NEWFOUNDLAND,(PUNJAB TODAY NEWS CA):- ਇਸ ਮਹੀਨੇ ਦੇ ਅਖੀਰ ਵਿੱਚ ਪ੍ਰਧਾਨ ਮੰਤਰੀ ਜਸਟਿਨ ਟਰੂਡੋ (Prime Minister Justin Trudeau) ਤੇ ਜਰਮਨੀ ਦੇ ਚਾਂਸਲਰ ਓਲਫ ਸ਼ੌਲਜ਼ (Chancellor of Germany Olaf Schulz) ਵੱਲੋਂ ਨਿਊਫਾਊਂਡਲੈਂਡ (Newfoundland) ਵਿੱਚ ਗ੍ਰੀਨ ਐਨਰਜੀ (Green Energy) ਸਮਝੌਤੇ ਉੱਤੇ ਸਹੀ ਪਾਈ ਜਾਵੇਗੀ।
ਇਸ ਨਾਲ ਕੈਨੇਡਾ (Canada) ਦੀ ਹਾਈਡਰੋਜਨ ਇੰਡਸਟਰੀ (Hydrogen industry) ਨੂੰ ਕਾਫੀ ਫਾਇਦਾ ਹੋਵੇਗਾ,ਸ਼ੁੱਕਰਵਾਰ ਨੂੰ ਜਰਮਨੀ ਦੀ ਸਰਕਾਰ ਵੱਲੋਂ ਇੱਕ ਬਿਆਨ ਜਾਰੀ ਕਰਕੇ ਇਸ ਗੱਲ ਦੀ ਪੁਸ਼ਟੀ ਕੀਤੀ ਗਈ ਕਿ ਇਹ ਸਮਝੌਤਾ 23 ਅਗਸਤ ਨੂੰ ਸਟੀਫਨਵਿੱਲ ਵਿੱਚ ਹੋਵੇਗਾ ਜਿੱਥੇ ਨਿਊਫਾਊਂਡਲੈਂਡ (Newfoundland) ਅਧਾਰਤ ਕੰਪਨੀ ਜ਼ੀਰੋ ਰਿਸਾਅ ਵਾਲਾ ਪਲਾਂਟ ਤਿਆਰ ਕਰੇਗੀ।
ਇਸ ਪਲਾਂਟ ਵਿੱਚ ਵਿੰਡ ਐਨਰਜੀ ਨੂੰ ਹਾਈਡਰੋਜਨ ਤੇ ਅਮੋਨੀਆ ਤਿਆਰ ਕਰਨ ਲਈ ਬਣਾਇਆ ਜਾਵੇਗਾ,ਫਿਰ ਹਾਈਡਰੋਜਨ (Hydrogen) ਤੇ ਅਮੋਨੀਆ (Ammonia) ਨੂੰ ਐਕਸਪੋਰਟ (Export) ਕੀਤਾ ਜਾਵੇਗਾ,ਜੇ ਇਸ ਨੂੰ ਮਨਜ਼ੂਰੀ ਮਿਲ ਜਾਂਦੀ ਹੈ ਤਾਂ ਇਹ ਆਪਣੀ ਕਿਸਮ ਦਾ ਕੈਨੇਡਾ ਦਾ ਪਹਿਲਾ ਪੋ੍ਰਜੈਕਟ ਹੋਵੇਗਾ।
ਜਿ਼ਕਰਯੋਗ ਹੈ ਕਿ ਰੂਸ ਵੱਲੋਂ ਯੂਕਰੇਨ (Ukraine) ਉੱਤੇ ਕੀਤੇ ਗਏ ਧਾਵੇ ਤੋਂ ਬਾਅਦ ਨੈਚੂਰਲ ਗੈਸ (Natural Gas) ਦੀਆਂ ਕੀਮਤਾਂ ਵਿੱਚ ਵਾਧਾ ਹੋਣ ਤੋਂ ਬਾਅਦ ਜਰਮਨੀ ਵੱਲੋਂ ਐਨਰਜੀ (Energy From Germany) ਦੇ ਨਵੇਂ ਸਰੋਤਾਂ ਦੀ ਖੋਜ ਕੀਤੀ ਜਾ ਰਹੀ ਹੈ,ਇੱਥੇ ਹੀ ਬੱਸ ਨਹੀਂ ਰੂਸ ਵੱਲੋਂ ਆਪਣੇ ਯੂਰਪੀਅਨ ਗਾਹਕਾਂ ਨੂੰ ਨੈਚੂਰਲ ਗੈਸ (Natural Gas) ਦੀ ਸਪਲਾਈ ਘੱਟ ਕੀਤੀ ਜਾ ਰਹੀ ਹੈ ਇਸ ਨਾਲ ਸਪਲਾਈ ਦੀ ਘਾਟ ਵੀ ਪੈਦਾ ਹੋ ਗਈ ਹੈ।