spot_img
Thursday, December 5, 2024
spot_img
spot_imgspot_imgspot_imgspot_img
Homeਕੈਨੇਡਾ ਦੀਆਂ ਖਬਰਾਂਖੁੱਲ੍ਹੇ ਪੱਤਰ ਤੋਂ ਬਾਅਦ ਜਿੰਮਕੈਨ ਦੀ ਫੰਡਿੰਗ ਉੱਤੇ ਰੋਕ ਲਗਾਵੇਗੀ ਫੈਡਰਲ ਸਰਕਾਰ...

ਖੁੱਲ੍ਹੇ ਪੱਤਰ ਤੋਂ ਬਾਅਦ ਜਿੰਮਕੈਨ ਦੀ ਫੰਡਿੰਗ ਉੱਤੇ ਰੋਕ ਲਗਾਵੇਗੀ ਫੈਡਰਲ ਸਰਕਾਰ ਜਿਮਨਾਸਟਿਕ ਕੈਨੇਡਾ

PUNJAB TODAY NEWS CA:-

OTTAWA,(PUNJAB TODAY NEWS CA):- ਫੈਡਰਲ ਸਰਕਾਰ ਜਿਮਨਾਸਟਿਕ ਕੈਨੇਡਾ (Federal Government Gymnastics Canada) ਲਈ ਫੰਡ ਫਰੀਜ਼ (Freeze Funds) ਕਰਨ ਜਾ ਰਹੀ ਹੈ,ਇਹ ਕਦਮ ਉਸ ਸਮੇਂ ਚੁੱਕਣ ਦਾ ਫੈਸਲਾ ਕੀਤਾ ਗਿਆ,ਜਦੋਂ 500 ਤੋਂ ਵੱਧ ਜਿਮਨਾਸਟਸ (Gymnasts) ਨੇ ਇਹ ਦੋਸ਼ ਲਾਉਂਦਿਆਂ ਹੋਇਆਂ ਖੁੱਲ੍ਹੇ ਪੱਤਰ ਉੱਤੇ ਦਸਤਖ਼ਤ ਕੀਤੇ ਹਨ ਕਿ ਨੈਸ਼ਨਲ ਆਰਗੇਨਾਈਜ਼ੇਸ਼ਨ (National Organization) ਉਨ੍ਹਾਂ ਦੀ ਹਿਫਾਜ਼ਤ ਕਰਨ ਵਿੱਚ ਅਸਫਲ ਰਹੀ।


ਵੀਰਵਾਰ ਨੂੰ ਜਾਰੀ ਕੀਤੇ ਗਏ ਪੱਤਰ ਵਿੱਚ ਖਿਡਾਰੀਆਂ ਨੇ ਖੇਡ ਮੰਤਰੀ ਪਾਸਕਲ ਸੇਟੌਂਜ਼ (Sports Minister Pascal Setons) ਨੂੰ ਅਪੀਲ ਕੀਤੀ ਕਿ ਉਹ ਜਿਮਨਾਸਟਿਕਸ ਕੈਨੇਡਾ (ਜਿੰਮਕੈਨ) (Gymnastics Canada (GymCan)) ਨੂੰ ਫੰਡ ਦੇਣੇ ਮੁਲਤਵੀ ਕਰ ਦੇਣ ਤੇ ਇਸ ਮਾਮਲੇ ਵਿੱਚ ਤੀਜੀ ਪਾਰਟੀ ਤੋਂ ਜਾਂਚ ਕਰਵਾਉਣ,ਇਹ ਵੀ ਆਖਿਆ ਗਿਆ ਕਿ ਇਸ ਬੇਨਤੀ ਨੂੰ ਜਿੰਮਕੈਨ,ਸਪੋਰਟ ਕੈਨੇਡਾ (GymCan, Sport Canada) ਤੇ ਸਰਕਾਰ ਵੱਲੋਂ ਕਈ ਮਹੀਨਿਆਂ ਤੋਂ ਅੱਖੋਂ ਪਰੋਖੇ ਕੀਤਾ ਜਾਂਦਾ ਰਿਹਾ।


ਇੱਕ ਬਿਆਨ ਵਿੱਚ ਸੇਂਟੌਂਜ਼ (Saints) ਨੇ ਵੀਰਵਾਰ ਸ਼ਾਮ ਨੂੰ ਆਖਿਆ ਕਿ ਨਵੇਂ ਆਫਿਸ ਆਫ ਸਪੋਰਟਸ ਇੰਟੈਗ੍ਰਿਟੀ ਕਮਿਸ਼ਨਰ (ਓਐਸਆਈਸੀ) ਸੰਸਥਾ (The New Office of Sports Integrity Commissioner (OSIC) Institution) ਵੱਲੋਂ ਸਹਿਯੋਗ ਨਾ ਕੀਤੇ ਜਾਣ ਕਾਰਨ ਫੰਡ ਰਕ ਦਿੱਤੇ ਜਾਣਗੇ,ਜਿ਼ਕਰਯੋਗ ਹੈ ਕਿ ਓਐਸਆਈਸੀ (OSIC) ਦਾ ਇਹ ਨਵਾਂ ਆਫਿਸ ਖੇਡਾਂ (New Office Games) ਵਿੱਚ ਗੜਬੜੀ ਦੀਆਂ ਸਿ਼ਕਾਇਤਾਂ ਨਾਲ ਨਜਿੱਠਣ ਲਈ ਪਿਛਲੇ ਮਹੀਨੇ ਹੀ ਸ਼ੁਰੂ ਕੀਤਾ ਗਿਆ ਹੈ।


ਉਨ੍ਹਾਂ ਆਖਿਆ ਕਿ ਖਿਡਾਰੀਆਂ ਵੱਲੋਂ ਤਬਦੀਲੀ ਲਿਆਉਣ ਦੀ ਕੀਤੀ ਗਈ ਇਸ ਅਰਥਭਰਪੂਰ ਮੰਗ ਦਾ ਉਹ ਸਤਿਕਾਰ ਕਰਦੇ ਹਨ, ਉਨ੍ਹਾਂ ਆਖਿਆ ਕਿ ਕੁੱਝ ਦਿਨ ਪਹਿਲਾਂ ਉਨ੍ਹਾਂ ਵੱਲੋਂ ਜਿੰਮਕੈਨ (Gymcan) ਨੂੰ ਓਐਸਆਈਸੀ (OSIC) ਨਾਲ ਸਹੀ ਪਾਉਣ ਦੀ ਪ੍ਰਕਿਰਿਆ ਨੂੰ ਤੇਜ਼ ਕਰਨ ਲਈ ਆਖਿਆ ਗਿਆ ਸੀ ਤੇ ਇਸ ਲਈ ਜਦੋਂ ਤੱਕ ਉਹ ਇਸ ਸ਼ਰਤ ਨੂੰ ਪੂਰਾ ਨਹੀਂ ਕਰਦੇ ਉਦੋਂ ਤੱਕ ਇਸ ਫੰਡਿੰਗ (Funding) ਨੂੰ ਮੁਲਤਵੀ ਰੱਖਿਆ ਜਾਵੇਗਾ।

RELATED ARTICLES

LEAVE A REPLY

Please enter your comment!
Please enter your name here

- Advertisment -spot_imgspot_img

Most Popular

Recent Comments