MANSA,(PUNJAB TODAY NEWS CA):- ਸਿੱਧੂ ਮੂਸੇਵਾਲਾ (Sidhu Moosewala) ਦੇ ਕਾਤਲ ਦੋ ਸ਼ੂਟਰਾਂ ਜਗਰੂਪ ਰੂਰਾ ਤੇ ਮਨਪ੍ਰੀਤ ਮੰਨੂ ਦਾ ਬੀਤੀ ਦੇਰ ਰਾਤ ਸਸਕਾਰ ਕਰ ਦਿੱਤਾ ਗਿਆ ਹੈ,ਜਗਰੂਪ ਰੂਪਾ ਦਾ ਸਸਕਾਰ ਕਰੀਬ ਢਾਈ ਵਜੇ ਕੀਤਾ ਗਿਆ ਤੇ ਇਸ ਦੇ ਨਾਲ ਹੀ ਮਨਪ੍ਰੀਤ ਮੰਨੂ ਦਾ ਸਸਕਾਰ 3 ਵਜੇ ਉਸ ਦੇ ਜੱਦੀ ਪਿੰਡਾ ਜੌੜਾ (Jadi Pinda Jora) ਵਿਚ ਕੀਤਾ ਗਿਆ,ਮਨਪ੍ਰੀਤ ਮੰਨੂ ਦਾ ਪੋਸਟਮਾਰਟਮ ਕਰਨ ਤੋਂ ਬਾਅਦ ਉਸ ਦੀ ਦੇਹ ਪਰਿਵਾਰ ਨੂੰ ਸੌਂਪ ਦਿੱਤੀ ਗਈ ਸੀ ਜਿਸ ਤੋਂ ਬਾਅਦ ਉਸ ਦਾ ਉਸ ਦੇ ਪਿੰਡ ਕੁੱਸਾ ਵਿਚ ਸਸਕਾਰ ਕਰ ਦਿੱਤਾ ਗਿਆ।
ਮਨਪ੍ਰੀਤ ਮੰਨੂ ਦੀ ਮਾਂ ਨੇ ਵੀ ਬੀਤੇ ਦਿਨ ਸਰਕਾਰ ਨੂੰ ਅਪੀਲ ਕੀਤੀ ਸੀ ਕਿ ਜੇਲ੍ਹ ਵਿਚ ਬੰਦ ਉਹਨਾਂ ਦੇ 2 ਪੁੱਤਰਾਂ ਨੂੰ ਮਨਪ੍ਰੀਤ ਕੁੱਸਾ ਦੇ ਸਸਕਾਰ ‘ਤੇ ਲਿਆਂਦਾ ਜਾਵੇ ਤਾਂ ਕਿ ਉਹ ਆਪਣੇ ਭਰਾ ਦਾ ਆਖਰੀ ਵਾਰ ਮੂੰਹ ਦੇਖ ਸਕਣ,ਇਸ ਦੇ ਨਾਲ ਹੀ ਮਨੂੰ ਦੀ ਮਾਂ ਨੇ ਕਿਹਾ ਕਿ ਸਾਡਾ ਸਿੱਧੂ ਮੂਸੇਵਾਲਾ (Sidhu Moosewala) ਨਾਲ ਕੋਈ ਰੌਲਾ ਨਹੀਂ ਸੀ,ਜਦੋਂ ਵੀ ਕੋਈ ਕਤਲ ਹੁੰਦਾ ਤਾਂ ਸਿਰਫ਼ ਮਨਪ੍ਰੀਤ ਨੂੰ ਮੋਹਰੀ ਬਣਾਇਆ ਜਾਂਦਾ ਸੀ,ਮਨਪ੍ਰੀਤ ਦੀ ਮਾਂ ਨੇ ਕਿਹਾ ਜੇਕਰ ਕੋਈ ਕੁੱਤਾ ਵੀ ਮਰਦਾ ਸੀ ਤਾਂ ਮਨਪ੍ਰੀਤ ‘ਤੇ ਪੁਲਿਸ (Police) ਪਰਚਾ ਪਾ ਦਿੰਦੀ ਸੀ।
