Winnipeg,(Punjab Today News Ca):- ਪ੍ਰਧਾਨ ਮੰਤਰੀ ਜਸਟਿਨ ਟਰੂਡੋ (Prime Minister Justin Trudeau) ਨੇ ਵੀਰਵਾਰ ਨੂੰ ਕੁੱਝ ਸਿਆਸਤਦਾਨਾਂ ਉੱਤੇ ਦੋਸ਼ ਲਾਇਆ ਕਿ ਫੈਡਰਲ ਸਰਕਾਰ (Federal Government) ਦੇ ਕਾਰਬਨ ਟੈਕਸ (Carbon Tax) ਦੇ ਪ੍ਰਭਾਵਾਂ ਬਾਰੇ ਜਨਤਾ ਨੂੰ ਸੱਚ ਦੱਸਣ ਤੋਂ ਉਹ ਕਤਰਾ ਰਹੇ ਹਨ,ਇਹ ਟਿੱਪਣੀ ਅੰਸ਼ਕ ਤੌਰ ਉੱਤੇ ਮੈਨੀਟੋਬਾ (Manitoba) ਦੀ ਪ੍ਰੀਮੀਅਰ ਹੈਦਰ ਸਟੀਫਨਸਨ (Premier Heather Stephenson) ਉੱਤੇ ਨਿਸ਼ਾਨਾ ਸਾਧਦਿਆਂ ਹੋਇਆਂ ਕੀਤੀ ਗਈ ਸੀ।
ਜਿ਼ਕਰਯੋਗ ਹੈ ਕਿ ਪ੍ਰੋਵਿੰਸ (Province) ਤੇ ਓਟਵਾ ਦਰਮਿਆਨ ਕਾਰਬਨ ਟੈਕਸ (Carbon Tax) ਨੂੰ ਲੈ ਕੇ ਵਿਵਾਦ ਚੱਲ ਰਿਹਾ ਹੈ,ਸਟੀਫਨਸਨ ਨਾਲ ਅੱਧੇ ਘੰਟੇ ਦੀ ਮੁਲਾਕਾਤ ਤੋਂ ਠੀਕ ਪਹਿਲਾਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਆਖਿਆ ਕਿ ਮੈਨੀਟੋਬਾ (Manitoba) ਵਰਗੀਆਂ ਥਾਂਵਾਂ ਉੱਤੇ, ਜਿੱਥੇ ਪ੍ਰਦੂਸ਼ਣ ਉੱਤੇ ਫੈਡਰਲ ਸਰਕਾਰ (Federal Government) ਵੱਲੋਂ ਟੈਕਸ ਲਾਇਆ ਜਾ ਰਿਹਾ ਹੈ,ਪ੍ਰੀਮੀਅਰ ਤੇ ਹੋਰ ਅਧਿਕਾਰੀ ਇਹ ਸਵੀਕਾਰਨ ਵਿੱਚ ਆਨਾਕਾਨੀ ਕਰ ਰਹੇ ਹਨ ਕਿ ਔਸਤ ਪਰਿਵਾਰਾਂ ਨੂੰ ਨੁਕਸਾਨ ਦੀ ਥਾਂ ਇਸ ਟੈਕਸ ਨਾਲ ਫਾਇਦਾ ਹੋ ਰਿਹਾ ਹੈ।
ਇਸ ਟੈਕਸ ਕਾਰਨ ਉਨ੍ਹਾਂ ਦੀ ਜੇਬ੍ਹ ਵਿੱਚੋਂ ਪੈਸੇ ਜਾਣ ਦੀ ਥਾਂ ਉਨ੍ਹਾਂ ਨੂੰ ਬਚਤ ਹੋ ਰਹੀ ਹੈ,ਉਨ੍ਹਾਂ ਆਖਿਆ ਕਿ ਕਲਾਈਮੇਟ ਚੇਂਜ (Climate Change) ਨਾਲ ਲੜਨ ਦਾ ਸਾਨੂੰ ਰਾਹ ਲੱਭ ਗਿਆ ਹੈ ਤੇ ਇਸ ਨਾਲ ਆਮ ਪਰਿਵਾਰਾਂ ਦੀ ਮਦਦ ਵੀ ਹੋ ਰਹੀ ਹੈ ਤੇ ਇਸ ਨੂੰ ਅਸੀਂ ਭਵਿੱਖ ਵਿੱਚ ਵੀ ਜਾਰੀ ਰੱਖਾਂਗੇ,ਇੱਥੇ ਦੱਸਣਾ ਬਣਦਾ ਹੈ ਕਿ ਸਟੀਫਨਸਨ (Stephenson) ਵੱਲੋਂ ਇਹ ਮੰਗ ਕੀਤੀ ਗਈ ਸੀ ਕਿ ਆਰਜ਼ੀ ਤੌਰ ਉੱਤੇ ਕਾਰਬਨ ਟੈਕਸ (Carbon Tax) ਨੂੰ ਸਸਪੈਂਡ (Suspend) ਕਰ ਦਿੱਤਾ ਜਾਵੇ ਤਾਂ ਕਿ ਲੋਕ ਮਹਿੰਗਾਈ ਨਾਲ ਲੜ ਸਕਣ।
ਪ੍ਰਧਾਨ ਮੰਤਰੀ ਜਸਟਿਨ ਟਰੂਡੋ (Prime Minister Justin Trudeau) ਵੱਲੋਂ ਇਹ ਟਿੱਪਣੀ ਇਸ ਸਬੰਧੀ ਪ੍ਰਤੀਕਿਰਿਆ ਵਜੋਂ ਹੀ ਕੀਤੀ ਗਈ,ਮੀਟਿੰਗ ਤੋਂ ਬਾਅਦ ਸਟੀਫਨਸਨ ਨੇ ਆਖਿਆ ਕਿ ਜਸਟਿਨ ਟਰੂਡੋ ਤੇ ਉਨ੍ਹਾਂ ਵੱਲੋਂ ਇਸ ਮੁੱਦੇ ਉੱਤੇ ਗੱਲਬਾਤ ਕੀਤੀ ਗਈ ਪਰ ਦੋਵਾਂ ਧਿਰਾਂ ਦਰਮਿਆਨ ਸਹਿਮਤੀ ਨਹੀਂ ਬਣ ਪਾਈ,ਸਟੀਫਨਸਨ ਨੇ ਆਖਿਆ ਕਿ ਟੈਕਸ ਇੱਕਠਾ ਕਰਨ ਮਗਰੋਂ ਛੋਟ ਦੇਣ ਤੋਂ ਚੰਗਾ ਹੈ ਕਿ ਇਸ ਨੂੰ ਸਸਪੈਂਡ ਕਰ ਦਿੱਤਾ ਜਾਵੇ।