spot_img
Thursday, March 28, 2024
spot_img
spot_imgspot_imgspot_imgspot_img
Homeਅੰਤਰਰਾਸ਼ਟਰੀAmerica: ਭਿਆਨਕ ਸੜਕ ਹਾਦਸੇ 'ਚ ਮਾਪਿਆਂ ਦੇ ਇਕਲੋਤੇ ਪੁੱਤਰ ਦੀ ਹੋਈ ਮੌਤ...

America: ਭਿਆਨਕ ਸੜਕ ਹਾਦਸੇ ‘ਚ ਮਾਪਿਆਂ ਦੇ ਇਕਲੋਤੇ ਪੁੱਤਰ ਦੀ ਹੋਈ ਮੌਤ ,ਪੁਨੀਤ ਨਿੱਝਰ ਜਲੰਧਰ ਦੇ ਪਿੰਡ ਨਿੱਝਰਾਂ ਨਾਲ ਸਬੰਧ ਰੱਖਦਾ ਸੀ

PUNJAB TODAY NEWS CA:-

NEW JERSEY,(PUNJAB TODAY NEWS CA):- ਵਿਦੇਸ਼ਾਂ ਵਿਚ ਜਾ ਵੱਸੇ ਪੰਜਾਬੀ ਆਪਣੀ ਮਿਹਨਤ ਅਤੇ ਹਾਸਲ ਕੀਤੇ ਉੱਚ ਰੁਤਬਿਆਂ ਨਾਲ ਭਾਵੇਂ ਕਿ ਪੰਜਾਬੀਆਂ ਲਈ ਖੁਸ਼ੀ ਦਾ ਬਾਇਸ ਹਨ,ਪਰ ਕਈ ਵਾਰ ਅਜਿਹੀਆਂ ਖ਼ਬਰਾਂ ਵੀ ਆਉਂਦੀਆਂ ਹਨ ਜੋ ਅਤਿ ਦੁਖਦਾਈ ਹੁੰਦੀਆਂ ਹਨ,ਐਸੀ ਹੀ ਖ਼ਬਰ ਅਮਰੀਕਾ ਤੋਂ ਆਈ ਹੈ,ਜਿਸ ਨੇ ਨਾ ਸਿਰਫ ਪਰਿਵਾਰ ਸਗੋਂ ਪੂਰੇ ਇਲਾਕੇ ਵਿਚ ਸੋਗ ਦੀ ਲਹਿਰ ਚਲਾ ਦਿਤੀ ਹੈ।

ਜਾਣਕਾਰੀ ਅਨੁਸਾਰ ਅਮਰੀਕਾ ਦੇ ਨਿਊਜਰਸੀ (New Jersey) ਵਿਚ ਵਾਪਰੇ ਸੜਕ ਹਾਦਸੇ ਵਿਚ ਤਿੰਨ ਨੌਜਵਾਨ ਖਿਡਾਰੀਆਂ ਦੀ ਮੌਤ ਹੋ ਗਈ ਹੈ,ਇਨ੍ਹਾਂ ਵਿਚੋਂ ਇੱਕ ਪੁਨੀਤ ਨਿੱਝਰ ਜਲੰਧਰ ਦੇ ਪਿੰਡ ਨਿੱਝਰਾਂ ਨਾਲ ਸਬੰਧ ਰੱਖਦਾ ਸੀ,ਨੌਜਵਾਨ ਦੀ ਉਮਰ ਮਹਿਜ਼ 22 ਸਾਲ ਦੱਸੀ ਜਾ ਰਹੀ ਹੈ,ਦੱਸ ਦੇਈਏ ਕਿ ਇਹ ਤਿੰਨੇ ਨੌਜਵਾਨ ਬਾਸਕਿਟਬਾਲ (Basketball) ਦੇ ਖਿਡਾਰੀ ਸਨ ਅਤੇ ਨਿਊਜਰਸੀ (New Jersey) ਇਲਾਕੇ ਵਿਚ ਟੂਰਨਾਮੈਂਟ ਖੇਡਣ (Tournament Play) ਲਈ ਜਾ ਰਹੇ ਸਨ।

ਰਸਤੇ ਵਿਚ ਜਾਂਦੇ ਸਮੇਂ ਗੱਡੀ (Vehicle) ਦੀ ਰਫ਼ਤਾਰ ਤੇਜ਼ ਹੋਣ ਕਾਰਨ ਬੇਕਾਬੂ ਹੋ ਗਈ ਅਤੇ ਇੱਕ ਦਰੱਖਤ ਨਾਲ ਜਾ ਟਕਰਾਈ,ਇਹ ਟੱਕਰ (Vehicle) ਇੰਨੀ ਭਿਆਨਕ ਸੀ,ਕਿ ਗੱਡੀ (Vehicle) ਨੂੰ ਅੱਗ ਲੱਗ ਗਈ ਅਤੇ ਤਿੰਨੇ ਨੌਜਵਾਨ ਜਿਉਂਦੇ ਹੀ ਸੜ ਗਏ,ਦੱਸਿਆ ਜਾ ਰਿਹਾ ਹੈ ਕਿ ਇਹ ਹਾਦਸਾ ਨਾਰਦਨ ਸਟੇਟ ਪਾਰਕਵੇਅ ਐਗਜ਼ਿਟ 30 (Northern State Parkway Exit 30) ਦੇ ਨੇੜੇ ਵਾਪਰਿਆ,ਦੱਸ ਦੇਈਏ ਕਿ ਮ੍ਰਿਤਕ ਪੁਨੀਤ ਕਰੀਬ 6 ਫੁੱਟ ਕੱਦ ਦਾ ਮਾਲਕ ਸੀ,ਅਤੇ ਉਹ ਮਾਪਿਆਂ ਦਾ ਇਕਲੌਤਾ ਪੁੱਤਰ ਸੀ,ਨੌਜਵਾਨਾਂ ਪੁੱਤਰ ਦੀ ਮੌਤ ਦੀ ਖ਼ਬਰ ਸੁਨ ਕੇ ਪਰਿਵਾਰਾਂ ਅਤੇ ਪੂਰੇ ਇਲਾਕੇ ਵਿਚ ਸੋਗ ਦੀ ਲਹਿਰ ਸ਼ਾਅ ਗਈ ਹੈ। 

RELATED ARTICLES

LEAVE A REPLY

Please enter your comment!
Please enter your name here

- Advertisment -spot_imgspot_img

Most Popular

Recent Comments