spot_img
Tuesday, February 20, 2024
spot_img
spot_imgspot_imgspot_imgspot_img
HomeਪੰਜਾਬChandigarh University ਵਿੱਚ ਵਿਦਿਆਰਥਣਾਂ ਦੀ Video Viral ਕਰਨ ਦੇ ਮਾਮਲੇ ਵਿੱਚ ਯੂਨੀਵਰਸਿਟੀ...

Chandigarh University ਵਿੱਚ ਵਿਦਿਆਰਥਣਾਂ ਦੀ Video Viral ਕਰਨ ਦੇ ਮਾਮਲੇ ਵਿੱਚ ਯੂਨੀਵਰਸਿਟੀ ਪ੍ਰਸ਼ਾਸਨ ਨੇ ਹੋਸਟਲ ਦੀਆਂ ਦੋ ਵਾਰਡਨਾਂ ਨੂੰ ਸਸਪੈਂਡ ਕਰ ਦਿੱਤਾ ਹੈ

Punjab Today News Ca:-

Mohali,(Punjab Today News Ca):- ਮੋਹਾਲੀ ਦੀ ਚੰਡੀਗੜ੍ਹ ਯੂਨੀਵਰਸਿਟੀ (Chandigarh University) ਵਿੱਚ ਵਿਦਿਆਰਥਣਾਂ ਦੀ ਵੀਡੀਓ ਵਾਇਰਲ (Video viral) ਕਰਨ ਦੇ ਮਾਮਲੇ ਵਿੱਚ ਯੂਨੀਵਰਸਿਟੀ ਪ੍ਰਸ਼ਾਸਨ (University Administration) ਨੇ ਹੋਸਟਲ ਦੀਆਂ ਦੋ ਵਾਰਡਨਾਂ ਨੂੰ ਸਸਪੈਂਡ ਕਰ ਦਿੱਤਾ ਹੈ,ਇਨ੍ਹਾਂ ਵਿੱਚੋਂ ਇੱਕ ਵਾਰਡਨ ਵਾਇਰਲ ਵੀਡੀਓ (A Warden Viral Video) ਵਿੱਚ ਵੀ ਦਿਖਾਈ ਦੇ ਰਹੀ ਹੈ,ਜੋ ਦੋਸ਼ੀ ਵਿਦਿਆਰਥਣ ਨੂੰ ਲਤਾੜ ਰਹੀ ਸੀ,ਇਸ ਤੋਂ ਇਲਾਵਾ ਕੈਂਪਸ ਵਿੱਚ ਕਲਾਸਾਂ 6 ਦਿਨਾਂ ਦੇ ਲਈ ਸਸਪੈਂਡ ਕਰ ਦਿੱਤੀਆਂ ਗਈਆਂ ਹਨ।

ਕਲਾਸਾਂ ਸਸਪੈਂਡ ਹੋਣ ਮਗਰੋਂ ਡਰੇ ਹੋਏ ਵਿਦਿਆਰਥੀ ਯੂਨੀਵਰਸਿਟੀ ਕੈਂਪਸ (Student University Campus) ਛੱਡ ਕੇ ਜਾ ਰਹੇ ਹਨ,ਪ੍ਰਸ਼ਾਸਨ ਵੱਲੋ ਵਿਦਿਆਰਥੀਆਂ ਦੀਆਂ ਸਾਰੀਆਂ ਮੰਗਾਂ ਮੰਨੀਆਂ ਜਾਣ ਤੋਂ ਬਾਅਦ ਦੇਰ ਰਾਤ ਕਰੀਬ ਡੇਢ ਵਜੇ ਧਰਨਾ ਖਤਮ ਕੀਤਾ ਗਿਆ,ਇਸ ਕਾਂਡ ਤੋਂ ਬਾਅਦ ਹੋਸਟਲ ਦੇ ਸਾਰੇ ਵਾਰਡਨਾਂ ਦਾ ਤਬਾਦਲਾ ਕੀਤਾ ਜਾ ਰਿਹਾ ਹੈ ਤੇ ਨਾਲ ਹੀ ਹੋਸਟਲ ਦਾ ਸਮਾਂ ਵੀ ਬਦਲ ਦਿੱਤਾ ਗਿਆ ਹੈ।

ਇਸ ਘਟਨਾ ਸਬੰਧੀ ਮੋਹਾਲੀ ਦੇ SSP ਵਿਵੇਕ ਸੋਨੀ ਮੁਤਾਬਕ ਦੋਸ਼ੀ ਵਿਦਿਆਰਥਣ ਦਾ ਮੋਬਾਇਲ ਫੋਨ ਫਾਰੈਂਸਿਕ ਜਾਂਚ (Mobile Phone forensic Examination) ਦੇ ਲਈ ਭੇਜਿਆ ਜਾਵੇਗਾ,ਉਨ੍ਹਾਂ ਦੱਸਿਆ ਕਿ ਦੋਸ਼ੀ ਵਿਦਿਆਰਥਣ ਨੇ ਪੁੱਛਗਿੱਛ ਵਿੱਚ ਦੱਸਿਆ ਕਿ ਉਸਨੇ ਕਿਸੇ ਦੂਜੀ ਵਿਦਿਆਰਥਣ ਦੀ ਵੀਡੀਓ ਰਿਕਾਰਡ (Video Record) ਨਹੀਂ ਕੀਤੀ ਹੈ,ਉਨ੍ਹਾਂ ਕਿਹਾ ਕਿ ਪੁਲਿਸ ਵੱਲੋਂ ਇਸ ਮਾਮਲੇ ਦੀ ਡੂੰਘਾਯਾਈ ਨਾਲ ਜਾਂਚ ਕੀਤੀ ਜਾ ਰਹੀ ਹੈ।

RELATED ARTICLES

LEAVE A REPLY

Please enter your comment!
Please enter your name here

- Advertisment -spot_imgspot_img

Most Popular