ਮਨਪ੍ਰੀਤ ਮੰਨੂ ਦੀ ਮਾਂ ਨੇ ਦੱਸਿਆ ਕਿ ਉਹ ਲੱਕੜੀ ਦਾ ਮਿਸਤਰੀ ਸੀ ਤੇ ਆਪਣੇ 2 ਭਰਾਵਾਂ ਨਾਲ ਪਿੰਡ ਵਿਚ ਕਾਰਪੇਂਟਰ (Carpenter) ਦੀ ਦੁਕਾਨ ਚਲਾਉਂਦਾ ਸੀ,ਉਹਨਾਂ ਨੇ ਦੱਸਿਆ ਕਿ ਪਿੰਡ ਰੰਗੀਆਂ ਦੇ ਇੱਕ ਵਿਅਕਤੀ ਨੇ ਮਨੂੰ ’ਤੇ ਹਮਲਾ ਕਰਨ ਦੇ ਇਰਾਦੇ ਨਾਲ ਉਸ ਦੇ ਘਰ ਆਇਆ ਤਾਂ ਬਚਾਅ ਲਈ ਜਦੋਂ ਮਨਪ੍ਰੀਤ ਮਨੂੰ ਨੇ ਉਸ ਵਿਅਕਤੀ ’ਤੇ ਵਾਰ ਕੀਤਾ ਤਾਂ ਉਸ ਦੀ ਮੌਤ ਹੋ ਗਈ,ਵਿਅਕਤੀ ਦੀ ਮੌਤ ਤੋਂ ਬਾਅਦ ਕਤਲ ਕਰਨ ਦੇ ਮੁਕੱਦਮੇ ਵਿਚ ਨਾਮਜ਼ਦ ਹੋਣ ਤੋਂ ਬਾਅਦ ਗੈਂਗਸਟਰ ਮਨੂੰ (Gangster Manu) ਜੇਲ੍ਹ ਚਲਾ ਗਿਆ।
ਜੇਲ੍ਹ ਜਾਣ ਤੋਂ ਬਾਅਦ ਮਨਪ੍ਰੀਤ ਮਨੂੰ ਲਗਾਤਾਰ ਇਸ ਦੁਨੀਆਂ ਵੱਲ ਵਧਦਾ ਰਿਹਾ ਤੇ ਜੇਲ੍ਹ ਤੋਂ ਛੁੱਟੀ ਆਉਣ ਉਪਰੰਤ ਮਨੂੰ ਨੇ ਆਪਣੇ ਛੋਟੇ ਭਾਈ ਗੁਰਦੀਪ ਗੋਰਾ ਨਾਲ ਰਲ ਕੇ ਇੱਕ ਹੋਰ ਨੌਜਵਾਨ ਦਾ ਕਤਲ ਕਰ ਦਿੱਤਾ,ਕਤਲ ਤੋਂ ਬਾਅਦ ਮਨਪ੍ਰੀਤ ਮਨੂੰ ਆਪਣੇ ਭਰਾ ਨਾਲ ਮੁੜ ਜੇਲ੍ਹ ਚਲਾ ਗਿਆ,ਦੱਸਿਆ ਜਾ ਰਿਹਾ ਹੈ ਕਿ ਜੇਲ੍ਹ ਚੋਂ ਹੀ ਇਨ੍ਹਾਂ ਦੋਨੋਂ ਭਰਾਵਾ ਦੇ ਰਿਲੇਸ਼ਨ (Relation) ਅਜਿਹੇ ਗਰੁੱਪ ਨਾਲ ਨਾਲ ਬਣੇ।
ਪਰ ਹਰ ਖੇਤਰ ਵਿੱਚ ਮੱਲਾਂ ਮਾਰਨ ਵਾਲੇ ਇਸ ਪਿੰਡ ਦੇ ਨੌਜਵਾਨ ਪਿਛਲੇ ਕੁਝ ਸਮੇਂ ਤੋਂ ਆਪਣੇ ਪਿੰਡ ਦਾ ਸਾਨਾਮੱਤੀ ਇਤਿਹਾਸ ਭੁਲਾ ਕੇ ਅਪਰਾਧ ਦੀ ਦੁਨੀਆਂ ਵਿਚ ਸ਼ਮਲ ਹੋ ਰਹੇ ਹਨ,ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਮਾੜੇ ਵਿਅਕਤੀਆਂ ਦੀ ਸੰਗਤ ਕਾਰਨ ਮਨਪ੍ਰੀਤ ਮਨੂੰ ਇਸ ਸੰਸਾਰ ਤੋਂ ਚਲਾ ਗਿਆ ਜਿਸ ਦਾ ਸਾਨੂੰ ਦੁੱਖ ਤੇ ਅਫਸੋਸ ਹੈ।