LUDHIANA,(PUNJAB TODAY NEWS CA):- LUDHIANA NEWS: ਲੁਧਿਆਣਾ ਵਿਚ ਬੀਤੀਰਾਤ ਫਿਰੋਜ਼ਪੁਰ ਰੋਡ (Bitirat Ferozepur Road) ‘ਤੇ ਭਾਈ ਬਾਲਾ ਚੌਕ (Bhai Bala Chowk) ਕੋਲ ਇਕ ਪ੍ਰਾਈਵੇਟ ਬੈਂਕ (Private Bank) ਦੇ ਸੁਰੱਖਿਆ ਗਾਰਡ (Security Guard) ਦੀ ਲਾਸ਼ ਬਾਥਰੂਮ ਵਿਚ ਮਿਲੀ,ਜਾਣਕਾਰੀ ਮੁਤਾਬਕ ਗਾਰਡ ਨੇ ਖੁਦ ਨੂੰ ਗੋਲੀ ਮਾਰ ਕੇ ਆਤਮਹੱਤਿਆ ਕੀਤੀ ਹੈ,ਪਰ ਪੁਲਿਸ ਅਜੇ ਮਾਮਲੇ ਦੀ ਜਾਂਚ ਕਰ ਰਹੀ ਹੈ,ਫਿਲਹਾਲ 174 ਦੀ ਕਾਰਵਾਈ ਕੀਤੀ ਗਈ ਹੈ,ਪੁਲਿਸ ਨੂੰ ਸ਼ੱਕ ਹੈ ਕਿ ਹੋ ਸਕਦਾ ਹੈ,ਕਿ ਗੋਲੀ ਗਲਤੀ ਨਾਲ ਚੱਲ ਗਈ ਹੋਵੇ,ਹਾਦਸਾ ਉਦੋਂ ਵਾਪਰਿਆ ਜਦੋਂ ਬੈਂਕ ਦਾ ਕੁਝ ਸਟਾਫ ਮੌਜੂਦ ਸੀ ਤੇ ਉਹ ਲੋਕ ਘਰ ਜਾਣ ਦੀ ਤਿਆਰੀ ਕਰ ਰਹੇ ਸਨ।
ਕੁਝ ਦੇਰ ਪਹਿਲਾਂ ਸੁਰੱਖਿਆ ਗਾਰਡ ਬੈਂਕ ਦੇ ਵਾਸ਼ਰੂਮ ਵਿਚ ਗਿਆ,ਲਗਭਗ ਜਦੋਂ ਅੱਧੇ ਘੰਟੇ ਬਾਅਦ ਵੀ ਉਹ ਬਾਹਰ ਨਹੀਂ ਆਇਆ ਤਾਂ ਬੈਂਕ ਮੁਲਾਜ਼ਮ ਉਸ ਦੀ ਭਾਲ ਕਰਨ ਲੱਗੇ,ਜਦੋਂ ਬੈਂਕ ਮੁਲਾਜ਼ਮਾਂ ਨੇ ਫ਼ੋਨ ਕੀਤਾ ਤਾਂ ਬੈਂਕ ਦੇ ਇੱਕ ਕਰਮਚਾਰੀ ਨੇ ਵਾਸ਼ਰੂਮ ਵਿੱਚੋਂ ਫੋਨ ਦੀ ਘੰਟੀ ਵੱਜਣ ਦੀ ਆਵਾਜ਼ ਸੁਣੀ,ਕਰਮਚਾਰੀਆਂ ਨੇ ਵਾਸ਼ਰੂਮ ਦਾ ਦਰਵਾਜ਼ਾ ਖੜਕਾਇਆ ਪਰ ਜਦੋਂ ਅੰਦਰੋਂ ਕੋਈ ਆਵਾਜ਼ ਨਾ ਆਈ ਅਤੇ ਦਰਵਾਜ਼ੇ ਦੇ ਹੇਠਾਂ ਖੂਨ ਦੇਖਿਆ ਤਾਂ ਉਨ੍ਹਾਂ ਨੇ ਪੁਲਿਸ ਨੂੰ ਫੋਨ ਕੀਤਾ।
ਇਸ ਘਟਨਾ ਦਾ ਪਤਾ ਲੱਗਦਿਆਂ ਹੀ ਥਾਣਾ ਡਿਵੀਜ਼ਨ ਨੰਬਰ 5 ਦੀ ਪੁਲੀਸ ਅਤੇ ਏਸੀਪੀ ਹਰੀਸ਼ ਬਹਿਲ ਮੌਕੇ ’ਤੇ ਪਹੁੰਚ ਗਏ,ਹਰੀਸ਼ ਬਹਿਲ ਨੇ ਦੱਸਿਆ ਕਿ ਭੁਪਿੰਦਰ ਦੀ ਮੌਤ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ,ਮੌਕੇ ਤੋਂ ਕੋਈ ਸੁਸਾਈਡ ਨੋਟ ਨਹੀਂ ਮਿਲਿਆ ਹੈ,ਪੁਲਿਸ ਇਸ ਮਾਮਲੇ ਦੀ ਵੱਖ-ਵੱਖ ਪਹਿਲੂਆਂ ਤੋਂ ਜਾਂਚ ਕਰ ਰਹੀ ਹੈ,ਮ੍ਰਿਤਕ ਦੀ ਪਛਾਣ ਭੁਪਿੰਦਰ ਸਿੰਘ ਉਰਫ ਭਿੰਦਾ ਨਿਵਾਸੀ ਸ਼ਿਮਲਾਪੁਰੀ ਵਜੋਂ ਹੋਈ ਹੈ,ਉਹ ਲਗਭਗ 10 ਸਾਲ ਤੋਂ ਗਾਰਡ ਵਜੋਂ ਵੱਖ-ਵੱਖ ਬੈਂਕਾਂ ਵਿਚ ਨੌਕਰੀ ਕਰ ਚੁੱਕਾ ਸੀ।
ਇਸ ਬੈਂਕ ਵਿਚ ਉਹ ਕਾਫੀ ਲੰਮੇ ਸਮੇਂ ਤੋਂ ਤਾਇਨਾਤ ਸੀ,ਭੁਪਿੰਦਰ ਵਿਆਹੁਤਾ ਸੀ ਤੇ ਉਸ ਦੇ ਦੋ ਬੱਚੇ ਹਨ,ਕੁਝ ਦਿਨ ਪਹਿਲਾਂ ਉਸ ਦਾ ਪੁੱਤਰ 12ਵੀਂ ਕਲਾਸ ਵਿਚ ਪਾਸ ਹੋਇਆ ਸੀ ਤੇ ਭਿੰਦਾ ਨੇ ਪੂਰੇ ਪਰਿਵਾਰ ਨਾਲ ਪਾਰਟੀ ਕੀਤੀ ਸੀ,ਭੁਪਿੰਦਰ ਸਿੰਘ ਦੇ ਪਿਤਾ ਨੇ ਦੱਸਿਆ ਕਿ ਸਾਡੇ ਪੁੱਤਰ ਦੇ ਦਿਮਾਗ ‘ਤੇ ਕਿਸੇ ਤਰ੍ਹਾਂ ਦੀ ਕੋਈ ਪ੍ਰੇਸ਼ਾਨੀ ਨਹੀਂ ਸੀ ਪਰ ਪਤਾ ਨਹੀਂ ਇਹ ਹਾਦਸਾ ਕਿਵੇਂ ਵਾਪਰ ਗਿਆ।