CHANDIGARH,(PUNJAB TODAY NEWS CA):- ਪੰਜਾਬ (Punjab) ਦੇ ਗੁਰਦਾਸਪੁਰ ਅਤੇ ਪਠਾਨਕੋਟ ਕੌਮਾਂਤਰੀ ਸਰਹੱਦ (Gurdaspur And Pathankot International Border) ਉਤੇ ਨਾਜਾਇਜ਼ ਮਾਈਨਿੰਗ ਮਾਮਲੇ (Illegal Mining Cases) ਨੂੰ ਲੈ ਕੇ ਹਾਈ ਕੋਰਟ (High Court) ਵਿੱਚ ਅੱਜ ਸੁਣਵਾਈ ਹੋਈ,ਸਰਹੱਦੀ ਇਲਾਕੇ ਵਿੱਚ ਨਾਜਾਇਜ਼ ਮਾਈਨਿੰਗ (Illegal Mining) ਕਾਰਨ ਵੱਡੇ-ਵੱਡੇ ਖੱਡੇ ਹੋਣ ਉਤੇ ਹਾਈ ਕੋਰਟ (High Court) ਨੇ ਭਾਰਤ ਦੀ ਕੌਮਾਂਤਰੀ ਸੁਰੱਖਿਆ ਉਤੇ ਸਵਾਲ ਚੁੱਕੇ ਸਨ ਤੇ ਪੰਜਾਬ ਸਰਕਾਰ ਤੇ ਬੀਐਸਐਫ (BSF) ਨੂੰ ਰਿਪੋਰਟ ਦਰਜ ਕਰਨ ਲਈ ਨਿਰਦੇਸ਼ ਜਾਰੀ ਕੀਤੇ ਸਨ,ਪੰਜਾਬ ਸਰਕਾਰ (Punjab Govt) ਨੇ ਹਾਈ ਕੋਰਟ (High Court) ਵਿੱਚ ਦਾਖ਼ਲ ਆਪਣੇ ਜਵਾਬ ਵਿੱਚ ਕਿਹਾ ਕਿ ਸਰਕਾਰ ਵੱਲੋਂ ਮਾਈਨਿੰਗ ਨੂੰ ਲੈ ਕੇ ਸਾਰੇ ਨਿਯਮਾਂ ਦੀ ਪਾਲਣਾ ਯਕੀਨੀ ਬਣਾਈ ਜਾ ਰਹੀ ਹੈ।
ਹਾਲਾਂਕਿ ਮਾਈਨਿੰਗ (Mining) ਨੂੰ ਰੋਕਣ ਨੂੰ ਲੈ ਕੇ ਪੰਜਾਬ ਸਰਕਾਰ ਦੇ ਜਵਾਬ ਵਿੱਚ ਕੋਈ ਜ਼ਿਕਰ ਨਹੀਂ ਸੀ,ਹਾਈ ਕੋਰਟ ਨੂੰ ਪੰਜਾਬ ਸਰਕਾਰ ਦੇ ਜਵਾਬ ਤੋਂ ਤਸੱਲੀ ਨਹੀਂ ਹੋਈ ਅਤੇ ਪੰਜਾਬ ਸਰਕਾਰ ਨੂੰ ਮੁੜ ਵਿਸਥਾਰ ਵਿੱਚ ਰਿਪੋਰਟ ਦਰਜ ਕਰਨ ਦੇ ਨਿਰਦੇਸ਼ ਦਿੱਤੇ ਹਨ,ਹਾਈ ਕੋਰਟ (High Court) ਨੇ ਗ਼ੈਰ ਕਾਨੂੰਨੀ ਮਾਈਨਿੰਗ ਮਸਲੇ (Illegal Mining Issues) ਉਤੇ ਪੰਜਾਬ ਸਰਕਾਰ ਨੂੰ ਕਿਹਾ “Big Brother Is Watching You” Bsf ਨੇ ਵੀ ਰਿਪੋਰਟ ਦਰਜ ਕੀਤੀ ਪਰ ਹਾਈ ਕੋਰਟ ਨੇ ਬੀਐਸਐਫ (BSF) ਨੂੰ ਨਿਰਦੇਸ਼ ਦਿੱਤੇ ਕਿ ਇਸ ਨੂੰ ਅਦਾਲਤ ਦੇ ਰਿਕਾਰਡ ਵਿੱਚ ਲਿਆਂਦਾ ਜਾਵੇ।
ਜ਼ਿਕਰਯੋਗ ਹੈ ਕਿ ਚੰਡੀਗੜ੍ਹ ਵਾਸੀ ਐਡਵੋਕੇਟ ਗੁਰਬੀਰ ਸਿੰਘ ਪੰਨੂ (Chandigarh Resident Advocate Gurbir Singh Pannu) ਨੇ ਪੰਜਾਬ ‘ਚ ਨਾਜਾਇਜ਼ ਮਾਈਨਿੰਗ (Illegal Mining) ਨੂੰ ਲੈ ਕੇ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਸੀ,ਪਟੀਸ਼ਨ ‘ਤੇ ਸੁਣਵਾਈ ਸ਼ੁਰੂ ਹੁੰਦੇ ਹੀ ਪਟੀਸ਼ਨਰ ਨੇ ਦੱਸਿਆ ਸੀ ਕਿ ਹਾਈ ਕੋਰਟ (High Court) ਦੇ ਹੁਕਮਾਂ ਦੇ ਬਾਵਜੂਦ ਦਰਿਆ ‘ਚ ਨਿਰਧਾਰਤ ਸੀਮਾ ਤੋਂ ਵੱਧ ਮਾਈਨਿੰਗ (Mining) ਕੀਤੀ ਜਾ ਰਹੀ ਹੈ।
ਗੁਰਦਾਸਪੁਰ ਅਤੇ ਪਠਾਨਕੋਟ (Gurdaspur And Pathankot) ਵਿੱਚ ਖਾਸ ਕਰਕੇ ਰਾਵੀ ਦਰਿਆ ਵਿੱਚ ਇਸ ਤਰ੍ਹਾਂ ਮਾਈਨਿੰਗ (Mining) ਕੀਤੀ ਜਾ ਰਹੀ ਸੀ ਕਿ ਵੱਡੇ-ਵੱਡੇ ਟੋਏ ਬਣ ਗਏ ਹਨ ਜੋ ਅੱਤਵਾਦੀਆਂ ਅਤੇ ਘੁਸਪੈਠੀਆਂ ਦਾ ਅੱਡਾ ਬਣ ਚੁੱਕੇ ਹਨ,ਮਾਈਨਿੰਗ (Mining) ਲਈ ਜੇਸੀਬੀ (JCB) ਅਤੇ ਹੋਰ ਭਾਰੀ ਮਸ਼ੀਨਾਂ ਦੀ ਵਰਤੋਂ ਕੀਤੀ ਜਾ ਰਹੀ ਹੈ,ਜੋ ਦੇਸ਼ ਦੀ ਸੁਰੱਖਿਆ ਲਈ ਖਤਰਾ ਬਣ ਗਈ ਹੈ।