
CHANDIGARH,(PUNJAB TODAY NEWS CA):- ਪੰਜਾਬ ਵਿਧਾਨ ਸਭਾ (Punjab Vidhan Sabha) ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ (Speaker Kultar Singh Sandhwan) ਨੇ ਕੋਰੋਨਾ (Corona) ਸਬੰਧੀ ਹਦਾਇਤਾਂ ਅਨੁਸਾਰ ਖੁਦ ਨੂੰ ਇਕਾਂਤਵਾਸ (Seclusion) ਕਰ ਲਿਆ ਹੈ,ਬੀਤੇ ਦਿਨੀਂ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ (Cabinet Minister Harjot Singh Bains) ਨੂੰ ਕੋਰੋਨਾ (Corona) ਹੋ ਜਾਣ ਤੋਂ ਬਾਅਦ ਕੁਲਤਾਰ ਸੰਧਵਾਂ ਨੇ ਇਹ ਫੈਸਲਾ ਲਿਆ ਹੈ,ਦੱਸ ਦੇਈਏ ਕਿ ਕੁਲਤਾਰ ਸੰਧਵਾਂ ਹਰਜੋਤ ਬੈਂਸ ਦੇ ਸੰਪਰਕ ਵਿੱਚ ਆਏ ਸਨ ਅਤੇ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਉਨ੍ਹਾਂ ਨੇ ਖੁਦ ਨੂੰ ਇਕਾਂਤਵਾਸ ਕਰ ਲਿਆ ਹੈ।
ਸੰਧਵਾਂ ਕੋਵਿਡ ਨਿਯਮਾਂ ਅਤੇ ਹਦਾਇਤਾਂ ਦੀ ਪੂਰੀ ਪਾਲਣਾ ਕਰ ਰਹੇ ਹਨ,ਉਨ੍ਹਾਂ ਦੀ ਸਿਹਤ ਠੀਕ ਹੈ,ਅਤੇ ਉਹ ਘਰੋਂ ਹੀ ਕੰਮ-ਕਾਜ ਕਰਨਗੇ,ਉਨ੍ਹਾਂ ਨੇ ਅਪੀਲ ਕੀਤੀ ਕਿ ਕੋਰੋਨਾ (Corona) ਹਾਲੇ ਪੂਰੀ ਤਰ੍ਹਾਂ ਗਿਆ ਨਹੀਂ ਹੈ,ਇਸ ਲਈ ਲੋਕਾਂ ਨੂੰ ਸਰਕਾਰ ਵੱਲੋਂ ਜਾਰੀ ਹਦਾਇਤਾਂ ਅਤੇ ਨਿਯਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ।
ਬੀਤੇ ਦਿਨ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ (Punjab Education Minister Harjot Singh Bains) ਦੀ ਕੋਰੋਨਾ ਰਿਪੋਰਟ ਪਾਜ਼ੀਟਿਵ (Corona Report Positive) ਆਈ ਸੀ ਤੇ ਇਸ ਦੀ ਜਾਣਕਾਰੀ ਉਨ੍ਹਾਂ ਨੇ ਖੁਦ ਟਵੀਟ ਕਰਕੇ ਦਿੱਤੀ ਸੀ,ਉਨ੍ਹਾਂ ਨੇ ਟਵੀਟ ਕਰਦਿਆਂ ਲਿਖਿਆ ਸੀ ਕਿ ਮੈਂ ਕੁਝ ਠੀਕ ਮਹਿਸੂਸ ਨਹੀਂ ਕਰ ਰਿਹਾ ਸੀ ਇਸ ਲਈ ਮੈਂ ਆਪਣਾ ਕੋਰੋਨਾ ਟੈਸਟ (Corona Test) ਕਰਵਾਇਆ ਤੇ ਮੇਰੀ ਰਿਪੋਰਟ ਪਾਜ਼ੀਟਿਵ (Report Positive) ਆਈ ਹੈ,ਮੈਂ ਘਰੋਂ ਕੰਮ ਕਰਨਾ ਜਾਰੀ ਰੱਖਾਂਗਾਂ,ਉਨ੍ਹਾਂ ਨੇ ਸਾਰਿਆਂ ਨੂੰ ਅਪੀਲ ਕਰਦਿਆਂ ਵੀ ਕਿਹਾ ਕਿ ਜੋ ਵੀ ਮੇਰੇ ਸੰਪਰਕ ਵਿੱਚ ਆਏ ਸਨ,ਉਹ ਵੀ ਟੈਸਟ ਜ਼ਰੂਰ ਕਰਵਾ ਲੈਣ।