TORONTO,(PUNJAB TODAY NEWS CA):- ਸ਼ਨਿੱਚਰਵਾਰ ਦੁਪਹਿਰ ਨੂੰ ਟੋਰਾਂਟੋ (Toronto) ਦੇ ਹਾਈਵੇਅ 401 (Highway 401) ਉੱਤੇ ਗੋਲੀ ਚੱਲਣ ਦੀ ਵਾਪਰੀ ਘਟਨਾ ਦੇ ਸਬੰਧ ਵਿੱਚ ਇੱਕ ਵਿਅਕਤੀ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ,
ਪੁਲਿਸ ਨੂੰ ਦੁਪਹਿਰੇ 2:15 ਉੱਤੇ ਗੋਲੀ ਚੱਲਣ ਦੀਆਂ ਖਬਰਾਂ ਦੇ ਕੇ ਯੌਰਕਡੇਲ ਮਾਲ (Yorkdale Mall) ਨੇੜੇ ਸੱਦਿਆ ਗਿਆ,ਚਸ਼ਮਦੀਦਾਂ ਨੇ ਦੱਸਿਆ ਕਿ ਇੱਕ ਵਿਅਕਤੀ,ਜੋ ਕਿ ਐਲਨ ਰੋਡ ਨੇੜੇ ਹਾਈਵੇਅ 401 ਉੱਤੇ ਗੂੜ੍ਹੇ ਨੀਲੇ ਰੰਗ ਦੀ ਐਕਿਊਰਾ (Acura) ਵਿੱਚ ਜਾ ਰਿਹਾ ਸੀ,ਗੋਲੀਆਂ ਉਸ ਵੱਲੋਂ ਚਲਾਈਆਂ ਗਈਆਂ,ਗੋਲੀਆਂ ਚਲਾਏ ਜਾਣ ਤੋਂ ਬਾਅਦ ਇਹ ਵਿਅਕਤੀ ਗੱਡੀ ਲੈ ਕੇ ਮਾਲ ਦੇ ਪਾਰਕਿੰਗ ਲੌਟ (Parking Lot) ਵਿੱਚ ਚਲਾ ਗਿਆ,ਪੁਲਿਸ ਵੱਲੋਂ ਮੌਕੇ ਤੋਂ 30 ਸਾਲਾ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਤੇ ਉਸ ਕੋਲੋਂ ਹਥਿਆਰ ਵੀ ਬਰਾਮਦ ਕੀਤਾ ਗਿਆ ਹੈ,ਯੌਰਕਡੇਲ ਮਾਲ (Yorkdale Mall) ਨੂੰ ਥੋੜ੍ਹੀ ਦੇਰ ਲਈ ਬੰਦ ਕਰ ਦਿੱਤਾ ਗਿਆ ਸੀ,ਪਰ ਬਾਅਦ ਵਿੱਚ ਆਮ ਕੰਮ ਕਾਜ ਪਹਿਲਾਂ ਵਾਂਗ ਹੀ ਸੁ਼ਰੂ ਕਰ ਦਿੱਤਾ ਗਿਆ,ਇਸ ਦੌਰਾਨ ਕਿਸੇ ਦੇ ਜ਼ਖ਼ਮੀ ਹੋਣ ਦੀ ਕੋਈ ਖਬਰ ਨਹੀਂ ਹੈ।