CALGARY,(PUNJAB TODAY NEWS CA):- ਇੱਕ ਮੈਂਬਰ ਪਾਰਲੀਆਮੈਂਟ ਨੇ ਆਖਿਆ ਕਿ ਜਿਸ ਸਮੇਂ ਮਹਾਂਮਾਰੀ ਤੋਂ ਬਾਅਦ ਪਾਬੰਦੀਆਂ ਹਟਾਈਆਂ ਗਈਆਂ ਤਾਂ ਆਮ ਵਰਗੀ ਜਿ਼ੰਦਗੀ ਵੱਲ ਪਰਤਣ ਦੀ ਯੋਜਨਾ ਬਣਾਉਂਦੇ ਸਮੇਂ Federal Government Canadians ਦੀ Travel ਕਰਨ ਦੀ ਇੱਛਾ ਦਾ ਸਹੀ ਅੰਦਾਜ਼ਾ ਲਾਉਣ ਵਿੱਚ ਅਸਮਰੱਥ ਰਹੀ।
ਇਨ੍ਹਾਂ ਗਰਮੀਆਂ ਵਿੱਚ Airlines ਤੇ Airports Customers ਦੇ ਆਏ ਹੜ੍ਹ ਨੂੰ ਕਾਬੂ ਵਿੱਚ ਰੱਖ ਪਾਉਣ ਤੋਂ ਅਸਮਰੱਥ ਰਹੇ,ਇੱਕ ਪਾਸੇ Travelers ਦਾ ਪੂਰਾ ਜ਼ੋਰ ਵੇਖਣ ਨੂੰ ਮਿਲਿਆ ਤੇ ਦੂਜੇ ਪਾਸੇ ਸਟਾਫ ਦੀ ਘਾਟ ਨਾਲ Airlines ਤੇ Airports ਜੂਝਦੇ ਨਜ਼ਰ ਆਏ,ਨਤੀਜੇ ਵਜੋਂ Travelers ਨੂੰ Airports, ਖਾਸ ਤੌਰ ਉੱਤੇ Toronto ਦੇ Pearson International Airport,ਉੱਤੇ Flights ਰੱਦ ਹੋਣ,ਸਮਾਨ ਮਿਲਣ ਵਿੱਚ ਦੇਰ ਹੋਣ ਤੇ ਲੰਮੀਆਂ ਲਾਈਨਾਂ ਵਿੱਚ ਲੱਗੇ ਰਹਿਣ ਵਰਗੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ।
ਪਿਛਲੇ ਮਹੀਨੇ ਨਿੱਕੀ ਜਿਹੀ ਗੜਬੜੀ ਕਾਰਨ Arrivecan App ਨੇ 10,200 Travelers ਨੂੰ 10 ਦਿਨਾਂ ਲਈ Quarantine ਹੋਣ ਦੀ ਹਦਾਇਤ ਕੀਤੀ ਜਦਕਿ ਉਨ੍ਹਾਂ ਨੂੰ ਅਜਿਹਾ ਕਰਨ ਦੀ ਲੋੜ ਵੀ ਨਹੀਂ ਸੀ,Transport Minister ਦੀ Parliamentary Secretary Anne Koutrakis ਨੇ ਮੰਗਲਵਾਰ ਨੂੰ Calgary ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਖਿਆ ਕਿ ਆਮ ਜਿ਼ੰਦਗੀ ਵੱਲ ਪਰਤਣ ਦਾ ਅੰਦਾਜ਼ਾ ਲਾਉਣ ਵਿੱਚ ਕਿਤੇ ਨਾ ਕਿਤੇ ਕੋਈ ਭੁੱਲ ਚੁੱਕ ਹੋ ਗਈ,ਮਹਾਂਮਾਰੀ ਵਿੱਚ ਫਸੇ ਰਹਿਣ ਤੋਂ ਬਾਅਦ ਜਦੋਂ ਹੀ ਖੁੱਲ੍ਹ ਮਿਲੀ ਤਾਂ ਹਰ ਕੋਈ Travelers ਕਰਨ ਦਾ ਚਾਹਵਾਨ ਸੀ ਤੇ ਉਹ ਵੀ ਇੱਕੋ ਸਮੇਂ Travel ਕਰਨਾ ਚਾਹੁੰਦਾ ਸੀ।
ਉਨ੍ਹਾਂ ਆਖਿਆ ਕਿ ਸਰਕਾਰ ਨੂੰ ਵੀ ਪਹਿਲੀ ਵਾਰੀ ਮਹਾਂਮਾਰੀ ਦਾ ਸਾਹਮਣਾ ਕਰਨਾ ਪਿਆ ਤੇ ਕਈ ਸਬਕ ਵੀ ਪਹਿਲੀ ਵਾਰੀ ਸਿੱਖਣ ਨੂੰ ਮਿਲ ਰਹੇ ਹਨ,ਜਿ਼ਕਰਯੋਗ ਹੈ ਕਿ ਪਿਛਲੇ ਹਫਤੇ House of Commons ਦੀ ਕਮੇਟੀ ਸਾਹਮਣੇ ਜਦੋਂ Transport Minister Umar Alghabraਪੇਸ਼ ਹੋਏ ਤਾਂ ਉਨ੍ਹਾਂ ਨੂੰ ਲੰਮੇਂ ਹੱਥੀਂ ਲਿਆ ਗਿਆ,ਇਸ ਦੌਰਾਨ ਕੁਤਰਾਕਿਸ (Kutrakis) ਨੇ ਐਲਾਨ ਕੀਤਾ ਕਿ Calgary International Airport ਦੀ ਮਦਦ ਕਰਨ ਲਈ ਸਰਕਾਰ 2 ਮਿਲੀਅਨ ਡਾਲਰ ਦੇਵੇਗੀ।