OTTAWA,(PUNJAB TODAY NEWS CA):- Ottawa News: ਓਟਵਾ (Ottawa) ਵਿੱਚ 24 ਸਸੈਕਸ ਡਰੇਲ (24 Sussex Drell) ਦੇ ਗੇਟ ਦੇ ਨਾਲ ਟੂਰ ਬੱਸ ਟਕਰਾ (Tour Bus Collision) ਗਈ ਪਰ ਇਸ ਦੌਰਾਨ ਕਿਸੇ ਦੇ ਵੀ ਜ਼ਖ਼ਮੀ ਹੋਣ ਦੀ ਖਬਰ ਨਹੀਂ ਮਿਲੀ ਹੈ,ਇਹ ਪ੍ਰਧਾਨ ਮੰਤਰੀ ਦੀ ਸਰਕਾਰੀ ਰਿਹਾਇਸ਼ ਹੈ,ਜਿੱਥੇ ਕੋਈ ਨਹੀਂ ਰਹਿੰਦਾ,ਐਂਫੀਬਸ (Amphibians) ਦੇ ਨਾਂ ਨਾਲ ਜਾਣੀ ਜਾਣ ਵਾਲੀ ਇਹ ਬੱਸ ਬੁੱਧਵਾਰ ਨੂੰ ਸਵੇਰੇ 9:00 ਵਜੇ ਗੇਟ ਨਾਲ ਜਾ ਟਕਰਾਈ,ਓਟਵਾ ਦੇ ਪੈਰਾਮੈਡਿਕਸ (Paramedics) ਨੇ ਦੱਸਿਆ ਕਿ ਇਸ ਹਾਦਸੇ ਵਿੱਚ ਕੋਈ ਜ਼ਖ਼ਮੀ ਨਹੀਂ ਹੋਇਆ,ਓਟਵਾ ਪੁਲਿਸ (Ottawa Police) ਵੀ ਮੌਕੇ ਉੱਤੇ ਪਹੁੰਚ ਗਈ।
ਪੁਲਿਸ ਦੇ ਬੁਲਾਰੇ ਨੇ ਦੱਸਿਆ ਕਿ ਇਸ ਹਾਦਸੇ ਦੇ ਸਬੰਧ ਵਿੱਚ ਕਿਸੇ ਨੂੰ ਵੀ ਗ੍ਰਿਫਤਾਰ ਨਹੀਂ ਕੀਤਾ ਗਿਆ ਹੈ ਤੇ ਨਾ ਹੀ ਕਿਸੇ ਤਰ੍ਹਾਂ ਦੇ ਕੋਈ ਚਾਰਜਿਜ਼ ਹੀ ਲਾਏ ਗਏ ਹਨ,ਆਪਰੇਟਰ ਲੇਡੀ ਡਾਈਵ ਟੂਰਜ਼ (Operator Lady Dive Tours) ਦੇ ਅਨੁਸਾਰ ਇਹ ਐਂਫੀਬਸ ਸਸੈਕਸ ਡਰਾਈਵ (Amphibious Sussex Drive) ਦੇ ਨਾਲ ਟੂਰ ਕਰਵਾਉਂਦੀ ਹੈ ਤੇ ਇਹ ਪ੍ਰਧਾਨ ਮੰਤਰੀ ਦੀ ਰਿਹਾਇਸ਼ ਦੇ ਨਾਲ ਨਾਲ ਅਹਿਮ ਸਥਾਨਾਂ ਦਾ ਦੌਰਾ ਵੀ ਕਰਵਾਉਂਦੀ ਹੈ,ਬੱਸ ਦੇ ਮਾਲਕ ਐਟੀਨ ਕੈਮਰੋਨ (Bus Owner Etienne Cameron) ਨੇ ਦੱਸਿਆ ਕਿ ਹਾਦਸੇ ਸਮੇਂ ਨਾ ਹੀ ਬੱਸ ਵਿੱਚ ਕੋਈ ਪੈਸੈਂਜਰ (Passenger) ਸੀ ਤੇ ਬੱਸ ਦੇ ਡਰਾਈਵਰ ਨੂੰ ਵੀ ਕੋਈ ਸੱਟ ਫੇਟ ਨਹੀਂ ਲੱਗੀ ਹੈ।