spot_img
Saturday, April 20, 2024
spot_img
spot_imgspot_imgspot_imgspot_img
Homeਕੈਨੇਡਾ ਦੀਆਂ ਖਬਰਾਂਐਨ.ਆਰ.ਆਈ.Sikh Motorcycle Reel In Ontarians: ਓਨਟਾਰੀਓਂ 'ਚ ਸਿੱਖ ਮੋਟਰਸਾਈਕਲ ਕਲੱਬਾਂ ਵੱਲੋਂ ਬਿਮਾਰ...

Sikh Motorcycle Reel In Ontarians: ਓਨਟਾਰੀਓਂ ‘ਚ ਸਿੱਖ ਮੋਟਰਸਾਈਕਲ ਕਲੱਬਾਂ ਵੱਲੋਂ ਬਿਮਾਰ ਸਿੱਖ ਬੱਚਿਆਂ ਲਈ ਫੰਡ ਇਕੱਠਾ ਕਰਨ ਲਈ ਇਕ ਵਿਸ਼ਾਲ ਰੈਲੀ ਕੱਢੀ ਗਈ

PUNJAB TODAY NEWS CA:-

ONTARIANS,(PUNJAB TODAY NEWS CA):-  Sikh Motorcycle Reel In Ontarians: ਓਨਟਾਰੀਓਂ ‘ਚ ਸਿੱਖ ਮੋਟਰਸਾਈਕਲ ਕਲੱਬਾਂ ਵੱਲੋਂ ਬਿਮਾਰ ਸਿੱਖ ਬੱਚਿਆਂ ਲਈ ਫੰਡ ਇਕੱਠਾ ਕਰਨ ਲਈ ਇਕ ਵਿਸ਼ਾਲ ਰੈਲੀ ਕੱਢੀ ਗਈ,ਸਿੱਖ ਮੋਟਰਸਾਈਕਲ ਕਲੱਬਾਂ (Sikh Motorcycle Clubs) ਵੱਲੋਂ ਬਿਮਾਰ ਸਿੱਖ ਬੱਚਿਆਂ ਲਈ ਫੰਡ ਇਕੱਠਾ ਕਰਨ ਲਈ ਇਕ ਵਿਸ਼ਾਲ ਰੈਲੀ ਕੱਢੀ ਗਈ,ਇਸ ਰੈਲੀ ਵਿੱਚ ਵੱਡੀ ਗਿਣਤੀ ਵਿੱਚ ਸਿੱਖ ਭਾਈਚਾਰੇ ਤੇ ਹੋਰ ਭਾਈਚਾਰੇ ਦੇ ਲੋਕਾਂ ਨੇ ਉਤਸ਼ਾਹ ਨਾਲ ਹਿੱਸਾ ਲਿਆ।

ਇਸ ਰੈਲੀ ਵਿੱਚ ਸਿੱਖ ਮੋਟਰਸਾਈਕਲ ਕਲੱਬ ਕੈਨੇਡਾ (Sikh Motorcycle Club Canada),ਸਿੱਖ ਮੋਟਰਸਾਈਕਲ ਕਲੱਬ Sickkids (Sikh Motorcycle Club Sickkids) ਅਤੇ ਸਿੱਖ ਮੋਟਰਸਾਈਕਲ ਕਲੱਬ ਓਨਾਟਰੀਓਂ (Sikh Motorcycle Club Onatrioon) ਦੇ ਮੈਂਬਰਾਂ ਨੇ ਸ਼ਮੂਲੀਅਤ ਕੀਤੀ।

ਇਸ ਮੋਟਰਸਾਈਕਲ ਰੈਲੀ (Motorcycle Rally) ਦਾ ਵੱਖ-ਵੱਖ ਥਾਈਂ ਨਿੱਘਾ ਸਵਾਗਤ ਕੀਤਾ ਗਿਆ,ਰੈਲੀ ਸ਼ੁਰੂ ਕਰਨ ਤੋਂ ਪਹਿਲਾਂ 26,600 ਡਾਲਰ ਇਕੱਠੇ ਕਰਨ ਦਾ ਟੀਚਾ ਮਿੱਥਿਆ ਗਿਆ ਸੀ ਪਰ ਰੈਲੀ ਵਿੱਚ ਵੱਡੀ ਗਿਣਤੀ ਵਿੱਚ ਲੋਕਾਂ ਨੇ ਹਿੱਸਾ ਲਿਆ ਤੇ ਟੀਚੇ ਤੋਂ ਵੱਧ ਫੰਡ ਇਕੱਠਾ ਕਰਨ ਵਿੱਚ ਕਾਮਯਾਬੀ ਹਾਸਲ ਹੋਈ,ਇਸ ਮੌਕੇ ਸਾਰੇ ਮੋਟਰਸਾਈਕਲ ਸਵਾਰਾਂ (Motorcycle Riders) ਨੇ ਪੀਲੇ ਰੰਗ ਦੀਆਂ ਪੱਗਾਂ ਬੰਨ੍ਹੀਆਂ ਹੋਈਆਂ ਸਨ।

ਇਸ ਮੌਕੇ ਬੁਲਾਰਿਆਂ ਨੇ ਇਸ ਰੈਲੀ ਵਿੱਚ ਹਿੱਸਾ ਬਣਨ ਤੇ ਫੰਡ ਵਿੱਚ ਆਪਣਾ ਯੋਗਦਾਨ ਪਾਉਣ ਵਾਲੇ ਸਾਰੇ ਲੋਕਾਂ ਦਾ ਧੰਨਵਾਦ ਕੀਤਾ,ਜ਼ਿਕਰਯੋਗ ਹੈ,ਕਿ ਸਿੱਖ ਮੋਟਰਸਾਈਕਲ ਕਲੱਬਾਂ (Sikh Motorcycle Clubs) ਦੇ ਸਹਿਯੋਗ ਨਾਲ ਹਰ ਸਾਲ ਮੋਟਰਸਾਈਕਲ ਰੈਲੀ (Motorcycle Rally) ਕੀਤੀ ਜਾਂਦੀ ਹੈ,ਇਸ ਰੈਲੀ ਦਾ ਮਕਸਦ ਬਿਮਾਰ ਤੇ ਲੋੜਵੰਦ ਸਿੱਖ ਬੱਚਿਆਂ ਲਈ ਫੰਡ ਕਰਨਾ ਹੁੰਦਾ ਹੈ,ਇਸ ਫੰਡ ਰਾਹੀਂ ਜ਼ਰੂਰਤਮੰਦ ਬੱਚਿਆਂ ਦੇ ਭਵਿੱਖ ਨੂੰ ਸੁਰੱਖਿਅਤ ਕਰਨ ਦਾ ਉਪਰਾਲਾ ਕੀਤਾ ਜਾਂਦਾ ਹੈ,ਇਹ ਫੰਡ ਬਿਮਾਰ ਬੱਚਿਆਂ ਦੀ ਦਵਾਈ ਤੇ ਹੋਰ ਜ਼ਰੂਰਤਾਂ ਲਈ ਵਰਤਿਆ ਜਾਂਦਾ ਹੈ।

RELATED ARTICLES

LEAVE A REPLY

Please enter your comment!
Please enter your name here

- Advertisment -spot_imgspot_img

Most Popular

Recent Comments