PUNJAB TODAY NEWS CA:- ਪੰਜਾਬ ਦੇ ਕੋਟਕਪੂਰਾ ਸ਼ਹਿਰ (Kotakpura City) ਦੇ ਨਜ਼ਦੀਕੀ ਪਿੰਡ ਦੇ ਰਹਿਣ ਵਾਲੇ ਨੌਜਵਾਨ ਦੀ ਕੈਨੇਡਾ (Canada) ‘ਚ ਸੜਕ ਹਾਦਸੇ ‘ਚ ਮੌਤ ਹੋ ਗਈ,ਇਹ ਹਾਦਸਾ ਐਡਿੰਟਨ ਸ਼ਹਿਰ (City of Addition) ਵਿੱਚ ਵਾਪਰਿਆ,ਨੇੜਲੇ ਪਿੰਡ ਕੋਠੇ ਗੱਜਣ ਸਿੰਘ ਵਾਲਾ ਦਾ ਰਹਿਣ ਵਾਲਾ ਗੁਰਕੀਰਤ ਪਾਲ 20 ਸਾਲ ਪਹਿਲਾਂ ਵਿਆਹ ਕਰਵਾ ਕੇ ਕੈਨੇਡਾ ਗਿਆ ਸੀ,ਭਰਾ ਅਤੇ ਉਸਦਾ ਪਰਿਵਾਰ ਵੀ ਹੁਣ ਉਸ ਦੇ ਨਾਲ ਕੈਨੇਡਾ (Canada) ਵਿੱਚ ਰਹਿੰਦਾ ਸੀ,ਕੁਝ ਦਿਨ ਪਹਿਲਾਂ ਉਸ ਦੇ ਪਿਤਾ ਕੈਨੇਡਾ ਤੋਂ ਪੰਜਾਬ ਆਏ ਸਨ।
ਜਾਣਕਾਰੀ ਅਨੁਸਾਰ ਟਰਾਂਸਪੋਰਟਰ ਅਤੇ ਪ੍ਰਾਈਵੇਟ ਬੱਸ ਕੰਪਨੀ (Transporter And Private Bus Company) ਦੇ ਮਾਲਕ ਗੁਰਦੇਵ ਸਿੰਘ ਖੋਸਾ ਦਾ ਵੱਡਾ ਪੁੱਤਰ ਗੁਰਕੀਰਤ ਪਾਲ ਸਿੰਘ ਕਰੀਬ ਵੀਹ ਸਾਲ ਪਹਿਲਾਂ ਕੋਟਕਪੂਰਾ ਦੀ ਰਹਿਣ ਵਾਲੀ ਇੱਕ ਕੁੜੀ ਨਾਲ ਵਿਆਹ ਕਰਕੇ ਕੈਨੇਡਾ ਗਿਆ ਸੀ,ਉਥੇ ਉਸ ਨੇ ਟਰਾਂਸਪੋਰਟ (Transporte) ਦਾ ਕੰਮ ਸ਼ੁਰੂ ਕੀਤਾ,ਕੁਝ ਦਿਨ ਪਹਿਲਾਂ ਆਪਣੇ ਕਾਰੋਬਾਰ ਦੇ ਸਿਲਸਿਲੇ ਵਿੱਚ ਕੈਨੇਡਾ ਤੋਂ ਪੰਜਾਬ ਪਰਤੇ ਗੁਰਦੇਵ ਸਿੰਘ ਖੋਸਾ ਨੇ ਦੱਸਿਆ ਕਿ ਉਸ ਦਾ ਲੜਕਾ ਗੁਰਕੀਰਤ ਪਾਲ ਰੋਜ਼ਾਨਾ ਫੋਰਟ ਮੈਕਮਰੀ (Fort McMurray) ਤੋਂ ਐਡਮਿੰਟਨ ਲਈ ਆਉਂਦਾ ਸੀ।
25 ਸਤੰਬਰ ਨੂੰ ਉਹ ਫੋਰਟ ਮੈਕਮਰੀ (Fort McMurray) ਵਿਖੇ ਆਪਣੀ ਟਰਾਲੀ ਪਾਰਕ ਕਰਕੇ ਪਿਕਅੱਪ ‘ਤੇ ਐਡਿੰਟਨ (Addition) ਵਾਪਸ ਆ ਰਿਹਾ ਸੀ,ਇਸ ਦੌਰਾਨ ਰਸਤੇ ਵਿੱਚ ਐਡਿੰਟਨ ਤੋਂ ਕਰੀਬ ਦਸ ਕਿਲੋਮੀਟਰ ਪਹਿਲਾਂ ਉਸ ਦੀ ਪਿਕਅਪ (Pickup) ਇੱਕ ਹੋਰ ਪਿਕਅੱਪ ਨਾਲ ਟਕਰਾ ਗਈ,ਇਸ ਘਟਨਾ ਵਿੱਚ ਦੋਵੇਂ ਵਾਹਨ ਸੜ ਕੇ ਸੁਆਹ ਹੋ ਗਏ ਅਤੇ ਦੋਵੇਂ ਵਾਹਨਾਂ ਦੇ ਡਰਾਈਵਰ ਵੀ ਸੜ ਗਏ,ਘਟਨਾ ਦਾ ਪਤਾ ਲੱਗਦਿਆਂ ਹੀ ਪਿੰਡ ਵਿੱਚ ਸੋਗ ਦੀ ਲਹਿਰ ਦੌੜ ਗਈ।