Thursday, March 30, 2023
spot_imgspot_imgspot_imgspot_img
Homeਕੈਨੇਡਾ ਦੀਆਂ ਖਬਰਾਂਕੈਨੇਡਾ ਦੇ ਸ਼ਹਿਰ Brampton ਵਿੱਚ ਨਵਰੂਪ ਜੌਹਲ ਦੀ ਅਚਾਨਕ ਹੋਈ ਮੌਤ

ਕੈਨੇਡਾ ਦੇ ਸ਼ਹਿਰ Brampton ਵਿੱਚ ਨਵਰੂਪ ਜੌਹਲ ਦੀ ਅਚਾਨਕ ਹੋਈ ਮੌਤ

ਫੋਟੋ ਕੈਪਸ਼ਨ:ਨਵਰੂਪ ਜੌਹਲ ਦੀ ਫਾਈਲ ਫੋਟੋ।

PUNJAB TODAY NEWS CA:-

PUNJAB TODAY NEWS CA:- ਜ਼ਿਲ੍ਹਾ ਤਰਨਤਾਰਨ ਦੇ ਪਿੰਡ ਬਾਣੀਆ ਵਿਖੇ ਸ਼ਨਿੱਚਰਵਾਰ ਨੂੰ ਕਈ ਘਰਾਂ ਦੇ ਚੁੱਲ੍ਹੇ ਨਹੀਂ ਜਗ ਪਾਏ,ਪਿੰਡ ਨਾਲ ਸੰਬੰਧਿਤ ਪੰਜਾਬ ਪੁਲਿਸ ਦੇ ਏ.ਐਸ.ਆਈ.ਸਤਨਾਮ ਸਿੰਘ ਬਾਵਾ (ASI Satnam Singh Bawa of Punjab Police) ਆਪਣੀ ਪਤਨੀ ਜਗਦੀਸ਼ ਕੌਰ ਦੇ ਨਾਲ ਜਿਸ ਬੇਟੇ ਨੂੰ ਮਿਲਣ ਦੇ ਲਈ ਕੈਨੇਡਾ ਦੇ ਸ਼ਹਿਰ ਬਰੈਂਪਟਨ (City of Brampton) ਗਏ ਸਨ,ਉਸ ਬੇਟੇ ਦੀ ਲਾਸ਼ ਲੈ ਕੇ ਆਉਣਾ ਪਵੇਗਾ,ਇਹ ਸ਼ਾਇਦ ਇਸ ਮਾਂ-ਬਾਪ ਨੇ ਕਦੇ ਸੋਚਿਆ ਵੀ ਨਹੀਂ ਹੋਵੇਗਾ,2016 ਵਿੱਚ ਸਟੱਡੀ ਬੇਸ ਤੇ ਕੈਨੇਡਾ ਗਏ ਨਵਰੂਪ ਜੌਹਲ (Navrup Johal) ਅਚਾਨਕ ਕਿਸੇ ਬੀਮਾਰੀ ਦਾ ਸ਼ਿਕਾਰ ਹੋ ਗਿਆ।

ਕੁਝ ਸਮੇਂ ਪਹਿਲਾਂ ਬੇਟੇ ਨਵਰੂਪ ਜੌਹਲ ਨੂੰ ਮਿਲਣ ਦੇ ਲਈ ਉਸਦੇ ਪਿਤਾ ਏ.ਐਸ.ਆਈ. ਸਤਨਾਮ ਸਿੰਘ ਬਾਵਾ ਅਤੇ ਮਾਂ ਜਗਦੀਸ਼ ਕੌਰ ਕੈਨੇਡਾ ਗਏ ਹੋਏ ਸਨ,ਸ਼ਨਿੱਚਰਵਾਰ ਨੂੰ ਅਚਾਨਕ ਪਿਤਾ ਸਤਨਾਮ ਸਿੰਘ ਬਾਵਾ ਨੇ ਆਪਣੀ ਲੜਕੀ ਨਵਦੀਪ ਕੌਰ ਨੂੰ ਫੋਨ ਕਰਕੇ ਦੱਸਿਆ ਕਿ ਹੁਣ ਤੁਹਾਡਾ ਭਾਈ ਨਵਰੂਪ ਜੌਹਲ ਇਸ ਦੁਨੀਆ ਵਿੱਚ ਨਹੀਂ ਰਿਹਾ,ਇਹ ਸੁਣਦੇ ਹੀ ਨਵਦੀਪ ਕੌਰ ਦੇ ਪੈਰਾਂ ਹੇਠਿਓਂ ਜਮੀਨ ਖਿਸਕ ਗਈ,ਨਵਰੂਪ ਜੌਹਲ ਦੇ ਕਰੀਬੀ ਰਿਸ਼ਤੇਦਾਰ ਅਤੇ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਸਾਬਕਾ ਪ੍ਰਧਾਨ ਮਨਜੀਤ ਸਿੰਘ ਘਸੀਟਪੁਰਾ ਨੇ ਦੱਸਿਆ ਕਿ ਕਰੀਬ 6 ਸਾਲ ਪਹਿਲਾਂ ਕੈਨੇਡਾ ਪੜ੍ਹਾਈ ਕਰ ਰਹੇ ਉਕਤ ਨੌਜਵਾਨ ਨੂੰ ਅਚਾਨਕ ਕਿਸੇ ਬੀਮਾਰੀ ਨੇ ਆਪਣੀ ਲਪੇਟ ਵਿੱਚ ਲੈ ਲਿਆ,ਪਰੰਤੂ ਇਹ ਪਤਾ ਨਹੀਂ ਸੀ ਕਿ ਨਵਰੂਪ ਜੌਹਲ ਦੀ ਮੌਤ ਹੋ ਜਾਵੇਗੀ।

