
AMERICA,(PUNJAB TODAY NEWS CA):- ਦੱਖਣੀ ਇੰਡੀਆਨਾ ਸ਼ਹਿਰ ਇਵਾਨਸਵਿਲੇ (southern Indiana city of Evansville) ਵਿੱਚ ਇੱਕ ਘਰ ‘ਚ ਧਮਾਕਾ ਹੋਣ ਕਾਰਨ ਤਿੰਨ ਲੋਕਾਂ ਦੀ ਮੌਤ ਹੋ ਗਈ,ਧਮਾਕੇ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ ਪਰ ਅਲਕੋਹਲ, ਤੰਬਾਕੂ, ਹਥਿਆਰ ਅਤੇ ਵਿਸਫੋਟਕ ਬਿਊਰੋ (Bureau of Explosives) ਸਮੇਤ ਅੱਠ ਏਜੰਸੀਆਂ ਇਸ ਮਾਮਲੇ ਦੀ ਜਾਂਚ ਕਰ ਰਹੀਆਂ ਹਨ।
ਵੈਂਡਰਬਰਗ ਕਾਉਂਟੀ (Vanderburgh County) ਦੇ ਚੀਫ ਡਿਪਟੀ ਕੋਰੋਨਰ ਡੇਵ ਐਨਸਨ (Chief Deputy Coroner Dave Anson) ਨੇ ਕਿਹਾ ਕਿ ਮਾਰੇ ਗਏ ਲੋਕਾਂ ਦੀ ਪਛਾਣ ਉਦੋਂ ਤੱਕ ਜਨਤਕ ਨਹੀਂ ਕੀਤੀ ਜਾਵੇਗੀ ਜਦੋਂ ਤੱਕ ਉਨ੍ਹਾਂ ਦੇ ਪਰਿਵਾਰਾਂ ਨੂੰ ਸੂਚਿਤ ਨਹੀਂ ਕੀਤਾ ਜਾਂਦਾ।
ਇੱਕ ‘ਕੋਰੋਨਰ’ (‘Coroner’) ਇੱਕ ਸਰਕਾਰੀ ਜਾਂ ਨਿਆਂਇਕ ਅਧਿਕਾਰੀ ਹੁੰਦਾ ਹੈ,ਜਿਸ ਕੋਲ ਮੌਤ ਦੇ ਕੇਸ ਦੀ ਜਾਂਚ ਕਰਨ ਜਾਂ ਮ੍ਰਿਤਕ ਦੀ ਪਛਾਣ ਦੀ ਪੁਸ਼ਟੀ ਕਰਨ ਦਾ ਅਧਿਕਾਰ ਹੁੰਦਾ ਹੈ,ਇਵਾਨਸਵਿਲੇ ਫਾਇਰ ਡਿਪਾਰਟਮੈਂਟ (Evansville Fire Department) ਦੇ ਮੁਖੀ ਮਾਈਕ ਕੋਨਲੀ (Chief Mike Connelly) ਨੇ ਕਿਹਾ ਕਿ ਬੁਧਵਾਰ ਦੁਪਹਿਰ 1 ਵਜੇ ਦੇ ਕਰੀਬ ਹੋਏ ਧਮਾਕੇ ਮਗਰੋਂ ਅੱਗ ਲੱਗਣ ਕਾਰਨ ਕੁੱਲ 39 ਘਰ ਨੁਕਸਾਨੇ ਗਏ।
ਅਧਿਕਾਰੀਆਂ ਨੇ ਦੱਸਿਆ ਕਿ ਦੱਖਣੀ ਇੰਡੀਆਨਾ ਸ਼ਹਿਰ ਇਵਾਨਸਵਿਲੇ ‘ਚ ਬੁੱਧਵਾਰ ਨੂੰ ਹੋਏ ਧਮਾਕੇ ‘ਚ ਘੱਟੋ-ਘੱਟ ਤਿੰਨ ਲੋਕਾਂ ਦੀ ਮੌਤ ਹੋ ਗਏ ਅਤੇ ਕਈ ਘਰਾਂ ਨੂੰ ਨੁਕਸਾਨ ਪਹੁੰਚਿਆ,ਉਨ੍ਹਾਂ 39 ਘਰਾਂ ਵਿੱਚੋਂ 11 ਰਹਿਣ ਯੋਗ ਰਹਿ ਗਏ ਹਨ,ਉਨ੍ਹਾਂ ਨੇ ਕਿਹਾ ਕਿ ਅਮਰੀਕੀ ਰੈੱਡ ਕਰਾਸ (American Red Cross) ਵਲੋਂ ਪ੍ਰਭਾਵਿਤ ਪਰਿਵਾਰਾਂ ਦੀ ਮਦਦ ਕੀਤੀ ਜਾਵੇਗੀ,ਪੰਜ ਸਾਲਾਂ ਵਿੱਚ ਇਲਾਕੇ ਵਿੱਚ ਕਿਸੇ ਘਰ ਵਿੱਚ ਧਮਾਕੇ ਦੀ ਇਹ ਦੂਜੀ ਘਟਨਾ ਹੈ,ਇਸ ਤੋਂ ਪਹਿਲਾਂ 27 ਜੂਨ 2017 ਨੂੰ ਹੋਏ ਧਮਾਕੇ ‘ਚ ਦੋ ਲੋਕਾਂ ਦੀ ਮੌਤ ਹੋ ਗਈ ਸੀ ਅਤੇ ਤਿੰਨ ਹੋਰ ਜ਼ਖਮੀ ਹੋ ਗਏ ਸਨ।