
OTTAWA,(PUNJAB TODAY NEWS CA):- ਸਟੈਟੇਸਟਿਕਸ ਕੈਨੇਡਾ (Statistics Canada) ਵੱਲੋਂ ਜਾਰੀ ਕੀਤੇ ਗਏ ਤਾਜ਼ਾ ਅੰਕੜੇ ਅਨੁਸਾਰ ਪਿਛਲੇ ਸਾਲ ਰਿਟਾਇਰ (Retired) ਹੋਏ ਕੈਨੇਡੀਅਨਜ਼ (Canadians) ਦੀ ਗਿਣਤੀ 50 ਫੀ ਸਦੀ ਤੱਕ ਅੱਪੜ ਗਈ,ਅਰਥਸ਼ਾਸਤਰੀਆਂ ਵੱਲੋਂ ਦਿੱਤੀ ਗਈ ਚੇਤਾਵਨੀ ਅਨੁਸਾਰ ਇਸ ਰੁਝਾਨ ਵਿੱਚ ਕੋਈ ਕਮੀ ਆਉਣ ਦੀ ਸੰਭਾਵਨਾ ਵੀ ਨਹੀਂ ਹੈ,ਕਾਨਫਰੰਸ ਬੋਰਡ ਆਫ ਕੈਨੇਡਾ (Conference Board of Canada) ਦੇ ਚੀਫ ਇਕਨੌਮਿਸਟ ਪੈਡਰੋਐਨਟਿਊਨਜ਼ (Chief Economist Pedro Antunes) ਦਾ ਕਹਿਣਾ ਹੈ ਕਿ ਕੈਨੇਡਾ (Canada) ਵਿੱਚ ਉਮਰਦਰਾਜ਼ ਹੋ ਚੁੱਕੀ ਆਬਾਦੀ ਹੁਣ ਰਿਟਾਇਰਮੈਂਟ (Retirement) ਦੀ ਉਮਰ ਤੱਕ ਪਹੁੰਚ ਚੁੱਕੀ ਹੈ।
ਬੀਤੇ ਦਿਨੀਂ ਸਟੈਟੇਸਟਿਕਸ ਕੈਨੇਡਾ ਵੱਲੋਂ ਜਾਰੀ ਕੀਤੇ ਗਏ ਡਾਟਾ ਅਨੁਸਾਰ ਪਿਛਲੇ 12 ਮਹੀਨਿਆਂ ਵਿੱਚ 307,000 ਕੈਨੇਡੀਅਨਜ਼ ਰਿਟਾਇਰ ਹੋਏ,ਜੋ ਕਿ ਇੱਕ ਸਾਲ ਪਹਿਲਾਂ ਰਿਟਾਇਰ ਹੋਏ 233,000 ਕੈਨੇਡੀਅਨਾਂ (Canadians) ਨਾਲੋਂ ਵੱਧ ਸਨ।ਇਸ ਤੋਂ ਬਾਅਦ ਤੋਂ ਵੀ ਸਟੈਟੇਸਟਿਕਸ ਕੈਨੇਡਾ (Statistics Canada) ਦੀ ਰਿਪੋਰਟ ਅਨੁਸਾਰ ਅਗਸਤ ਵਿੱਚ 11·9 ਫੀ ਸਦੀ ਪਰਮਾਨੈਂਟ ਇੰਪਲੌਈਸ (11·9 Percent of Permanent Employees) ਨੇ ਅਗਲੇ 12 ਮਹੀਨਿਆਂ ਵਿੱਚ ਆਪਣੀਆਂ ਨੌਕਰੀਆਂ ਛੱਡਣ ਦਾ ਫੈਸਲਾ ਕੀਤਾ ਤੇ ਇਹ ਜਨਵਰੀ ਨਾਲੋਂ 5·5 ਫੀ ਸਦੀ ਵੱਧ ਸੀ।
