Saturday, March 25, 2023
spot_imgspot_imgspot_imgspot_img
Homeਕੈਨੇਡਾ ਦੀਆਂ ਖਬਰਾਂCanada News: ਕੈਨੇਡਾ ‘ਚ ਸੜਕ ਹਾਦਸੇ ਦੌਰਾਨ ਪੰਜਾਬੀ ਵਿਦਿਆਰਥਣ ਦੀ ਮੌਤ

Canada News: ਕੈਨੇਡਾ ‘ਚ ਸੜਕ ਹਾਦਸੇ ਦੌਰਾਨ ਪੰਜਾਬੀ ਵਿਦਿਆਰਥਣ ਦੀ ਮੌਤ

PUNJAB TODAY NEWS CA:-

PUNJAB TODAY NEWS CA:- Canada News: ਚੰਗੇ ਭਵਿੱਖ ਦੀ ਕਾਮਨਾ ਲਈ ਹਰੇਕ ਸਾਲ ਬਹੁਤ ਸਾਰੇ ਵਿਦਿਆਰਥੀ ਵਿਦੇਸ਼ਾਂ ਵਿਚ ਜਾਂਦੇ ਹਨ,ਪਰ ਪਿਛਲੇ ਕੁਝ ਸਾਲਾਂ ਤੋਂ ਕੈਨੇਡਾ (Canada) ਗਏ ਪੰਜਾਬੀ ਵਿਦਿਆਰਥੀਆਂ ਨਾਲ ਆਏ ਦਿਨ ਹਾਦਸੇ ਵਾਪਰਣ ਦੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਰਹੀਆਂ ਹਨ,ਅਜਿਹਾ ਹੀ ਇਕ ਹਾਦਸਾ ਕੁਰਾਲੀ ਦੀ 22 ਸਾਲਾ ਵਿਦਿਆਰਥਣ ਸ਼ਵੇਤਾ ਨਾਲ ਵਾਪਰਿਆ,ਹਾਦਸੇ ਦੀ ਸ਼ਿਕਾਰ ਹੋਈ ਸ਼ਵੇਤਾ (Shweta) ਦੇ ਮਾਪਿਆਂ ਨੇ ਪੰਜਾਬ ਸਰਕਾਰ (Punjab Govt) ਤੋਂ ਮੰਗ ਕੀਤੀ ਹੈ ਕਿ ਉਹ ਦੀ ਮ੍ਰਿਤਕ ਦੇਹ ਨੂੰ ਜਲਦ ਤੋਂ ਜਲਦ ਭਾਰਤ ਲਿਆਂਦਾ ਜਾਵੇ।

ਸ਼ਵੇਤਾ (Shweta) ਦੇ ਮਾਪਿਆਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਬੀਤੀ ਰਾਤ ਉਸ ਦੀ ਧੀ ਦੀਆਂ ਕੁਝ ਜਾਣਕਾਰ ਲੜਕੀਆਂ ਦਾ ਉਨ੍ਹਾਂ ਨੂੰ ਫੋਨ ਆਇਆ ਜਿਨ੍ਹਾਂ ਨੇ ਦੱਸਿਆ ਕਿ ਸ਼ਵੇਤਾ (Shweta) ਦਾ ਐਕਸੀਡੈਂਟ (Accident) ਹੋ ਗਿਆ ਹੈ ਤੇ ਇਹ ਹਾਦਸੇ ਵਿਚ ਉਸ ਦੀ ਜਾਨ ਚਲੀ ਗਈ ਹੈ,ਉਨ੍ਹਾਂ ਦੱਸਿਆ ਕਿ ਸ਼ਵੇਤਾ ਡਿਊਟੀ ਕਰਕੇ ਪੈਦਲ ਘਰ ਨੂੰ ਵਾਪਸ ਪਰਤ ਰਹੀ ਸੀ ਕਿ ਇੱਕ ਤੇਜ਼ ਰਫਤਾਰ ਕਾਰ ਨੇ ਉਸ ਨੂੰ ਦਰੜ ਦਿਤਾ,ਹਾਦਸੇ ਦੌਰਾਨ ਸ਼ਵੇਤਾ ਦੇ ਸਿਰ ਤੇ ਚਿਹਰੇ ‘ਤੇ ਕਾਫੀ ਸੱਟਾਂ ਲੱਗੀਆਂ,ਹਾਦਸੇ ਤੋਂ ਬਾਅਦ ਸ਼ਵੇਤਾ ਨੂੰ ਪੁਲਿਸ ਪ੍ਰਸ਼ਾਸਨ (Police Administration) ਦੀ ਮਦਦ ਨਾਲ ਹਸਪਤਾਲ (Hospital) ਪਹੁੰਚਾਇਆ ਗਿਆ ਪਰ ਜ਼ਖਮਾਂ ਦੀ ਤਾਬ ਨਾ ਸਹਿੰਦੇ ਹੋਏ ਉਸ ਨੇ ਦਮ ਤੋੜ ਦਿੱਤਾ।

RELATED ARTICLES

LEAVE A REPLY

Please enter your comment!
Please enter your name here

- Advertisment -spot_imgspot_img

Most Popular