Thursday, March 23, 2023
spot_imgspot_imgspot_imgspot_img
Homeਪੰਜਾਬਮੂਸੇਵਾਲਾ ਦੇ ਕਰੀਬੀ ਦੀ ਰੇਕੀ ਦਾ ਮਾਮਲਾ ਨਿਕਲਿਆ ਫਰਜ਼ੀ,ਬਦਮਾਸ਼ ਨਹੀਂ ਸਫਾਈ ਕਰਮਚਾਰੀ...

ਮੂਸੇਵਾਲਾ ਦੇ ਕਰੀਬੀ ਦੀ ਰੇਕੀ ਦਾ ਮਾਮਲਾ ਨਿਕਲਿਆ ਫਰਜ਼ੀ,ਬਦਮਾਸ਼ ਨਹੀਂ ਸਫਾਈ ਕਰਮਚਾਰੀ ਸੀ ਨੌਜਵਾਨ,ਭੰਗਚਿੜੀ ਨੇ ਇਸ ਬਾਰੇ ਪੁਲਿਸ ਨੂੰ ਸ਼ਿਕਾਇਤ ਦਿੱਤੀ ਸੀ

PUNJAB TODAY NEWS CA:-

PUNJAB TODAY NEWS CA:- ਮੂਸੇਵਾਲਾ (Moosewala) ਦੇ ਕਰੀਬੀ ਭੰਗਚਿੜੀ (Bhangchiri) ਦੀ ਰੇਕੀ ਦਾ ਮਾਮਲਾ ਫਰਜ਼ੀ ਨਿਕਲਿਆ ਹੈ,ਭੰਗਚਿੜੀ ਨੇ ਇਸ ਬਾਰੇ ਪੁਲਿਸ ਨੂੰ ਸ਼ਿਕਾਇਤ ਦਿੱਤੀ ਸੀ,ਜਿਸ ਵਿਚ ਕਿਹਾ ਸੀ ਕਿ ਕੋਈ ਬਦਮਾਸ਼ ਉਸ ਦੀ ਰੇਕੀ ਕਰ ਰਿਹਾ ਹੈ,ਇਹ ਸ਼ੱਕੀ CCTV ਫੁਟੇਜ (Footage) ‘ਚ ਨਜ਼ਰ ਆਇਆ ਸੀ ਜਿਸ ਵਿਚ ਉਸ ਨੇ ਨਕਾਬ ਪਹਿਨਿਆ ਹੋਇਆ ਸੀ,ਜਿਸ ਦੇ ਬਾਅਦ ਪੁਲਿਸ (Police) ਨੇ ਉਨ੍ਹਾਂ ਦੀ ਸੁਰੱਖਿਆ ਵਧਾ ਦਿੱਤੀ ਸੀ।

ਪੁਲਿਸ (Police) ਨੇ ਇਸ ਦੀ ਜਾਂਚ ਕੀਤੀ ਤਾਂ ਪਤਾ ਲੱਗਾ ਕਿ ਸੀਸੀਟੀਵੀ (CCTV) ਵਿਅਕਤੀ ਕੋਈ ਬਦਮਾਸ਼ ਨਹੀਂ ਸਗੋਂ ਸਫਾਈ ਵਾਲਾ ਸੀ ਜਿਸ ਦੇ ਬਾਅਦ ਪੁਲਿਸ ਨੂੰ ਰਾਹਤ ਮਿਲੀ ਹੈ,ਪੁਲਿਸ (Police) ਨੇ ਹੜਕੰਪ ਮਚਣ ਦੀ ਵੱਡੀ ਵਜ੍ਹਾ ਗੈਂਗਸਟਰ ਗੋਲਡੀ ਬਰਾੜ (Gangster Goldie Brar) ਦਾ ਵੀਡੀਓ (Video) ਵਿਚ ਭੰਗਚਿੜੀ ਦਾ ਜ਼ਿਕਰ ਕਰਨਾ ਸੀ।

ਗੋਲਡੀ ਮੂਸੇਵਾਲਾ ਮਰਡਰ ਦਾ ਮਾਸਟਰ ਮਾਈਂਡ (Master Mind) ਹੈ,ਉਸ ਨੇ ਕਿਹਾ ਸੀ ਕਿ ਮੂਸੇਵਾਲਾ (Moosewala) ਨੂੰ ਜਾਨ ਤੋਂ ਨਾ ਮਾਰਨ ਲਈ 2 ਕਰੋੜ ਰੁਪਏ ਆਫਰ ਕੀਤੇ ਗਏ ਸਨ,ਇਹ ਗੱਲ ਮੂਸੇਵਾਲਾ (Moosewala) ਦੇ ਕਰੀਬੀ ਭੰਗਚਿੜੀ ਦੇ ਰਹਿਣ ਵਾਲੇ ਕੁਝ ਨੌਜਵਾਨਾਂ ਨੇ ਉਸ ਤੱਕ ਪਹੁੰਚਾਈ ਸੀ,ਮੂਸੇਵਾਲਾ ਦਾ 29 ਮਈ ਨੂੰ ਮਾਨਸਾ (Mansa) ਦੇ ਪਿੰਡ ਜਵਾਹਰਕੇ ਕਤਲ (Village Jawaharke Murder) ਕਰ ਦਿੱਤਾ ਸੀ,ਕਤਲ ਦੀ ਸਾਜ਼ਿਸ਼ ਤਿਹਾੜ ਜੇਲ੍ਹ ਵਿਚ ਗੈਂਗਸਟਰ ਲਾਰੈਂਸ ਨੇ ਰਚੀ ਸੀ।

ਪੁਲਿਸ (Police) ਨੇ ਇਸ ਮਾਮਲੇ ਵਿਚ 3 ਸ਼ਾਰਪ ਸ਼ੂਟਰ ਪ੍ਰਿਯਵਰਤ ਫੌਜੀ,ਕਸ਼ਿਸ਼ ਤੇ ਅੰਕਿਤ ਸੇਰਸਾ ਨੂੰ ਗ੍ਰਿਫਤਾਰ ਕਰ ਲਿਆ,ਸ਼ੂਟਰ ਮਨੂ ਤੇ ਰੂਪਾ ਦਾ ਅੰਮ੍ਰਿਤਸਰ ਵਿਚ ਐਨਕਾਊਂਟਰ ਕੀਤਾ ਜਾ ਚੁੱਕਾ ਹੈ,6ਵਾਂ ਸ਼ਾਰਪ ਸ਼ੂਟਰ ਦੀਪਕ ਸੁੰਡੀ (Sharp shooter Deepak Sundi) ਅਜੇ ਫਰਾਰ ਹੈ,ਪੰਜਾਬ ਪੁਲਿਸ (Punjab Police) ਨੇ ਇਸ ਮਾਮਲੇ ਵਿਚ ਲਗਭਗ 21 ਲੋਕਾਂ ਨੂੰ ਸਾਜ਼ਿਸ਼ ਰਚਣ ਅਤੇ ਕਤਲ ਵਿਚ ਮਦਦ ਦੇ ਦੋਸ਼ ਵਿਚ ਗ੍ਰਿਫਤਾਰ ਕੀਤਾ ਹੈ।

RELATED ARTICLES

LEAVE A REPLY

Please enter your comment!
Please enter your name here

- Advertisment -spot_imgspot_img

Most Popular