HOSHIARPUR,(PUNJAB TODAY NEWS CA) :- ਗੜ੍ਹਸ਼ੰਕਰ (Garhshankar) ਦੇ ਪਿੰਡ ਮਜਾਰਾ ਡਿੰਗਰਿਆ (Village Majara Dingaria) ਦੇ ਇਕ ਵਿਅਕਤੀ ਨੂੰ ਕਪੂਰਥਲਾ ਜ਼ਿਲ੍ਹੇ (Kapurthala District) ਦੇ ਪਿੰਡ ਪਾਂਸ਼ਟਾ (Village Panshta) ਵਿਖੇ ਸਥਿਤ ਧਾਰਮਿਕ ਡੇਰੇ ਦੇ ਮੁਖੀ ਨੇ ਵਿਦੇਸ਼ ਭੇਜਣ ਦਾ ਲਾਰਾ ਲਗਾ ਕੇ 15 ਲੱਖ ਰੁਪਏ ਠੱਗ ਲਏ,ਥਾਣਾ ਮਾਹਿਲਪੁਰ (Police Station Mahilpur) ਦੀ ਪੁਲਿਸ (Police) ਨੇ ਕਾਨੂੰਨ ਦੀ ਧਾਰਾ 406, 420 ਅਧੀਨ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ,ਗੜ੍ਹਸ਼ੰਕਰ ਦੇ ਪਿੰਡ ਮਜਾਰਾ ਡਿੰਗਰਿਆ ਵਿੱਚ ਸਾਹਮਣੇ ਆਇਆ ਹੈ।
ਮਜਾਰਾ ਡਿੰਗਰਿਆ ਵਾਸੀ ਰਛਪਾਲ ਸਿੰਘ ਪੁੱਤਰ ਬੂਟਾ ਰਾਮ ਨਾਲ ਕਪੂਰਥਲਾ ਜ਼ਿਲ੍ਹੇ (Kapurthala District) ਦੇ ਪਿੰਡ ਪਾਂਸਟਾ ਡੇਰੇ (Village Pansta Dere) ਨੇ ਠੱਗੀ ਮਾਰ ਲਈ,ਰਛਪਾਲ ਸਿੰਘ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਉਸ ਦਾ ਛੋਟਾ ਭਰਾ ਜਸਪਾਲ ਸਿੰਘ 2017 ਵਿੱਚ ਪਿੰਡ ਪਾਂਸ਼ਟਾ ਦੇ ਡੇਰਾ ਮਾਈ ਭੁੱਲੀ ਘੁਮਾਰੀ ਵਿਖੇ ਰੰਗ ਦਾ ਕੰਮ ਕਰਨ ਗਿਆ ਸੀ,ਜਿੱਥੇ ਡੇਰੇ ਦੇ ਮੁਖੀ ਜਗਤਾਰ ਰਾਮ ਪੁੱਤਰ ਪ੍ਰਕਾਸ਼ ਰਾਮ ਨੇ ਉਸ ਦੇ ਭਰਾ ਨੂੰ ਦੱਸਿਆ ਕਿ ਉਹ ਲੋਕਾਂ ਨੂੰ ਵਿਦੇਸ਼ ਵੀ ਭੇਜਦਾ ਹੈ,ਧਾਰਮਿਕ ਡੇਰੇ ਦਾ ਮੁਖੀ ਹੋਣ ਕਾਰਨ ਉਨ੍ਹਾਂ ਨੇ ਯਕੀਨ ਕਰ ਲਿਆ ਤੇ ਉਸ ਨੂੰ ਕੈਨੇਡਾ (Canada) ਭੇਜਣ ਦਾ ਲਾਰਾ ਲਗਾ ਕੇ 15 ਲੱਖ ਰੁਪਏ ਲੈ ਲਏ।
ਉਸ ਨੇ ਦੱਸਿਆ ਕਿ ਉਨ੍ਹਾਂ ਆਪਣਾ ਮਕਾਨ ਗਿਰਵੀ ਰੱਖ ਕੇ ਪੈਸੇ ਇਕੱਠੇ ਕਰ ਕੇ ਵਿਦੇਸ਼ ਜਾਣ ਲਈ ਦਿੱਤੇ ਸਨ,ਪਰ ਉਹ ਹੈਰਾਨ ਰਹਿ ਗਿਆ ਜਦੋਂ ਪਤਾ ਲੱਗਾ ਕਿ ਜੋ ਵੀਜ਼ਾ ਲੱਗਾ ਸੀ,ਉਹ ਜਾਅਲੀ ਸੀ,ਉਸ ਤੋਂ ਬਾਅਦ ਇਸ ਨੇ ਲਿਖਤੀ ਤੌਰ ਉਤੇ ਵੀ ਮੰਨਿਆ ਪ੍ਰੰਤੂ ਪੈਸੇ ਨਾ ਮੋੜੇ,ਰਛਪਾਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਜਗਤਾਰ ਰਾਮ ਤੋਂ ਪੈਸੇ ਵਾਪਸ ਮੰਗੇ ਤਾਂ ਪਹਿਲਾਂ ਉਨ੍ਹਾਂ ਨੂੰ ਟਾਲਦਾ ਰਿਹਾ ਹੈ।
ਤੇ ਫਿਰ ਪੈਸੇ ਦੇਣ ਤੋਂ ਇਨਕਾਰ ਕਰ ਦਿੱਤਾ,ਰਛਪਾਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਇਸਦੀ ਸ਼ਿਕਾਇਤ ਐਸਐਸਪੀ ਹੁਸ਼ਿਆਰਪੁਰ (SSP Hoshiarpur) ਨੂੰ ਦਿੱਤੀ ਹੈ ਤੇ ਇਨਸਾਫ ਦੀ ਗੁਹਾਰ ਲਗਾਈ ਹੈ,ਉੱਧਰ ਥਾਣਾ ਮਾਹਿਲਪੁਰ (Police Station Mahilpur) ਦੀ ਪੁਲਿਸ (Police) ਨੇ ਪੜਤਾਲ ਤੋਂ ਬਾਅਦ ਜਗਤਾਰ ਰਾਮ ਤੇ ਉਸ ਦੀ ਪਤਨੀ ਭੋਲਾ ਵਿਰੁੱਧ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ।