
London,(Punjab Today News Ca):- ਬਰਤਾਨੀਆ (Britain) ਵਿਚ ਭਾਰਤੀ ਮੂਲ ਦੀ ਗ੍ਰਹਿ ਮੰਤਰੀ ਸੁਏਲਾ ਬ੍ਰੇਵਰਮੈਨ (Home Minister Suella Braverman of Indian Origin) ਨੂੰ ਇਥੇ ਇਕ ਸਮਾਰੋਹ ਦੌਰਾਨ ਮਹਾਰਾਣੀ ਐਲਿਜ਼ਾਬੈਥ ਦੂਜੀ (Queen Elizabeth II) ‘ਵੂਮੈਨ ਆਫ਼ ਦਿ ਈਅਰ’ ਐਵਾਰਡ (‘Woman of the Year’ Award) ਲਈ ਨਾਮਜ਼ਦ ਕੀਤਾ ਗਿਆ ਹੈ,ਇਸ ਸ਼੍ਰੇਣੀ ਵਿਚ ਇਹ ਪਹਿਲਾ ਪੁਰਸਕਾਰ ਹੈ,ਬ੍ਰਿਟਿਸ਼ ਪ੍ਰਧਾਨ ਮੰਤਰੀ ਲਿਜ਼ ਟਰਸ (British Prime Minister Liz Truss) ਦੀ ਕੈਬਨਿਟ ਵਿਚ ਇਸ ਮਹੀਨੇ ਸ਼ਾਮਲ ਕੀਤੀ ਗਈ ਬ੍ਰੇਵਰਮੈਨ (Braverman) (42) ਨੇ ਕਿਹਾ ਕਿ ਮਰਹੂਮ ਮਹਾਰਾਣੀ ਨੂੰ ਸਮਰਪਤ ਏਸ਼ੀਅਨ ਅਚੀਵਰਜ਼ ਐਵਾਰਡਜ਼ 2022 (Asian Achievers Awards 2022) ਵਿਚ ਨਵੀਂ ਭੂਮਿਕਾ ਨਿਭਾਉਣ ਲਈ ਇਹ ਸਨਮਾਨ ਮਿਲਿਆ ਹੈ,ਇਨ੍ਹਾਂ ਪੁਰਸਕਾਰਾਂ ਦਾ ਇਹ 20ਵਾਂ ਸਾਲ ਹੈ,ਇਹ ਬ੍ਰਿਟੇਨ (Britain) ਵਿਚ ਦਖਣੀ ਏਸ਼ੀਆਈ ਭਾਈਚਾਰੇ ਦੇ ਵਿਅਕਤੀਆਂ ਦੀਆਂ ਪ੍ਰਾਪਤੀਆਂ ਨੂੰ ਮਾਨਤਾ ਦਿੰਦਾ ਹੈ।