spot_img
Wednesday, April 24, 2024
spot_img
spot_imgspot_imgspot_imgspot_img
Homeਕੈਨੇਡਾ ਦੀਆਂ ਖਬਰਾਂਸੋਸ਼ਲ ਡਿਵੈਲਪਮੈਂਟ ਮੰਤਰੀ ਕਰੀਨਾ ਗੋਲਡ ਨੇ ਕੈਨੇਡੀਅਨਜ਼ ਨੂੰ Fake Travel Plans ਬਣਾਉਣ...

ਸੋਸ਼ਲ ਡਿਵੈਲਪਮੈਂਟ ਮੰਤਰੀ ਕਰੀਨਾ ਗੋਲਡ ਨੇ ਕੈਨੇਡੀਅਨਜ਼ ਨੂੰ Fake Travel Plans ਬਣਾਉਣ ਤੋਂ ਵਰਜਿਆ

PUNJAB TODAY NEWS CA:-

OTTAWA,(PUNJAB TODAY NEWS CA):- Families,Children ਤੇ ਸੋਸ਼ਲ ਡਿਵੈਲਪਮੈਂਟ ਮੰਤਰੀ ਕਰੀਨਾ ਗੋਲਡ (Social Development Minister Kareena Gold) ਵੱਲੋਂ ਜਾਅਲੀ ਟਰੈਵਲ ਪਲੈਨਜ਼ (Fake Travel Plans) ਬਣਾਉਣ ਵਾਲਿਆਂ ਨੂੰ ਅਜਿਹਾ ਨਾ ਕਰਨ ਲਈ ਆਖਿਆ ਗਿਆ ਹੈ,ਉਨ੍ਹਾਂ ਆਖਿਆ ਕਿ ਇਸ ਨਾਲ ਲਾਈਨ ਵਿੱਚ ਲੱਗਕੇ ਆਪਣੇ ਪਾਸਪੋਰਟਸ (Passports) ਦੀ ਉਡੀਕ ਕਰਨ ਵਾਲਿਆਂ ਨੂੰ ਨੁਕਸਾਨ ਹੁੰਦਾ ਹੈ।


ਗੋਲਡ ਨੇ ਆਖਿਆ ਕਿ ਉਨ੍ਹਾਂ ਨੂੰ ਇਹ ਪਤਾ ਲੱਗਿਆ ਹੈ ਕਿ ਕੁੱਝ ਲੋਕ ਆਪਣੀ ਪਾਸਪੋਰਟ ਅਰਜ਼ੀ ਉੱਤੇ ਜਲਦ ਤੋਂ ਜਲਦ ਕੰਮ ਕਰਵਾਉਣ ਲਈ ਜਾਅਲੀ ਟਰੈਵਲ ਪਲੈਨਜ਼ (Fake Travel Plans) ਬਣਾ ਕੇ ਬੁਕਿੰਗ ਕਰਵਾ ਰਹੇ ਹਨ,ਉਨ੍ਹਾਂ ਆਖਿਆ ਕਿ ਇਸ ਤਰ੍ਹਾਂ ਦੇ ਮਾਮਲੇ ਬਹੁਤ ਜਿ਼ਆਦਾ ਨਹੀਂ ਹਨ,ਜਿ਼ਕਰਯੋਗ ਹੈ ਕਿ ਕੋਵਿਡ-19 (Covid-19) ਕਾਰਨ ਲੱਗੀਆਂ ਰੋਕਾਂ ਤੋਂ ਬਾਅਦ ਸੁ਼ਰੂ ਹੋਏ ਕੌਮਾਂਤਰੀ ਟਰੈਵਲ ਵਿੱਚ ਲੋਕਾਂ ਦੀ ਕਾਫੀ ਦਿਲਚਸਪੀ ਵਧੀ ਹੈ।

ਇਸ ਲਈ ਅਚਾਨਕ ਪੈਦਾ ਹੋਏ ਬੈਕਲਾਗ (Backlog) ਨੂੰ ਖ਼ਤਮ ਕਰਨ ਲਈ ਪਾਸਪੋਰਟ ਆਫਿਸਿਜ਼ (Passport Offices) ਨੂੰ ਜਲਦ ਤੋਂ ਜਲਦ ਅਰਜ਼ੀਆਂ ਕਲੀਅਰ ਕਰਨੀਆਂ ਪੈ ਰਹੀਆਂ ਹਨ,ਜਿਨ੍ਹਾਂ ਨੂੰ ਕਿਸੇ ਖਾਸ ਲੋੜ ਕਾਰਨ ਟਰੈਵਲ (Travel) ਕਰਨ ਦੀ ਜਿ਼ਆਦਾ ਜਲਦੀ ਹੈ ਅਜਿਹੇ ਵਿੱਚ ਉਨ੍ਹਾਂ ਦੇ ਪਾਸਪੋਰਟਸ (Passports) ਜਲਦ ਮੁਹੱਈਆ ਕਰਵਾਏ ਜਾ ਰਹੇ ਹਨ,ਮੰਤਰੀ ਨੇ ਆਖਿਆ ਕਿ ਜੇ ਕੋਈ ਅਜਿਹਾ ਕਰ ਰਿਹਾ ਹੈ ਤਾਂ ਉਸ ਨੂੰ ਨਹੀਂ ਕਰਨਾ ਚਾਹੀਦਾ,ਉਨ੍ਹਾਂ ਆਖਿਆ ਕਿ ਹੁਣ ਕੰਮ ਕਾਫੀ ਹੱਦ ਤੱਕ ਲੀਹ ਉੱਤੇ ਆ ਚੱਲਿਆ ਹੈ ਤੇ ਪਾਸਪੋਰਟ ਆਫਿਸਿਜ਼ (Passport Offices) ਵਿੱਚ ਵੀ ਉਡੀਕ ਸਮਾਂ ਘਟਿਆ ਹੈ,ਇਸ ਲਈ ਅਜਿਹੀ ਗੜਬੜ ਕਰਨ ਦੀ ਕਿਸੇ ਨੂੰ ਕੋਈ ਲੋੜ ਨਹੀਂ।

RELATED ARTICLES

LEAVE A REPLY

Please enter your comment!
Please enter your name here

- Advertisment -spot_imgspot_img

Most Popular

Recent Comments