spot_img
Wednesday, April 24, 2024
spot_img
spot_imgspot_imgspot_imgspot_img
Homeਕੈਨੇਡਾ ਦੀਆਂ ਖਬਰਾਂਲਿਬਰਲਾਂ ਦੇ ਜੀਐਸਟੀ ਛੋਟ ਪਲੈਨ ਦਾ ਸਮਰਥਨ ਕਰੇਗਾ ਕੰਜ਼ਰਵੇਟਿਵ ਕਾਕਸ : ਕੰਜ਼ਰਵੇਟਿਵ...

ਲਿਬਰਲਾਂ ਦੇ ਜੀਐਸਟੀ ਛੋਟ ਪਲੈਨ ਦਾ ਸਮਰਥਨ ਕਰੇਗਾ ਕੰਜ਼ਰਵੇਟਿਵ ਕਾਕਸ : ਕੰਜ਼ਰਵੇਟਿਵ ਹਾਊਸ ਲੀਡਰ ਐਂਡਰਿਊ ਸ਼ੀਅਰ

PUNJAB TODAY NEWS CA:-

OTTAWA,(PUNJAB TODAY NEWS CA):- ਕੰਜ਼ਰਵੇਟਿਵ ਹਾਊਸ ਲੀਡਰ ਐਂਡਰਿਊ ਸ਼ੀਅਰ (Conservative House Leader Andrew Scheer) ਨੇ ਆਖਿਆ ਕਿ ਪਿਏਰ ਪੌਲੀਏਵਰ (Pierre Polyever) ਦੇ ਕਾਕਸ ਵੱਲੋਂ ਲਿਬਰਲ ਸਰਕਾਰ (Liberal Government) ਦੇ ਜੀਐਸਟੀ ਕ੍ਰੈਡਿਟ (GST Credit) ਨੂੰ ਆਰਜ਼ੀ ਤੌਰ ਉੱਤੇ ਦੁੱਗਣਾ ਕਰਨ ਸਬੰਧੀ ਲਿਆਂਦੇ ਬਿੱਲ ਦਾ ਸਮਰਥਨ ਕੀਤਾ ਜਾਵੇਗਾ।

ਇੱਕ ਇੰਟਰਵਿਊ (Interview) ਵਿੱਚ ਸ਼ੀਅਰ ਨੇ ਆਖਿਆ ਕਿ ਟੈਕਸ ਡਾਲਰਾਂ ਨੂੰ ਮੁੜ ਕੈਨੇਡੀਅਨਜ਼ (Canadians) ਦੀ ਜੇਬ੍ਹ ਵਿੱਚ ਪਾਉਣ ਦਾ ਮਾਮਲਾ ਅਜਿਹਾ ਹੈ ਜਿਸ ਦਾ ਸਮਰਥਨ ਕੰਜ਼ਰਵੇਟਿਵਜ਼ (Conservatives) ਹਮੇਸ਼ਾਂ ਕਰਦੇ ਆਏ ਹਨ,ਜਿ਼ਕਰਯੋਗ ਹੈ ਕਿ ਬਿੱਲ ਸੀ-30, ਦ ਕੌਸਟ ਆਫ ਲਿਵਿੰਗ ਰਲੀਫ ਐਕਟ (Cost of Living Relief Act), ਨੰ-1, ਉਨ੍ਹਾਂ ਦੋ ਬਿੱਲਾਂ ਵਿੱਚੋਂ ਇੱਕ ਹੈ ਜਿਹੜੇ ਲਿਬਰਲਾਂ ਵੱਲੋਂ ਪਿਛਲੇ ਹਫਤੇ ਪੇਸ਼ ਕੀਤੇ ਗਏ ਸਨ।

ਲਿਬਰਲ ਸਰਕਾਰ ਦਾ ਕਹਿਣਾ ਹੈ ਕਿ ਇਸ ਸਮੇਂ ਮਹਿੰਗਾਈ ਦੀ ਮਾਰ ਸਹਿ ਰਹੇ ਘੱਟ ਤੋਂ ਦਰਮਿਆਨੀ ਆਮਦਨ ਵਾਲੇ ਪਰਿਵਾਰਾਂ ਦੀ ਮਦਦ ਲਈ ਇਹ ਬਿੱਲ ਲਿਆਂਦਾ ਗਿਆ ਹੈ,ਇਸ ਬਿੱਲ ਰਾਹੀਂ ਇਨਕਮ ਟੈਕਸ ਐਕਟ ਵਿੱਚ ਸੋਧ ਕਰਕੇ ਆਉਣ ਵਾਲੇ ਛੇ ਮਹੀਨਿਆਂ ਲਈ ਜੀਐਸਟੀ ਕ੍ਰੈਡਿਟ (GST Credit) ਨੂੰ ਦੁੱਗਣਾ ਕਰਨ ਦੀ ਇਜਾਜ਼ਤ ਦਿੱਤੀ ਜਾਵੇਗੀ,ਸਰਕਾਰ ਦਾ ਕਹਿਣਾ ਹੈ ਕਿ ਜੇ ਇਹ ਬਿੱਲ ਸਮਾਂ ਰਹਿੰਦਿਆਂ ਪਾਸ ਹੋ ਜਾਂਦਾ ਹੈ ਤਾਂ ਇਸ ਨਾਲ ਅੰਦਾਜ਼ਨ 11 ਮਿਲੀਅਨ ਲੋਕਾਂ ਤੇ ਪਰਿਵਾਰਾਂ ਨੂੰ ਮਦਦ ਮਿਲੇਗੀ।

RELATED ARTICLES

LEAVE A REPLY

Please enter your comment!
Please enter your name here

- Advertisment -spot_imgspot_img

Most Popular

Recent Comments