spot_img
Thursday, March 28, 2024
spot_img
spot_imgspot_imgspot_imgspot_img
Homeਕੈਨੇਡਾ ਦੀਆਂ ਖਬਰਾਂਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਆਖਿਆ ਕਿ ਕੈਨੇਡਾ ਨੂੰ ਗੈਰ-ਜਿ਼ੰਮੇਵਰਾਨਾ ਸਿਆਸਤ ਦੀ...

ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਆਖਿਆ ਕਿ ਕੈਨੇਡਾ ਨੂੰ ਗੈਰ-ਜਿ਼ੰਮੇਵਰਾਨਾ ਸਿਆਸਤ ਦੀ ਨਹੀਂ ਸਗੋਂ ਜਿ਼ੰਮੇਵਾਰ ਲੀਡਰਸਿ਼ਪ ਦੀ ਲੋੜ ਹੈ

Punjab Today News Ca:-

St. Andrews, September 12 (Punjab Today News Ca):- ਨਵੇਂ ਕੰਜ਼ਰਵੇਟਿਵ ਆਗੂ ਪਿਏਰ ਪੌਲੀਏਵਰ (New Conservative leader Pierre Poulievre) ਉੱਤੇ ਸਿੱਧਾ ਹਮਲਾ ਬੋਲਦਿਆਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ (Prime Minister Justin Trudeau) ਨੇ ਆਖਿਆ ਕਿ ਕੈਨੇਡਾ ਨੂੰ ਗੈਰ-ਜਿ਼ੰਮੇਵਰਾਨਾ ਸਿਆਸਤ ਦੀ ਨਹੀਂ ਸਗੋਂ ਜਿ਼ੰਮੇਵਾਰ ਲੀਡਰਸਿ਼ਪ ਦੀ ਲੋੜ ਹੈ।


ਲਿਬਰਲ ਐਮਪੀਜ਼ (Liberal MPs) ਦੇ ਤਿੰਨ ਰੋਜ਼ਾ ਰਟਰੀਟ ਸਮਾਰੋਹ ਦੀ ਮੁਕੰਮਲ ਕਾਕਸ ਮੀਟਿੰਗ (Caucus Meeting) ਵਿੱਚ ਗੱਲ ਕਰਦਿਆਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਆਖਿਆ ਕਿ ਸੱਭ ਤੋਂ ਪਹਿਲਾਂ ਉਹ ਸ਼ਨਿੱਚਰਵਾਰ ਨੂੰ ਪੌਲੀਏਵਰ ਨੂੰ ਆਪਣੀ ਪਾਰਟੀ ਦੀ ਲੀਡਰਸਿ਼ਪ ਦੌੜ ਜਿੱਤਣ ਲਈ ਵਧਾਈ ਦਿੰਦੇ ਹਨ,ਇਸ ਤੋਂ ਤੁਰੰਤ ਬਾਅਦ ਹੀ ਆਪਣਾ ਸੁਰ ਬਦਲਦਿਆਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਆਖਿਆ ਕਿ ਇਹ ਸਮਾਂ ਸਿਆਸਤਦਾਨਾਂ ਵੱਲੋਂ ਲੋਕਾਂ ਦੀਆਂ ਭਾਵਨਾਵਾਂ ਨਾਲ ਖੇਡਣ ਜਾਂ ਲੋਕਾਂ ਨੂੰ ਇੱਕ ਦੂਜੇ ਖਿਲਾਫ ਖੜ੍ਹਾ ਕਰਨ ਦਾ ਨਹੀਂ ਹੈ।


150 ਦੇ ਲੱਗਭਗ ਲਿਬਰਲ ਐਮਪੀਜ਼ (Liberal MPs) ਦੇ ਇੱਕਠ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਅੱਗੇ ਆਖਿਆ ਕਿ ਸਾਡੇ ਸਮਾਜ ਨੂੰ ਸੇਫ ਤੇ ਮੁਕਤ ਬਣਾਉਣ ਵਾਲੀਆਂ ਸੰਸਥਾਂਵਾਂ ਉੱਤੇ ਹਮਲਾ ਬੋਲਣਾ ਜਿੰਮੇਵਾਰ ਲੀਡਰਸਿ਼ਪ ਦੀ ਨਿਸ਼ਾਨੀ ਨਹੀਂ ਹੈ,ਜਿ਼ਕਰਯੋਗ ਹੈ ਕਿ ਲੀਡਰਸਿ਼ਪ ਕੈਂਪੇਨ ਦੌਰਾਨ ਪੌਲੀਏਵਰ ਨੇ ਬੈਂਕ ਆਫ ਕੈਨੇਡਾ (Bank of Canada) ਉੱਤੇ ਆਪਣੀਆਂ ਜਿ਼ੰਮੇਵਾਰੀਆਂ ਤੋਂ ਭੱਜਣ ਦਾ ਦੋਸ਼ ਲਾਇਆ ਸੀ,ਇੱਥੇ ਹੀ ਬੱਸ ਨਹੀਂ ਉਨ੍ਹਾਂ ਇਹ ਵੀ ਆਖਿਆ ਸੀ ਕਿ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਸ਼ਾਹ ਖਰਚੀ ਲਈ ਬੈਂਕ ਆਫ ਕੈਨੇਡਾ ਏਟੀਐਮ (Bank of Canada ATM) ਬਣਿਆ ਹੋਇਆ ਹੈ,ਪੌਲੀਏਵਰ ਇੱਥੋਂ ਤੱਕ ਆਖ ਚੁੱਕੇ ਹਨ ਕਿ ਜੇ ਉਹ ਪ੍ਰਧਾਨ ਮੰਤਰੀ ਬਣਦੇ ਹਨ ਤਾਂ ਉਹ ਬੈਂਕ ਆਫ ਕੈਨੇਡਾ (Bank of Canada) ਦੇ ਗਵਰਨਰ ਟਿੱਫ ਮੈਕਲਮ (Governor Tiff McCallum) ਨੂੰ ਨੌਕਰੀ ਤੋਂ ਕੱਢ ਦੇਣਗੇ।


