KABUL,(PUNJAB TODAY NEWS CA):- ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ (Kabul Is The Capital of Afghanistan) ਦੇ ਉੱਤਰ ‘ਚ ਇਕ ਮਸਜਿਦ (Mosque) ‘ਚ ਹੋਏ ਧਮਾਕੇ ‘ਚ ਘੱਟੋ-ਘੱਟ 20 ਲੋਕਾਂ ਦੀ ਮੌਤ ਹੋ ਗਈ ਅਤੇ 40 ਹੋਰ ਜ਼ਖਮੀ ਹੋ ਗਏ,ਧਮਾਕਾ ਬੁੱਧਵਾਰ ਸ਼ਾਮ ਨੂੰ ਹੋਇਆ,ਜਦੋਂ ਖੈਰ ਖਾਨਾ ਇਲਾਕੇ ਦੀ ਇਕ ਮਸਜਿਦ ‘ਚ ਨਮਾਜ਼ ਦੇ ਦੌਰਾਨ ਵੱਡੀ ਗਿਣਤੀ ‘ਚ ਲੋਕ ਮੌਜੂਦ ਸਨ,ਅਮੀਰ ਮੁਹੰਮਦ ਕਾਬੁਲੀ ਨਾਂ ਦਾ ਇਕ ਚੋਟੀ ਦਾ ਇਸਲਾਮੀ ਮੌਲਵੀ ਵੀ ਮਰਨ ਵਾਲਿਆਂ ‘ਚ ਸ਼ਾਮਲ ਹੈ।
ਤਾਲਿਬਾਨ ਦਾ ਦਾਅਵਾ ਹੈ ਕਿ ਅਫਗਾਨਿਸਤਾਨ ‘ਤੇ ਉਨ੍ਹਾਂ ਦਾ ਪੂਰਾ ਕੰਟਰੋਲ ਹੈ,ਪਰ ਇਸਲਾਮਿਕ ਸਟੇਟ (Islamic State) ਦੇਸ਼ ਭਰ ‘ਚ ਨਾਗਰਿਕਾਂ ਅਤੇ ਪੁਲਿਸ ‘ਤੇ ਹਮਲੇ ਜਾਰੀ ਰੱਖੇ ਹੋਏ ਹਨ,ਜਾਣਕਾਰੀ ਅਨੁਸਾਰ ਤਾਲਿਬਾਨ ਨੇ ਜਾਨੀ ਨੁਕਸਾਨ ਬਾਰੇ ਕੋਈ ਬਿਆਨ ਜਾਰੀ ਨਹੀਂ ਕੀਤਾ,ਅਜੇ ਤੱਕ ਕਿਸੇ ਵੀ ਅੱਤਵਾਦੀ ਸਮੂਹ ਨੇ ਇਸ ਧਮਾਕੇ ਦੀ ਜ਼ਿੰਮੇਵਾਰੀ ਨਹੀਂ ਲਈ ਹੈ।