ਘਸੀਟਪੁਰਾ ਨੇ ਦੱਸਿਆ ਕਿ ਕਨੈਡਾ ਦੇ ਸ਼ਹਿਰ ਬਰੈਂਪਟਨ (City of Brampton) ਵਿਖੇ ਨਵਰੂਪ ਜੌਹਲ ਦੀ ਲਾਸ਼ ਭਾਰਤ ਲਿਆਉਣ ਦੇ ਲਈ ਉਸਦੇ ਮਾਂ-ਬਾਪ ਲੱਗੇ ਹੋਏ ਹਨ,ਪਰਿਵਾਰ ਨਾਲ ਜਾਹਿਰ ਕੀਤਾ ਦੁੱਖ-ਨਵਰੂਪ ਜੌਹਲ ਦੀ ਮੌਤ ਤੋਂ ਬਾਅਦ ਖਡੂਰ ਸਾਹਿਬ ਦੇ ਸਾਬਕਾ ਵਿਧਾਇਕ ਰਮਨਜੀਤ ਸਿੰਘ ਸਿੱਕੀ, ਬਾਬਾ ਬਕਾਲਾ ਦੇ ਸਾਬਕਾ ਵਿਧਾਇਕ  ਸੰਤੋਖ ਸਿੰਘ ਭਲਾਈਪੁਰ,ਪੰਜਾਬ ਕਾਂਗਰਸ ਦੇ ਆਗੂ ਡਾ. ਸੰਦੀਪ ਅਗਨੀਹੋਤਰੀ,  ਸਰਪੰਚ ਹਰਜੀਤ ਸਿੰਘ  ਘਸੀਟਪੁਰਾ, ਡਾ.ਰਣਬੀਰ ਸਿੰਘ ਕੰਗ,ਰਘਬੀਰ ਸਿੰਘ ਬਾਠ,ਪਿੰਦਰਜੀਤ ਸਿੰਘ ਸਰਲੀ, ਚੇਅਰਮੈਨ ਸ਼ੁਬੇਗ ਸਿੰਘ ਧੁੰਨ,ਕਸ਼ਮੀਰ ਸਿੰਘ ਸ਼ਾਹ, ਬਿਕਰਮ ਕੰਗ, ਲਾਡੀ ਬਾਣੀਆ, ਪਲਵਿੰਦਰ ਸਿੰਘ ਘਸੀਟਪੁਰਾ,ਬਲਵਿੰਦਰ ਸਿੰਘ ਨੇ ਮਨਜੀਤ ਸਿੰਘ ਘਸੀਟਪੁਰਾ ਅਤੇ ਪਰਿਵਾਰ ਨਾਲ ਦੁੱਖ ਜਾਹਿਰ ਕੀਤਾ ਹੈ।ਘਸੀਟਪੁਰਾ ਨੇ ਕਿਹਾ ਕਿ ਨਵਰੂਪ ਜੌਹਲ ਦੀ ਲਾਸ਼ ਦਾ ਇੰਤਜਾਰ ਹੈ।

RELATED ARTICLES

LEAVE A REPLY

Please enter your comment!
Please enter your name here

- Advertisment -spot_imgspot_img

Most Popular