PUNJAB TODAY NEWS CA:- Taiwan Earthquake News: ਤਾਈਵਾਨ ਵਿੱਚ ਪਿਛਲੇ 24 ਘੰਟਿਆਂ ‘ਚ 100 ਵਾਰ ਭੂਚਾਲ (Earthquake) ਦੇ ਝਟਕੇ ਮਹਿਸੂਸ ਕੀਤੇ ਗਏ ਹਨ ਅਤੇ ਇਨ੍ਹਾਂ ਦੀ ਤੀਬਰਤਾ ਵਧਦੀ ਜਾ ਰਹੀ ਹੈ,ਸ਼ਨੀਵਾਰ ਨੂੰ ਜਿੱਥੇ 6.5 ਤੀਬਰਤਾ ਦਾ ਭੂਚਾਲ (Earthquake) ਆਇਆ,ਉੱਥੇ ਐਤਵਾਰ ਨੂੰ ਇਸਦੀ ਤੀਬਰਤਾ 7.2 ਮਾਪੀ ਗਈ,ਭੂਚਾਲ (Earthquake) ਦਾ ਕੇਂਦਰ ਯੂਜਿੰਗ ਪ੍ਰਾਂਤ ਹੈ,11 ਤੋਂ ਵੱਧ ਇਮਾਰਤਾਂ ਢਹਿ-ਢੇਰੀ ਹੋ ਗਈਆਂ ਹਨ,ਸੁਨਾਮੀ ਦਾ ਅਲਰਟ ਜਾਰੀ ਕੀਤਾ ਗਿਆ ਹੈ,ਖ਼ਦਸ਼ਾ ਜਤਾਇਆ ਜਾ ਰਿਹਾ ਹੈ ਕਿ ਭੂਚਾਲ (Earthquake) ਦੇ ਹੋਰ ਵੀ ਝਟਕੇ ਮਹਿਸੂਸ ਕੀਤੇ ਜਾ ਸਕਦੇ ਹਨ,ਅਧਿਕਾਰਤ ਤੌਰ ‘ਤੇ ਸਰਕਾਰ ਕੁਝ ਵੀ ਕਹਿਣ ਦੀ ਸਥਿਤੀ ‘ਚ ਨਹੀਂ ਹੈ।
ਇਕ ਦੋ ਮੰਜ਼ਿਲਾ ਰਿਹਾਇਸ਼ੀ ਇਮਾਰਤ ਢਹਿ ਗਈ,ਰਾਜਧਾਨੀ ਤਾਈਪੇ (The Capital Is Taipei) ਦੇ ਟਾਪੂ ਦੇ ਉੱਤਰੀ ਸਿਰੇ ‘ਤੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ,ਸੁਨਾਮੀ ਅਲਰਟ ਤੋਂ ਬਾਅਦ ਖ਼ਤਰਾ ਵਧ ਗਿਆ ਹੈ,ਜੇਕਰ ਸੁਨਾਮੀ ਆਉਂਦੀ ਹੈ,ਤਾਂ ਇਹ ਜਪਾਨ (Japan) ਤਕ ਬਹੁਤ ਤਬਾਹੀ ਮਚਾ ਸਕਦੀ ਹੈ,ਤਾਈਵਾਨ (Taiwan) ਦੀ ਤਾਈਤੁੰਗ ਕਾਉਂਟੀ (Taitung County of Taiwan) ‘ਚ ਸ਼ਨੀਵਾਰ ਰਾਤ ਨੂੰ 6.4 ਤੀਬਰਤਾ ਦਾ ਭੂਚਾਲ (Earthquake) ਆਇਆ ਅਤੇ ਕਈ ਝਟਕੇ ਮਹਿਸੂਸ ਕੀਤੇ ਗਏ।
ਜਾਪਾਨ ਦੀ ਮੌਸਮ ਵਿਗਿਆਨ ਏਜੰਸੀ (Japan Meteorological Agency) ਨੇ ਵੀ ਤਾਇਵਾਨ (Taiwan) ਵਿੱਚ ਭੂਚਾਲ (Earthquake) ਤੋਂ ਬਾਅਦ ਸੁਨਾਮੀ ਦੀ ਚਿਤਾਵਨੀ ਜਾਰੀ ਕੀਤੀ ਹੈ,ਏਜੰਸੀ ਦੇ ਅਨੁਸਾਰ ਸੁਨਾਮੀ ਦੀਆਂ ਸ਼ੁਰੂਆਤੀ ਲਹਿਰਾਂ ਸ਼ਾਮ 4:10 ਵਜੇ ਤਾਈਵਾਨ ਤੋਂ ਲਗਭਗ 110 ਕਿਲੋਮੀਟਰ (70 ਮੀਲ) ਪੂਰਬ ਵਿੱਚ ਜਾਪਾਨ (Japan) ਦੇ ਪੱਛਮੀ ਟਾਪੂ ਯੋਨਾਗੁਨੀ ਟਾਪੂ ਨਾਲ ਟਕਰਾਉਣ ਦੀ ਸੰਭਾਵਨਾ ਹੈ।