British Columbia,Canada,(PUNJAB TODAY NEWS CA):- ਪੰਜਾਬ ਦੇ ਜਲੰਧਰ ਜ਼ਿਲ੍ਹੇ ਦੇ ਪਿੰਡ ਬੁੱਟਰਾਂ ਦੇ ਰਹਿਣ ਵਾਲੇ 16 ਸਾਲਾ ਅੰਮ੍ਰਿਤਧਾਰੀ ਸਿੱਖ ਜਗਗੋਬਿੰਦ ਸਿੰਘ (Amritdhari Sikh Japgobind Singh Pilot) ਨੇ ਕੈਨੇਡਾ (Canada) ਵਿੱਚ ਇਤਿਹਾਸ ਰਚ ਦਿੱਤਾ ਹੈ,16 ਸਾਲ ਦੀ ਉਮਰ ‘ਚ ਕੈਨੇਡਾ ‘ਚ ਡਰਾਈਵਿੰਗ ਲਾਇਸੈਂਸ (Driving License) ਨਹੀਂ ਮਿਲਦਾ ਪਰ ਜਗਗੋਬਿੰਦ ਸਿੰਘ ਨੇ ਸੋਲੋ ਪਾਇਲਟ (Solo pilot) ਦਾ ਲਾਇਸੈਂਸ (License) ਹਾਸਲ ਕਰਕੇ ਸਭ ਨੂੰ ਹੈਰਾਨ ਕਰ ਦਿੱਤਾ,ਜਗਗੋਬਿੰਦ ਸਿੰਘ ਦੀ ਪ੍ਰਾਪਤੀ ਨਾਲ ਪੰਜਾਬੀ ਮੂਲ ਦੇ ਲੋਕਾਂ ਵਿੱਚ ਖੁਸ਼ੀ ਦੀ ਲਹਿਰ ਹੈ।
ਟਰਾਂਸਪੋਰਟ ਕੈਨੇਡਾ (Transport Canada) ਨੇ ਜਗਗੋਬਿੰਦ ਸਿੰਘ ਨੂੰ ਹਵਾਈ ਜਹਾਜ਼ (Airplane) ਉਡਾਉਣ ਦਾ ਲਾਇਸੈਂਸ ਜਾਰੀ ਕੀਤਾ ਹੈ,ਜਪਗੋਬਿੰਦ ਸਿੰਘ ਨੇ ਬ੍ਰਿਟਿਸ਼ ਕੋਲੰਬੀਆ,ਕੈਨੇਡਾ (British Columbia,Canada) ਤੋਂ ਪਾਇਲਟ (Pilot) ਬਣਨ ਦੀ ਤਿਆਰੀ ਸ਼ੁਰੂ ਕੀਤੀ ਅਤੇ ਕੈਨੇਡਾ ਦੇ ਸਾਰੇ ਹਿੱਸਿਆਂ ਵਿਚ ਸਿਖਲਾਈ ਲੈਣ ਤੋਂ ਬਾਅਦ,ਕਿਊਬਿਕ (Quebec) ਵਿਚ ਉਸ ਦੀ ਆਖਰੀ ਸਿਖਲਾਈ ਸਮਾਪਤ ਹੋਈ,ਇਸ ਤੋਂ ਬਾਅਦ ਅੰਮ੍ਰਿਤਧਾਰੀ ਸਿੱਖ ਜਪਗੋਬਿੰਦ ਸਿੰਘ ਪਾਇਲਟ (Amritdhari Sikh Japgobind Singh Pilot) ਬਣ ਗਿਆ ਹੈ।
ਜਪਗੋਬਿੰਦ ਸਿੰਘ ਮੂਲ ਰੂਪ ਵਿੱਚ ਇੱਕ ਪੰਜਾਬੀ ਹੈ ਪਰ ਉਸ ਨੇ ਆਪਣੀ ਸਕੂਲੀ ਪੜ੍ਹਾਈ ਕੈਨੇਡਾ ਤੋਂ ਕੀਤੀ ਹੈ,ਉਸ ਨੇ ਰੋਬੋਟਿਕਸ ਮੁਕਾਬਲਿਆਂ (Robotics Competitions) ਵਿੱਚ ਪਹਿਲਾ ਸਥਾਨ ਹਾਸਲ ਕੀਤਾ,ਖਾਲਸਾ ਸਕੂਲ ਸਿਰੀਹ (Khalsa School Sirih) ਦੇ ਵਿਦਿਆਰਥੀ ਜਪਗੋਬਿੰਦ ਸਿੰਘ (Amritdhari Sikh Japgobind Singh Pilot) ਨੂੰ ਕੈਨੇਡਾ (Canada) ਦੀ ਰਾਜਧਾਨੀ ਦੀਆਂ ਯੂਨੀਵਰਸਿਟੀਆਂ (Universities) ਵੱਲੋਂ ਸਪੇਸ ਇੰਜਨੀਅਰਿੰਗ (Space Engineering) ਲਈ ਵਜ਼ੀਫ਼ਾ ਵੀ ਦਿੱਤਾ ਗਿਆ ਹੈ।
ਸੀਨੀਅਰ ਕੈਨੇਡੀਅਨ ਪੰਜਾਬੀ ਲੇਖਕ ਗੁਰਪ੍ਰੀਤ ਸਿੰਘ ਸਹੋਤਾ (Senior Canadian Punjabi writer Gurpreet Singh Sahota) ਨੇ ਕਿਹਾ ਕਿ ਜਪਗੋਬਿੰਦ ਸਿੰਘ ਨੇ ਸਿੱਖ ਕੌਮ ਦਾ ਸਿਰ ਮਾਣ ਨਾਲ ਉੱਚਾ ਕੀਤਾ ਹੈ ਅਤੇ ਇਸ ਨਾਲ ਕੈਨੇਡਾ (Canada) ਵਿੱਚ ਵੱਸਦੇ ਪੰਜਾਬੀ ਅਤੇ ਸਿੱਖ ਭਾਈਚਾਰੇ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ ਹੈ,ਕਿਉਂਕਿ ਉਸ ਨੇ ਇਤਿਹਾਸ ਰਚਿਆ ਹੈ,16 ਸਾਲ ਦੀ ਉਮਰ ਵਿਚ ਉਸ ਨੇ ਉਹ ਕਰ ਦਿਖਾਇਆ ਜੋ ਕਲਪਨਾ ਵੀ ਨਹੀਂ ਸੀ ਕੀਤੀ ਜਾ ਸਕਦਾ।