹਾਂ ਵੈਕਸੀਨੇਸ਼ਨ (Vaccination) ਕਰਵਾ ਚੁੱਕੇ ਟਰੈਵਲਰਜ਼ ਉੱਤੇ ਹੀ ਲਾਗੂ ਹੋਵੇਗੀ,ਜਿਨ੍ਹਾਂ ਟਰੈਵਲਰਜ਼ ਦੀ ਵੈਕਸੀਨੇਸ਼ਨ (Vaccination) ਨਹੀਂ ਹੋਈ ਉਨ੍ਹਾਂ ਨੂੰ 14 ਦਿਨਾਂ ਲਈ ਕੁਆਰਨਟੀਨ (Quarantine) ਹੋਣਾ ਪਵੇਗਾ ਤੇ ਇਸ ਅਰਸੇ ਦੌਰਾਨ ਪਹਿਲੇ ਤੇ ਅੱਠਵੇਂ ਦਿਨ ਟੈਸਟ (Test) ਕਰਵਾਉਣਾ ਹੋਵੇਗਾ।
ਜੇ ਪੂਰੀ ਤਰ੍ਹਾਂ ਵੈਕਸੀਨੇਸ਼ਨ (Vaccination) ਕਰਵਾ ਚੁੱਕੇ ਟਰੈਵਲਰ ਦਾ ਟੈਸਟ ਪਾਜ਼ੀਟਿਵ (Test Positive) ਆਉਂਦਾ ਹੈ ਤਾਂ ਉਸ ਨੂੰ 10 ਦਿਨ ਲਈ ਆਈਸੋਲੇਟ ਹੋਣਾ ਹੋਵੇਗਾ,ਸਰਕਾਰ ਨੇ ਇਹ ਵੀ ਆਖਿਆ ਕਿ ਕੈਨੇਡਾ (Canada) ਵਿੱਚ ਜ਼ਮੀਨੀ ਰਸਤੇ ਰਾਹੀਂ ਦਾਖਲ ਹੋਣ ਵਾਲੇ ਬਾਰਡਰ ਪੁਆਇੰਟ (Border Point) ਉੱਤੇ ਵੀ ਇਹ ਅਚਨਚੇਤੀ ਟੈਸਟਿੰਗ (Premature Testing) ਜਾਰੀ ਰਹੇਗੀ।