spot_img
Friday, December 6, 2024
spot_img
spot_imgspot_imgspot_imgspot_img
HomeਪੰਜਾਬLudhiana ਦੇ ਸਮਰਾਲਾ ਦੀ Jogi Pir Gaushala ਵਿਖੇ ਜ਼ਹਿਰੀਲਾ ਚਾਰਾ ਖਾਣ ਨਾਲ...

Ludhiana ਦੇ ਸਮਰਾਲਾ ਦੀ Jogi Pir Gaushala ਵਿਖੇ ਜ਼ਹਿਰੀਲਾ ਚਾਰਾ ਖਾਣ ਨਾਲ 14 ਗਊਆਂ ਦੀ ਮੌਤ ਹੋ ਗਈ

Punjab Today News Ca:-

Ludhiana/Samrala , (Punjab Today News Ca):- ਲੁਧਿਆਣਾ ਦੇ ਸਮਰਾਲਾ ਦੀ ਜੋਗੀ ਪੀਰ ਗਊਸ਼ਾਲਾ (Jogi Pir Gaushala) ਵਿਖੇ ਜ਼ਹਿਰੀਲਾ ਚਾਰਾ (Poisonous Fodder) ਖਾਣ ਨਾਲ 14 ਗਊਆਂ ਦੀ ਮੌਤ ਹੋ ਗਈ,ਲੁਧਿਆਣਾ (Ludhiana) ਤੋਂ ਪੁੱਜੀ ਉੱਚ ਪੱਧਰੀ ਡਾਕਟਰੀ ਟੀਮ ਨੇ ਇਸਦੀ ਜਾਂਚ ਸ਼ੁਰੂ ਕੀਤੀ ਅਤੇ ਚਾਰੇ ਦੇ ਨਾਲ ਨਾਲ ਤੂੜੀ ਦੇ ਸੈਂਪਲ ਵੀ ਲਏ ਗਏ,ਗਊਸ਼ਾਲਾ (Cowshed) ਦੇ ਮੁਲਾਜ਼ਮ ਸ਼ੰਭੂ ਨੇ ਦੱਸਿਆ ਕਿ ਵੀਰਵਾਰ ਦੀ ਰਾਤ ਨੂੰ ਗਊਆਂ ਨੂੰ ਚਾਰਾ ਪਾਇਆ ਗਿਆ ਸੀ ਅਤੇ ਸਵੇਰੇ ਵੇਖਿਆ ਤਾਂ 14 ਗਊਆਂ ਦੀ ਮੌਤ ਹੋ ਗਈ ਸੀ,ਉਨ੍ਹਾਂ ਨੇ ਕਿਹਾ ਹੈ ਕਿ ਜਿਸ ਤੋਂ ਬਾਅਦ ਪ੍ਰਬੰਧਕ ਕਮੇਟੀ ਨੂੰ ਦੱਸਿਆ ਗਿਆ। 

ਗਊਸ਼ਾਲਾ (Cowshed) ਦੇ ਮੈਨੇਜਰ ਸੋਮਨਾਥ ਸ਼ਰਮਾ ਨੇ ਦੱਸਿਆ ਕਿ ਗਊਆਂ ਦੀ ਮੌਤ ਦੀ ਸੂਚਨਾ ਸਥਾਨਕ ਪ੍ਰਸ਼ਾਸਨ ਨੂੰ ਦਿੱਤੀ ਗਈ ਸੀ,ਇਸ ਮਗਰੋਂ ਇੱਕ ਟੀਮ ਆਈ ਜਿਸਨੇ ਤੂੜੀ ਅਤੇ ਚਾਰੇ ਦੇ ਸੈਂਪਲ ਲਏ,ਚਾਰੇ ਵਿੱਚ ਕੋਈ ਜ਼ਹਿਰੀਲੀ ਚੀਜ਼ ਹੋਣਾ ਪਾਇਆ ਗਿਆ ਹੈ,ਗਊਸ਼ਾਲਾ (Cowshed) ਦੇ ਮੈਨੇਜਰ ਸੋਮਨਾਥ ਸ਼ਰਮਾ ਅਨੁਸਾਰ ਇਹ ਚਾਰਾ ਦੁਧਾਰੂ ਗਊਆਂ (Fodder Dairy Cows) ਨੂੰ ਨਹੀਂ ਪਾਇਆ ਗਿਆ ਸੀ ਜਿਸ ਕਰਕੇ ਬਾਕੀ ਗਊਆਂ ਬਚ ਗਈਆ। 

ਇਸ ਘਟਨਾ ਮਗਰੋਂ ਗਊਸ਼ਾਲਾ (Cowshed) ਪੁੱਜੇ ਸ਼੍ਰੋਮਣੀ ਅਕਾਲੀ ਦਲ (Shiromani Akali Dal) ਦੇ ਹਲਕਾ ਇੰਚਾਰਜ ਪਰਮਜੀਤ ਸਿੰਘ ਢਿੱਲੋਂ ਨੇ ਕਿਹਾ ਕਿ ਇਸ ਘਟਨਾ ਦੀ ਸੱਚਾਈ ਜਾਣਨ ਲਈ ਪੜਤਾਲ ਹੋਣੀ ਚਾਹੀਦੀ ਹੈ,ਆਖਰ ਜ਼ਹਿਰੀਲਾ ਚਾਰਾ ਕਿਵੇਂ ਗਊਸ਼ਾਲਾ ਤੱਕ ਪੁੱਜਾ,ਉਹਨਾਂ ਸਰਕਾਰ ਤੇ ਪ੍ਰਸ਼ਾਸਨ ਨੂੰ ਗਊਸ਼ਾਲਾਵਾਂ ਅੰਦਰਲੇ ਪ੍ਰਬੰਧਾਂ ਦੀ ਜਾਂਚ ਕਰਨ ਦੀ ਮੰਗ ਵੀ ਕੀਤੀ। 

ਗਊਸ਼ਾਲਾ (Cowshed) ਵਿੱਚ ਰੋਜਾਨਾ ਚੈਕਅਪ (Daily Checkups) ਲਈ ਆਉਣ ਵਾਲੇ ਵੈਟਰਨਰੀ ਡਾਕਟਰ ਨਰਿੰਦਰਪਾਲ ਸਿੰਘ (Veterinary Doctor Narendrapal Singh) ਨੇ ਦੱਸਿਆ ਕਿ ਗਊਸ਼ਾਲਾ ਚ ਜੋ ਚਾਰਾ ਆਇਆ ਸੀ ਉਸ ਵਿੱਚ ਜ਼ਹਿਰ ਸੀ,ਜਿਸ ਕਰਕੇ ਗਊਆਂ ਦੀ ਮੌਤ ਹੋਈ,ਲੁਧਿਆਣਾ ਤੋਂ ਆਏ ਡਾਕਟਰ ਜਸਵਿੰਦਰ ਸੋਢੀ ਨੇ ਸੈਂਪਲ ਰਿਪੋਰਟ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਚਾਰੇ ਚ ਜ਼ਹਿਰ ਸੀ,ਜਿਸ ਨੇ ਗਊਆਂ ਦੀ ਜਾਨ ਲਈ ਹੈ।

RELATED ARTICLES

LEAVE A REPLY

Please enter your comment!
Please enter your name here

- Advertisment -spot_imgspot_img

Most Popular

Recent Comments