Surrey,(Punjab Today News Ca):- ਪੰਜਾਬੀਆਂ ਦੀ ਵੱਡੀ ਆਬਾਦੀ ਵਾਲੇ ਬ੍ਰਿਟਿਸ਼ ਕੋਲੰਬੀਆ (British Columbia) ਦੇ ਸ਼ਹਿਰ ਸਰੀ (City Surrey) ਦੇ ਮੇਅਰ ਦੇ ਅਹੁਦੇ ਲਈ ਚੋਣ ਅਕਤੂਬਰ ਮਹੀਨੇ ਵਿਚ ਹੋਣ ਜਾ ਰਹੀ ਹੈ,ਸਰੀ (Surrey) ਦੇ ਮੇਅਰ ਅਹੁਦੇ ਹੋਣ ਵਾਲੀ ਚੋਣ ਹੋਰ ਦਿਲਚਸਪ ਹੁੰਦੀ ਜਾ ਰਹੀ ਹੈ,ਦਰਅਸਲ ਚੋਣ ਲੜਨ ਵਾਲੇ 8 ਉਮੀਦਵਾਰਾਂ ਵਿਚੋਂ 4 ਉਮੀਦਵਾਰ ਪੰਜਾਬੀ ਮੂਲ ਦੇ ਹਨ,ਪੰਜਾਬੀ ਮੂਲ ਦੇ ਅੰਮ੍ਰਿਤ ਬਿਰਿੰਗ, ਲਿਬਰਲ ਐਮਪੀ ਸੁੱਖ ਧਾਲੀਵਾਲ, ਕੁਲਦੀਪ ਪੇਲੀਆ ਅਤੇ ਸਾਬਕਾ ਮੰਤਰੀ ਅਤੇ ਸਰੀ-ਪੈਨੋਰਮਾ ਤੋਂ ਮੌਜੂਦਾ ਐਮ.ਐਲ.ਏ.ਜਿੰਨੀ ਸਿਮਜ਼ 2022 ਦੀਆਂ ਐਮਸੀ ਚੋਣਾਂ ਵਿਚ ਸ਼ਾਮਲ ਹਨ,ਉਸ ਦੇ ਨਾਲ ਚਾਰ ਹੋਰ ਉਮੀਦਵਾਰ ਗੋਰਡੀ ਹੌਗ, ਬੇਂਡਾ ਲੌਕੀ, ਡੱਗ ਮੈਕੁਲਮ ਅਤੇ ਜੌਹਨ ਵਾਲਨਸਕੀ ਵੀ ਹਨ,ਸਿਟੀ ਕੌਂਸਲ ਦੀਆਂ ਚੋਣਾਂ (City Council Elections) ਅਗਲੀਆਂ 15 ਅਕਤੂਬਰ 2022 ਨੂੰ ਹੋਣੀਆਂ ਹਨ ਅਤੇ ਨਾਮਜ਼ਦਗੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ,ਇਸ ਤੋਂ ਇਲਾਵਾ ਵਾਰਡ ਕੌਂਸਲਰ ਦੀਆਂ ਚੋਣਾਂ ਵਿਚ 56 ਉਮੀਦਵਾਰਾਂ ਵਿਚੋਂ 21 ਪੰਜਾਬੀ ਹਨ,ਮੇਅਰ ਦੀ ਚੋਣ ਵਿਚ ਪੰਜਾਬੀ ਮੂਲ ਦੇ ਲੋਕਾਂ ਦੀ ਮੌਜੂਦਗੀ ਇਕ ਪ੍ਰਾਪਤੀ ਹੈ।