ਐਨਟਿਊਨਜ਼ (Entunes) ਨੇ ਆਖਿਆ ਕਿ ਕੋਵਿਡ-19 ਮਹਾਂਮਾਰੀ (Covid-19 Pandemic) ਦੌਰਾਨ ਵੀ ਇਹ ਸਿਲਸਿਲਾ ਚੱਲਦਾ ਰਿਹਾ ਤੇ ਇਹ ਰੁਝਾਨ ਮਹਾਂਮਾਰੀ ਤੋਂ ਪਹਿਲਾਂ ਵੀ ਬਣਿਆ ਹੋਇਆ ਸੀ,ਉਨ੍ਹਾਂ ਆਖਿਆ ਕਿ ਆਗਸਤ 2019 ਤੇ ਅਗਸਤ 2020 ਦਰਮਿਆਨ 273,000 ਕੈਨੇਡੀਅਨ ਰਿਟਾਇਰ ਹੋਏ,ਕੈਨੇਡੀਅਨ ਸੈਂਟਰ ਫੌਰ ਪਾਲਿਸੀ ਆਲਟਰਨੇਟਿਵਜ਼ (Canadian Center for Policy Alternatives) ਦੇ ਚੀਫ ਇਕਨੌਮਿਸਟ ਡੇਵਿਡ ਮੈਕਡੌਨਲਡ (Chief Economist David McDonald) ਨੇ ਤਰਕ ਦਿੱਤਾ ਕਿ ਰਿਟਾਇਰਮੈਂਟ (Retirement) ਦਾ ਹੜ੍ਹ ਆਉਣ ਪਿੱਛੇ ਕਾਰਨ ਜਨਸੰਖਿਅਕ ਜਾਂ ਕੋਵਿਡ ਦਾ ਲਮਕ ਜਾਣਾ ਨਹੀਂ ਸੀ,ਜੇ ਇਹ ਸੱਭ ਨਾ ਹੁੰਦਾ ਤਾਂ ਸ਼ਾਇਦ ਕੁੱਝ ਲੋਕ ਕੰਮ ਕਰਦੇ ਰਹਿ ਵੀ ਸਕਦੇ ਸਨ ਜਾਂ ਘੱਟੋ ਘੱਟ ਇਸ ਬਾਰੇ ਸੋਚ ਸਕਦੇ ਸਨ।
ਚੀਫ ਇਕਨੌਮਿਸਟ ਡੇਵਿਡ ਮੈਕਡੌਨਲਡ (Chief Economist David McDonald) ਨੇ ਆਖਿਆ ਕਿ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਇਹ ਕੋਵਿਡ ਨਾਲ ਸਬੰਧਤ ਮੁੱਦਾ ਹੈ,ਸੱਭ ਤੋਂ ਵੱਧ ਰਿਟਾਇਰ ਅਧਿਆਪਕਾਂ ਤੇ ਨਰਸਾਂ ਹੋਈਆਂ। ਉਨ੍ਹਾਂ ਆਖਿਆ ਕਿ ਭਾਵੇਂ ਰਿਟਾਇਰਮੈਂਟ ਦਾ ਕਾਰਨ ਕੋਈ ਵੀ ਹੋਵੇ ਪਰ ਕੈਨੇਡੀਅਨ ਅਰਥਚਾਰੇ ਨੂੰ ਵਿਕਸਤ ਕਰਨ ਤੇ ਚੱਲਦਾ ਰੱਖਣ ਦਾ ਉਪਾਅ ਦਮਦਾਰ ਇਮੀਗ੍ਰੇਸ਼ਨ ਹੀ ਹੈ,ਉਨ੍ਹਾਂ ਆਖਿਆ ਕਿ ਸਾਡੇ ਕੈਨੇਡਾ ਵਿੱਚ ਜਨਮ ਦਰ ਬਹੁਤ ਘੱਟ ਹੈ,ਐਨਟਿਊਨਜ਼ ਨੇ ਵੀ ਇਮੀਗ੍ਰੇਸ਼ਨ ਨੂੰ ਮੌਲਿਕ ਤੌਰ ਉੱਤੇ ਸਿਹਤਮੰਦ ਤੇ ਅਰਥਚਾਰੇ ਦਾ ਵਿਕਾਸ ਕਰਨ ਲਈ ਜ਼ਰੂਰੀ ਕਾਰਕ ਦੱਸਿਆ,ਉਨ੍ਹਾਂ ਆਖਿਆ ਕਿ ਭਾਵੇਂ ਕੈਨੇਡਾ ਦੀ ਜਨਮ ਦਰ ਵਿੱਚ ਰਾਤੋ ਰਾਤ ਸੁਧਾਰ ਹੋ ਜਾਵੇ ਪਰ ਇਹ ਲੇਬਰ ਦੀ ਮੌਜੂਦਾ ਘਾਟ ਨੂੰ ਖ਼ਤਮ ਨਹੀਂ ਕਰ ਸਕੇਗਾ।