
CHANDIGARH, 29 AUGUST 2022,(PUNJAB TODAY NEWS):- ਪੰਜਾਬ ਕਾਂਗਰਸ ਵਿੱਚ ਕਲੇਸ਼ ਵਧ ਗਿਆ ਹੈ,ਪੰਜਾਬ ਕਾਂਗਰਸ ਦੇ ਇੰਚਾਰਜ ਹਰੀਸ਼ ਚੌਧਰੀ (Charge Harish Chaudhary) ਨੇ ਵਿਧਾਇਕ ਸੁਖਪਾਲ ਖਹਿਰਾ (MLA Sukhpal Khaira) ਨੂੰ ਨੋਟਿਸ ਭੇਜਿਆ ਹੈ,ਆਲ ਇੰਡੀਆ ਕਿਸਾਨ ਕਾਂਗਰਸ (All India Kisan Congress) ਦੇ ਚੇਅਰਮੈਨ ਖਹਿਰਾ (Chairman Khaira) ਨੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ (Amarinder Singh Raja Waring) ਨੂੰ ਲੁਧਿਆਣਾ (Ludhiana) ਦਾ ਧਰਨਾ ਚੁੱਕਣ ਦੀ ਸਲਾਹ ਦਿੱਤੀ ਸੀ,ਇਹ ਧਰਨਾ ਟੈਂਡਰ ਘੁਟਾਲੇ (Tender Scams) ਵਿੱਚ ਗ੍ਰਿਫ਼ਤਾਰ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ (Former Minister Bharat Bhushan Ashu) ਦੇ ਸਮਰਥਨ ਵਿੱਚ ਸੀ,ਪਾਰਟੀ ਇੰਚਾਰਜ ਨੇ ਚੇਅਰਮੈਨ ਖਹਿਰਾ (Chairman Khaira) ਤੋਂ ਪਾਰਟੀ ਫੋਰਮ ਦੀ ਬਜਾਏ ਸੋਸ਼ਲ ਮੀਡੀਆ (Social Media) ‘ਤੇ ਸਿੱਧੀ ਗੱਲ ਕਰਨ ‘ਤੇ ਜਵਾਬ ਮੰਗਿਆ ਹੈ।