Vancouver-B.C,(Punjab Today News Ca):- ਵੈਨਕੂਵਰ-ਬੀ ਸੀ (Vancouver-B.C) ਵਿਚ ਅਗਸਤ ਮਹੀਨੇ ਡਰੱਗ ਓਵਰਡੋਜ਼ (Drug Overdose) ਕਾਰਣ 169 ਮੌਤਾਂ ਹੋਣ ਦੀ ਖਬਰ ਹੈ,ਕੋਰੋਨਰ ਸਰਵਿਸ (Coroner Service) ਵਲੋ ਜਾਰੀ ਰਿਪੋਰਟ ਮੁਤਾਬਿਕ ਇਸ ਸਾਲ 2022 ਵਿਚ ਹੁਣ ਤੱਕ ਡਰੱਗ ਓਵਰਡੋਜ਼ (Drug Overdose) ਕਾਰਣ ਮਰਨ ਵਾਲਿਆਂ ਦੀ ਗਿਣਤੀ 1468 ਹੋ ਗਈ ਹੈ,ਇਹ ਪਿਛਲੇ ਸਾਲ ਜਨਵਰੀ ਤੋ ਅਗਸਤ 2021 ਤੱਕ ਓਵਰਡੋਜ ਨਾਲ ਮਰਨ ਵਾਲੇ ਲੋਕਾਂ ਤੋ ਕੇਵਲ ਇਕ ਘੱਟ ਹੈ,ਕੋਰੋਨਰ ਚੀਫ ਲੀਜਾ ਲੈਪੋਂਟੀ (Coroner Chief Lisa Laponti) ਮੁਤਾਬਿਕ ਬੀ ਸੀ (B.C) ਵਿਚ ਗੈਰ ਕਨੂੰਨੀ ਡਰੱਗ ਦਾ ਧੰਦਾ ਲਗਾਤਾਰ ਜਾਰੀ ਹੈ,ਜਿਸ ਕਾਰਣ ਲੋਕ ਆਪਣੀਆਂ ਜਾਨਾਂ ਗਵਾ ਰਹੇ ਹਨ।