CHANDIGARH,(PUNJAB TODAY NEWS CA):- ਭਾਜਪਾ ਦੇ ਲੋਟਸ ਆਪ੍ਰੇਸ਼ਨ (Operation Lotus) ਖਿਲਾਫ ਦਿੱਲੀ ਦੀ ਆਪ ਸਰਕਾਰ ਦੀ ਤਰਜ ‘ਤੇ ਪੰਜਾਬ ਦੀ ‘ਆਪ’ ਸਰਕਾਰ ਨੇ ਵੀ ਵਿਧਾਨ ਸਭਾ ਦਾ ਸਪੈਸ਼ਲ ਸੈਸ਼ਲ (Special Session of The Vidhan Sabha) ਬੁਲਾਉਣ ਦਾ ਫੈਸਲਾ ਲਿਆ ਹੈ,ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ (Punjab Chief Minister Bhagwant Mann) ਨੇ ਵੀਡੀਓ ਜਾਰੀ ਕਰਕੇ ਕਿਹਾ ਕਿ ਲੋਕਾਂ ਦਾ ਭਰੋਸਾ ਜਿੰਨਾ ਮਜ਼ਬੂਤ ਹੈ,ਕਾਨੂੰਨੀ ਤੌਰ ‘ਤੇ ਇਹ ਦਿਖਾਉਣ ਲਈ 22 ਸਤੰਬਰ ਨੂੰ ਪੰਜਾਬ ਵਿਧਾਨ ਸਭਾ ਦਾ ਸਪੈਸ਼ਲ ਸੈਸ਼ਨ Special Session of The Vidhan Sabha) ਬੁਲਾਇਆ ਜਾਵੇਗਾ।
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ (Punjab Chief Minister Bhagwant Mann) ਨੇ ਕਿਹਾ ਕਿ ਬੀਤੇ ਦਿਨੀਂ ਲੋਕਾਂ ਨੇ ਦੇਖਿਆ ਕਿ ਲੋਟਸ ਆਪ੍ਰੇਸ਼ਨ (Operation Lotus) ਤਹਿਤ ਕਿਸੇ ਤਰ੍ਹਾਂ ਵਿਰੋਧੀ ਪਾਰਟੀ ਦੇ ਲੋਕਾਂ ਨੇ ਆਪ ਵਿਧਾਇਕਾਂ ਨਾਲ ਸੰਪਰਕ ਕਰਕੇ ਉਨ੍ਹਾਂ ਨੂੰ ਪੈਸੇ ਤੇ ਹੋਰ ਤਰ੍ਹਾਂ ਦੇ ਲਾਲਚ ਦਿੱਤੇ ਤਾਂ ਕਿ ਪੰਜਾਬ ਦੇ ਲੋਕਾਂ ਦੀ ਮਨਪਸੰਦ ਸਰਕਾਰ ਨੂੰ ਤੋੜਿਆ ਜਾ ਸਕੇ ਪਰ ਉਹ ਭੁੱਲ ਗਏ ਕਿ ਜਿਸ ਸਮੇਂ ਪੰਜਾਬ ਵਿਚ ਚੋਣਾਂ ਚੱਲ ਰਹੀਆਂ ਸਨ ਉਦੋਂ ਵੀ ਵਿਰੋਧੀਆਂ ਕੋਲ ਦੇਣ ਲਈ ਪੈਸਾ ਤੇ ਹੋਰ ਤਰ੍ਹਾਂ ਦੀਆਂ ਯੋਜਨਾਵਾਂ ਸਨ ਪਰ ਲੋਕਾਂ ਨੇ ਲਾਲਚ ਵਿਚ ਨਾ ਆ ਕੇ ‘ਆਪ’ ‘ਤੇ ਭਰੋਸਾ ਕੀਤਾ।
ਉਨ੍ਹਾਂ ਕਿਹਾ ਕਿ ਪੰਜਾਬ ਦੇ ਸਾਰੇ ਵਿਧਾਇਕ ਪੰਜਾਬ ਤੇ ਪੰਜਾਬੀਆਂ ਦੇ ਨਾਲ ਹਨ,‘ਆਪ’ ਪੰਜਾਬ ਵਿਧਾਨ ਸਭਾ ਦੇ ਸਪੈਸ਼ਲ ਸੈਸ਼ਨ (Special Session of The Vidhan Sabha) ਵਿਚ ਵਿਸ਼ਵਾਸ ਮਤ ਲਿਆ ਕੇ ਦਿਖਾ ਦੇਵੇਗੀ ਕਿ ਲੋਕਾਂ ਦੇ ਚੁਣੇ ਹੋਏ ਵਿਧਾਇਕ ਰੰਗਲੇ ਪੰਜਾਬ ਦੇ ਸਪਨੇ ਨੂੰ ਸਾਕਾਰ ਕਰਨ ਲਈ ਕਿੰਨੇ ਦ੍ਰਿੜ੍ਹ ਹਨ,ਵਿਧਾਇਕ ਦੁਬਾਰਾ ਰੰਗਲਾ ਪੰਜਾਬ ਬਣਾਉਣ ਦੀ ਲੜਾਈ ਵਿਚ ਕਿਸੇ ਕਿਸਮ ਦੇ ਲਾਲਚ ਵਿਚ ਨਹੀਂ ਆਉਣਗੇ।