Mansa, 3 October 2022 , (Punjab Today News Ca):- ਸਿੱਧੂ ਮੂਸੇਵਾਲਾ ਕਤਲ ਮਾਮਲੇ (Sidhu Moosewala Murder Case) ਵਿੱਚ ਫ਼ਰਾਰ ਹੋਏ ਗੈਂਗਸਟਰ ਦੀਪਕ ਟੀਨੂੰ (Gangster Deepak Tinu) ਦਾ ਝੁਨੀਰ ਦੇ ਬੈਂਕ ਉੱਪਰ ਬਣੇ ਇੱਕ ਚੁਬਾਰੇ ਵਿਚੋਂ ਫ਼ਰਾਰ ਹੋਣ ਦੀ ਜੋ ਗੱਲ ਸਾਹਮਣੇ ਆਈ ਸੀ,ਉਸ ਸ਼ੱਕ ਨੂੰ ਦੂਰ ਕਰਨ ਲਈ ਅੱਜ ਸਵੇਰ ਤੋਂ ਹੀ ਸਿੱਧੂ ਮੂਸੇਵਾਲਾ ਦੀ ਮਾਤਾ ਚਰਨ ਕੌਰ (Sidhu Moosewala’s Mother Charan Kaur) ਝੁਨੀਰ (Jhunir) ਦੇ ਉਸ ਬੈਂਕ ਵਿੱਚ ਪਹੁੰਚੇ ਹੋਏ ਸਨ ਅਤੇ ਬੈਂਕ ਵਿੱਚ ਲੱਗੇ ਕੈਮਰਿਆਂ ਤੋ ਇਲਾਵਾ ਆਸਪਾਸ ਦੇ ਪੰਜ ਤੋਂ ਛੇ ਕੈਮਰਿਆਂ ਦੀ ਸੀਸੀਟੀਵੀ ਫੁਟੇਜ (CCTV Footage) ਲਈ ਗਈ ਹੈ।
ਸਿੱਧੂ ਮੂਸੇਵਾਲਾ (Sidhu Moosewala) ਪਰਿਵਾਰ ਦੇ ਨਜ਼ਦੀਕੀ ਕੁਲਦੀਪ ਸਿੰਘ ਮੂਸਾ ਨੇ ਦੱਸਿਆ ਕਿ ਕੱਲ੍ਹ ਤੋਂ ਮੀਡੀਆ ਦੇ ਵਿਚ ਚੱਲ ਰਹੀਆਂ ਖਬਰਾਂ ਦੇ ਤਹਿਤ ਹੀ ਝੁਨੀਰ ਦੇ ਬੈਂਕ ਵਿੱਚ ਵੀਡਿਓ ਲੈਣ ਦੇ ਲਈ ਪਹੁੰਚੇ ਸਨ ਪਹਿਲਾਂ ਮੈਨੇਜਰ ਵੱਲੋਂ ਮਨ੍ਹਾ ਕਰ ਦਿੱਤਾ ਗਿਆ ਸੀ,ਪਰ ਫਿਰ ਪੁਲੀਸ ਦੀ ਮੱਦਦ ਦੇ ਨਾਲ ਸੀਸੀਟੀਵੀ ਫੁਟੇਜ (CCTV Footage) ਲਈ ਗਈ ਹੈ,ਉਨ੍ਹਾਂ ਦੱਸਿਆ ਕਿ ਬੈਂਕ ਦੇ ਕੈਮਰਿਆਂ ਤੋਂ ਇਲਾਵਾ ਆਸ ਪਾਸ ਦੇ ਪੰਜ ਤੋ ਛੇ ਕੈਮਰਿਆਂ ਦੀ ਇਕ ਹਫ਼ਤੇ ਦੀ ਸੀਸੀਟੀਵੀ ਫੁਟੇਜ (CCTV Footage) ਲਈ ਗਈ ਹੈ।