ONTARIO,(PUNJAB TODAY NEWS CA):- ਮੰਗਲਵਾਰ ਰਾਤ ਨੂੰ ਓਨਟਾਰੀਓ (Ontario) ਦੇ ਕਈ ਹਿੱਸਿਆਂ ਵਿੱਚ ਗਰਜ ਚਮਕ ਨਾਲ ਭਾਰੀ ਮੀਂਹ ਪੈਣ ਦੀ ਜਿਹੜੀ ਪੇਸ਼ੀਨਿਗੋਈ (Peshinigoi) ਕੀਤੀ ਗਈ ਸੀ ਉਸ ਨੂੰ ਰੱਦ ਕਰ ਦਿੱਤਾ ਗਿਆ ਹੈ,ਐਨਵਾਇਰਮੈਂਟ ਕੈਨੇਡਾ (Environment Canada) ਵੱਲੋਂ ਯੌਰਕ-ਦਰਹਾਮ (York-Durham) ਵਿੱਚ ਸ਼ਾਮੀਂ 5:50 ਉੱਤੇ ਭਾਰੀ ਮੀਂਹ ਪੈਣ ਦੀ ਪੇਸ਼ੀਨਿਗੋਈ (Peshinigoi) ਕੀਤੀ ਗਈ ਸੀ,ਇਹ ਭਾਰੀ ਤੂਫਾਨ ਤੇ ਮੀਂਹ ਦੀ ਚੇਤਾਵਨੀ ਯੌਰਕ-ਦਰਹਾਮ (Warning York-Durham) ਇਲਾਕੇ ਲਈ ਜਾਰੀ ਕੀਤੀ ਗਈ ਤੇ ਫਿਰ ਕੁੱਝ ਦੇਰ ਮਗਰੋਂ ਵੈਦਰ ਏਜੰਸੀ ਨੇ ਆਖਿਆ ਕਿ ਇਹ ਭਾਰੀ ਮੀਂਹ ਜੈਨੇਟਵਿੱਲ ਵਿੱਚ ਵੀ ਪਵੇਗਾ,ਸ਼ਾਮੀਂ 6:20 ਉੱਤੇ ਪੀਟਰਬਰੋ (Peterborough) ਤੇ ਕਵਾਰਥਾ ਲੇਕਜ਼ (Kawartha Lakes) ਲਈ ਵੀ ਇਹ ਚੇਤਾਵਨੀ ਜਾਰੀ ਕੀਤੀ ਗਈ,ਮੌਸਮ ਏਜੰਸੀ ਨੇ ਇਹ ਵੀ ਆਖਿਆ ਕਿ ਇਸ ਕਾਰਨ ਪ੍ਰੋਵਿੰਸ ਦੇ ਕਈ ਹਿੱਸਿਆਂ ਵਿੱਚ ਅਚਾਨਕ ਪਾਣੀ ਭਰ ਸਕਦਾ ਹੈ ਤੇ ਹੜ੍ਹ ਵਰਗੀ ਸਥਿਤੀ ਵੀ ਪੈਦਾ ਹੋ ਸਕਦੀ ਹੈ।