ਪ੍ਰਧਾਨ ਮੰਤਰੀ ਜਸਟਿਨ ਟਰੂਡੋ (Prime Minister Justin Trudeau) ਨੇ ਆਖਿਆ ਕਿ ਲੋਕਾਂ ਨੂੰ ਮਹਿੰਗਾਈ ਤੋਂ ਬਚਣ ਲਈ ਕ੍ਰਿਪਟੋਕਰੰਸੀ ਵਿੱਚ ਨਿਵੇਸ਼ ਕਰਨ ਦੀ ਸਲਾਹ ਦੇਣਾ ਵੀ ਕੋਈ ਜਿ਼ੰਮੇਵਰਾਨਾ ਲੀਡਰਸਿ਼ਪ ਦੀ ਨਿਸ਼ਾਨੀ ਨਹੀਂ ਹੈ,ਉਨ੍ਹਾਂ ਆਖਿਆ ਕਿ ਜੇ ਕਿਸੇ ਨੇ ਉਹ ਸਲਾਹ ਮੰਨ ਕੇ ਆਪਣੀ ਬਚਤ ਇਸ ਪਾਸੇ ਨਿਵੇਸ਼ ਕੀਤੀ ਹੋਵੇਗੀ ਉਨ੍ਹਾਂ ਨੂੰ ਅਹਿਸਾਸ ਹੋ ਗਿਆ ਹੋਵੇਗਾ ਕਿ ਉਨ੍ਹਾਂ ਦਾ ਪੈਸਾ ਬਰਬਾਦ ਹੋ ਚੁੱਕਿਆ ਹੈ,ਪੌਲੀਏਵਰ ਨੇ ਇਹ ਦੋਸ਼ ਵੀ ਲਾਇਆ ਸੀ ਕਿ ਮਹਾਂਮਾਰੀ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ (Prime Minister Justin Trudeau) ਨੇ ਬੈਂਕ ਦੀਆਂ ਤਿਜੋਰੀਆਂ ਦੇ ਮੂੰਹ ਲੋਕਾਂ ਲਈ ਖੋਲ੍ਹ ਦਿੱਤੇ ਸਨ ਤੇ ਮਹਿੰਗਾਈ ਉਸੇ ਦਾ ਹੀ ਨਤੀਜਾ ਹੈ।


ਇਸ ਉੱਤੇ ਟਰੂਡੋ ਨੇ ਆਖਿਆ ਕਿ ਜੇ ਵਰਕਰਜ਼, ਉਨ੍ਹਾਂ ਦੇ ਪਰਿਵਾਰਾਂ, ਸੀਨੀਅਰਜ਼, ਨੌਜਵਾਨਾਂ, ਕਾਰੋਬਾਰਾਂ ਲਈ ਖੜ੍ਹੇ ਰਹਿਣਾ ਗਲਤੀ ਹੈ ਤਾਂ ਉਹ ਇਹ ਗਲਤੀ ਕਰਦੇ ਰਹਿਣਗੇ,ਪ੍ਰਧਾਨ ਮੰਤਰੀ ਜਸਟਿਨ ਟਰੂਡੋ (Prime Minister Justin Trudeau) ਨੇ ਹਰ ਪ੍ਰੋਵਿੰਸ ਨਾਲ ਸਾਈਨ ਕੀਤੀ ਚਾਈਲਡ ਕੇਅਰ ਡੀਲ (Child Care Deal) ਸਮੇਤ ਸਰਕਾਰ ਦੀਆਂ ਹੋਰਨਾਂ ਨੀਤੀਆਂ ਨੂੰ ਵੀ ਹਾਈਲਾਈਟ ਕੀਤਾ।

RELATED ARTICLES

LEAVE A REPLY

Please enter your comment!
Please enter your name here

- Advertisment -spot_imgspot_img

Most Popular

Recent Comments