spot_img
Thursday, April 18, 2024
spot_img
spot_imgspot_imgspot_imgspot_img
HomeਪੰਜਾਬPunjab Weather News: ਚੰਡੀਗੜ੍ਹ ਸਣੇ ਪੰਜਾਬ-ਹਰਿਆਣਾ ‘ਚ ਪਏਗਾ ਭਾਰੀ ਮੀਂਹ

Punjab Weather News: ਚੰਡੀਗੜ੍ਹ ਸਣੇ ਪੰਜਾਬ-ਹਰਿਆਣਾ ‘ਚ ਪਏਗਾ ਭਾਰੀ ਮੀਂਹ

PUNJAB TODAY NEWS CA:-

CHANDIGARH,(PUNJAB TODAY NEWS CA):- Punjab Weather News: ਚੰਡੀਗੜ੍ਹ ‘ਚ ਸੁਤੰਤਰਤਾ ਦਿਵਸ (Independence Day) ਦੇ ਜਸ਼ਨਾਂ ‘ਚ ਮੀਂਹ ਕਾਰਨ ਰੁਕਾਵਟ ਪਾ ਸਕਦਾ ਹੈ,ਮੌਸਮ ਵਿਭਾਗ (Department of Meteorology) ਮੁਤਾਬਕ ਅਗਲੇ 48 ਘੰਟਿਆਂ ਦੌਰਾਨ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ,ਚੰਡੀਗੜ੍ਹ ਸਣੇ ਪੰਜਾਬ ਅਤੇ ਹਰਿਆਣਾ (Punjab And Haryana) ਦੇ ਕਈ ਜ਼ਿਲ੍ਹਿਆਂ ਵਿੱਚ ਇਹ ਮੀਂਹ ਪਵੇਗਾ,ਅੱਜ ਸ਼ਾਮ ਤੋਂ ਬਾਅਦ ਮੌਸਮ ਵਿੱਚ ਬਦਲਾਅ ਦੀ ਸੰਭਾਵਨਾ ਹੈ,ਇਸ ਮੀਂਹ ਨਾਲ ਮਾਨਸੂਨ ਇੱਕ ਵਾਰ ਫਿਰ ਸਰਗਰਮ ਹੋ ਜਾਵੇਗਾ,ਅਗਲੇ ਹਫ਼ਤੇ ਪੂਰਾ ਮੀਂਹ ਪੈਣ ਦੀ ਸੰਭਾਵਨਾ ਹੈ।

ਮੌਸਮ ਵਿਭਾਗ ਦੇ ਡਾਇਰੈਕਟਰ ਮਨਮੋਹਨ ਸਿੰਘ (Director of Meteorological Department Manmohan Singh) ਨੇ ਦੱਸਿਆ ਕਿ ਅਗਲੇ 48 ਘੰਟਿਆਂ ਦੌਰਾਨ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ,ਇਸ ਤੋਂ ਇਲਾਵਾ 20 ਤੋਂ 25 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਹਵਾਵਾਂ ਵੀ ਚੱਲਣਗੀਆਂ,ਅਗਸਤ ਵਿੱਚ ਬਹੁਤ ਘੱਟ ਮੀਂਹ ਪਿਆ ਹੈ ਪਰ ਹੁਣ ਬਾਕੀ ਦਿਨਾਂ ਵਿੱਚ ਚੰਗੀ ਬਰਸਾਤ ਹੋਣ ਦੇ ਸੰਕੇਤ ਮਿਲ ਰਹੇ ਹਨ।

ਅਗਸਤ ਮਹੀਨੇ ਵਿੱਚ ਹੁਣ ਤੱਕ ਸਿਰਫ਼ ਇੱਕ ਹੀ ਬਾਰਿਸ਼ ਹੋਈ ਹੈ,ਸ਼ਹਿਰ ਵਿੱਚ 1 ਅਗਸਤ ਨੂੰ 60.9 ਮਿਲੀਮੀਟਰ ਮੀਂਹ ਪਿਆ ਸੀ,ਇਸ ਤੋਂ ਪਹਿਲਾਂ ਜੁਲਾਈ ਮਹੀਨੇ ਦੀ ਬਾਰਿਸ਼ ਨੇ ਪਿਛਲੇ 10 ਸਾਲਾਂ ਦਾ ਰਿਕਾਰਡ ਤੋੜ ਦਿੱਤਾ ਹੈ,ਚੰਡੀਗੜ੍ਹ ਵਿੱਚ ਇਸ ਮਾਨਸੂਨ ਸੀਜ਼ਨ ਵਿੱਚ ਹੁਣ ਤੱਕ 584.1 ਮਿਲੀਮੀਟਰ ਬਾਰਿਸ਼ ਹੋਈ ਹੈ,ਇਕੱਲੇ ਜੁਲਾਈ ਵਿਚ 473.3 ਮਿਲੀਮੀਟਰ ਮੀਂਹ ਪਿਆ ਸੀ।

RELATED ARTICLES

LEAVE A REPLY

Please enter your comment!
Please enter your name here

- Advertisment -spot_imgspot_img

Most Popular

Recent Comments