
Gurdaspur 29 August 2022,(PUNJAB TODAY NEWS CA):- ਬਟਾਲਾ (Batala) ਨਜ਼ਦੀਕ ਪਿੰਡ ਹਸਨਪੁਰ ਖੁਰਦ (Village Hasanpur Khurd) ਦੇ ਇਕ ਨੌਜਵਾਨ ਦੀ ਹਾਂਗਕਾਂਗ (Hong Kong) ਚ ਸਮੁੰਦਰ ਚ ਡੁੱਬਣ ਕਾਰਨ ਮੌਤ ਹੋਣ ਦੀ ਦੁਖਦਾਈ ਖ਼ਬਰ ਹੈ ਇਸ ਬਾਰੇ ਜਾਣਕਾਰੀ ਦਿੰਦਿਆਂ ਮ੍ਰਿਤਕ ਮਲਕੀਤ ਸਿੰਘ 32 ਸਾਲ ਦੇ ਪਿਤਾ ਬਾਵਾ ਸਿੰਘ ਨੇ ਦੱਸਿਆ ਕਿ ਮੇਰਾ ਪੁੱਤਰ ਮਲਕੀਤ ਸਿੰਘ ਅੱਜ ਤੋਂ ਕਰੀਬ 7 ਸਾਲ ਪਹਿਲਾਂ ਹਾਂਗਕਾਂਗ (Hong Kong) ਗਿਆ ਸੀ।
ਬੀਤੇ ਬੀਤੇ ਕੱਲ੍ਹ ਸਾਡੇ ਪਿੰਡ ਦੇ ਹੀ ਨੌਜਵਾਨਾਂ ਨੇ ਉਥੋਂ ਫੋਨ ਕਰਕੇ ਸਾਨੂੰ ਜਾਣਕਾਰੀ ਦਿਤੀ ਕਿ ਮਲਕੀਅਤ ਸਿੰਘ ਆਪਣੇ ਸਾਥੀਆਂ ਨਾਲ ਸਮੁੰਦਰ ਨਹਾਉਣ ਵਾਸਤੇ ਗਿਆ ਸੀ,ਜਿੱਥੇ ਉਸ ਦੀ ਡੁੱਬਣ ਕਾਰਨ ਮੌਤ ਹੋ ਗਈ,ਪੁਲੀਸ (Police) ਨੇ ਸ਼ੱਕ ਦੇ ਆਧਾਰ ਤੇ ਉਹਦੇ ਸਾਥੀਆਂ ਨੂੰ ਆਪਣੀ ਹਿਰਾਸਤ ਵਿਚ ਲੈ ਲਿਆ ਹੈ,ਮ੍ਰਿਤਕ ਦੇ ਪਿਤਾ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਮੇਰੇ ਪੁੱਤਰ ਦੀ ਲਾਸ਼ ਨੂੰ ਭਾਰਤ ਲਿਆਂਦਾ ਜਾਵੇ।