
EDMONTON,(PUNJAB TODAY NEWS CA):- ਰੈਜ਼ੀਡੈਂਸ਼ੀਅਲ ਸਕੂਲਜ਼ (Residential Schools) ਵਿੱਚ ਕੈਥੋਲਿਕ ਚਰਚ (Catholic Church) ਵੱਲੋਂ ਨਿਭਾਈ ਗਈ ਭੂਮਿਕਾ ਦੇ ਸਬੰਧ ਵਿੱਚ ਮੂਲਵਾਸੀ ਲੋਕਾਂ ਨਾਲ ਸੁਲ੍ਹਾ ਕਰਨ ਦੇ ਇਰਾਦੇ ਨਾਲ ਪੋਪ ਫਰਾਂਸਿਸ ਕੈਨੇਡਾ (Pope Francis Canada) ਪਹੁੰਚ ਚੁੱਕੇ ਹਨ,ਐਤਵਾਰ ਨੂੰ ਐਡਮੰਟਨ (Edmonton) ਵਿੱਚ ਜਹਾਜ਼ ਦੇ ਲੈਂਡ ਕਰਨ ਤੋਂ ਪਹਿਲਾਂ ਪੋਪ ਵੱਲੋਂ ਪੱਤਰਕਾਰਾਂ ਨਾਲ ਕੀਤੀ ਗਈ ਗੱਲਬਾਤ ਵਿੱਚ ਉਨ੍ਹਾਂ ਆਖਿਆ ਕਿ ਉਨ੍ਹਾਂ ਦੇ ਇਸ ਛੇ ਰੋਜ਼ਾ ਦੌਰੇ ਨੂੰ ਸਾਵਧਾਨੀ ਨਾਲ ਸਾਂਭਿਆ ਜਾਣਾ ਜ਼ਰੂਰੀ ਹੈ।
ਪੋਪ (Pope) ਵੱਲੋਂ ਕਿਊਬਿਕ ਤੇ ਇਕਾਲੁਇਟ (Iqaluit At Quebec) ਦਾ ਦੌਰਾ ਕੀਤੇ ਜਾਣ ਦੀ ਵੀ ਸੰਭਾਵਨਾ ਹੈ,ਐਡਮੰਟਨ ਦੇ ਏਅਰਪੋਰਟ ਉੱਤੇ ਪੋਪ ਫਰਾਂਸਿਸ ਦਾ ਸਵਾਗਤ ਪ੍ਰਧਾਨ ਮੰਤਰੀ ਜਸਟਿਨ ਟਰੂਡੋ (Prime Minister Justin Trudeau) ਅਤੇ ਗਵਰਨਰ ਜਨਰਲ ਮੈਰੀ ਸਾਇਮਨ (Governor General Mary Simon) ਵੱਲੋਂ ਕੀਤਾ ਗਿਆ,ਇਸ ਮੌਕੇ ਹੋਰ ਚਰਚ ਦੇ ਨੁਮਾਇੰਦੇ,ਮੂਲਵਾਸੀ ਤੇ ਸਿਆਸੀ ਹਸਤੀਆਂ ਵੀ ਮੌਜੂਦ ਸਨ,ਇਸ ਤੋਂ ਬਾਅਦ ਉਹ ਸੇਂਟ ਜੋਸਫ ਸੈਮੀਨਰੀ (St. Joseph’s Seminary) ਵੀ ਜਾਣਗੇ ਜਿੱਥੇ ਉਹ ਅਲਬਰਟਾ (Alberta) ਦੇ ਦੌਰੇ ਦੌਰਾਨ ਰਹਿਣਗੇ।
ਸੋਮਵਾਰ ਨੂੰ ਪੋਪ ਵੱਲੋਂ ਐਡਮੰਟਨ (Edmonton) ਦੇ ਦੱਖਣ ਵੱਲ ਮਾਕਵਾਸਿਸ ਕਮਿਊਨਿਟੀ (Makwasis Community) ਦਾ ਦੌਰਾ ਕੀਤਾ ਜਾ ਸਕਦਾ ਹੈ,ਜਿੱਥੇ ਪੁਰਾਣਾ ਅਰਮੀਨੇਸਕਿਨ ਇੰਡੀਅਨ ਰੈਜ਼ੀਡੈਂਸ਼ੀਅਲ ਸਕੂਲ (Armenian Indian Residential School) ਸੀ,ਪੋਪ ਫਰਾਂਸਿਸ (Pope Francis) ਵੱਲੋਂ ਕੈਨੇਡਾ (Canada) ਵਿੱਚ ਆਪਣਾ ਪਹਿਲਾ ਜਨਤਕ ਬਿਆਨ ਜਾਰੀ ਕੀਤਾ ਜਾਵੇਗਾ ਤੇ ਉਨ੍ਹਾਂ ਵੱਲੋਂ ਰੈਜ਼ੀਡੈਂਸ਼ੀਅਲ ਸਕੂਲਾਂ (Residential Schools) ਦੇ ਤਸੀਹੇ ਸਹਿਣ ਵਾਲੇ ਮੂਲਵਾਸੀ ਲੋਕਾਂ ਤੋਂ ਮੁਆਫੀ ਮੰਗੇ ਜਾਣ ਦੀ ਵੀ ਸੰਭਾਵਨਾ ਹੈ।