
Halifax,(Punjab Today News Ca):- ਤੂਫਾਨ ਫਿਓਨਾ (Storm Fiona) ਵੱਲੋਂ ਮਚਾਈ ਗਈ ਤਬਾਹੀ ਨਾਲ ਸੰਘਰਸ਼ ਕਰ ਰਹੇ ਐਟਲਾਂਟਿਕ ਕੈਨੇਡੀਅਨਜ਼ (Atlantic Canadians) ਲਈ ਪ੍ਰਧਾਨ ਮੰਤਰੀ ਜਸਟਿਨ ਟਰੂਡੋ (Prime Minister Justin Trudeau) ਵੱਲੋਂ 300 ਮਿਲੀਅਨ ਡਾਲਰ ਦੇ ਰਿਕਵਰੀ ਫੰਡ ਦਾ ਐਲਾਨ ਕੀਤਾ ਗਿਆ ਹੈ,ਇਸ ਸਬੰਧ ਵਿੱਚ ਟਰੂਡੋ ਵੱਲੋਂ ਹੈਲੀਫੈਕਸ (Halifax) ਵਿੱਚ ਐਲਾਨ ਕੀਤਾ ਗਿਆ,ਉਨ੍ਹਾਂ ਆਖਿਆ ਕਿ ਤੂਫਾਨ ਤੋਂ ਪ੍ਰਭਾਵਿਤ ਹੋਏ ਲੋਕਾਂ ਦੀ ਮਦਦ ਲਈ ਇਹ ਰਕਮ ਆਉਣ ਵਾਲੇ ਦੋ ਸਾਲਾਂ ਵਿੱਚ ਖਰਚੀ ਜਾਵੇਗੀ, ਇਸ ਦੇ ਨਾਲ ਹੀ ਸਰਕਾਰ ਲੰਮੇਂ ਸਮੇਂ ਤੱਕ ਰਹਿਣ ਵਾਲੇ ਇਸ ਤੂਫਾਨ ਦੇ ਅਸਰ ਨਾਲ ਨਜਿੱਠਣ ਵਿੱਚ ਵੀ ਸਥਾਨਕ ਲੋਕਾਂ ਦੀ ਮਦਦ ਕਰੇਗੀ।
ਪ੍ਰਧਾਨ ਮੰਤਰੀ ਜਸਟਿਨ ਟਰੂਡੋ (Prime Minister Justin Trudeau) ਨੇ ਆਖਿਆ ਕਿ ਇਹ ਫੰਡ ਉਨ੍ਹਾਂ ਲਈ ਹਨ ਜਿਨ੍ਹਾਂ ਨੂੰ ਕੋਈ ਹੋਰ ਪ੍ਰੋਗਰਾਮ ਤਹਿਤ ਕਵਰ ਨਹੀਂ ਕੀਤਾ ਜਾਂਦਾ,ਇਸ ਮੌਕੇ ਐਟਲਾਂਟਿਕ ਕੈਨੇਡਾ ਓਪਰਚੁਨਿਟੀਜ਼ ਏਜੰਸੀ (ਏਸੀਓਏ) (Atlantic Canada Opportunities Agency (ACOA)) ਲਈ ਜਿ਼ੰਮੇਵਾਰ ਮੰਤਰੀ ਜਿਨੇਟ ਪੈਟਿਅਪਸ ਟੇਲਰ (Minister Jeanette Pettyups Taylor) ਨੇ ਆਖਿਆ ਕਿ ਫੈਡਰਲ ਸਰਕਾਰ (Federal Government) ਵੱਲੋਂ ਕੈਨੇਡੀਅਨਜ਼ (Canadians) ਨੂੰ ਇਸ ਤਰ੍ਹਾਂ ਦੇ ਔਖੇ ਹਾਲਾਤ ਵਿੱਚੋਂ ਕੱਢਣ ਲਈ ਜਲਦ ਤੋਂ ਜਲਦ ਰਕਮ ਮੁਹੱਈਆ ਕਰਵਾਈ ਜਾਵੇਗੀ,ਏਸੀਓਏ ਨਾਲ ਇਨ੍ਹਾਂ ਫੰਡਾਂ ਨੂੰ ਮੈਨੇਜ ਕਰਨ ਦਾ ਕੰਮ ਕੈਨੇਡਾ ਇਕਨੌਮਿਕ ਡਿਵੈਲਪਮੈਂਟ ਫੌਰ ਕਿਊਬਿਕ ਰੀਜਨਜ਼,ਫਿਸ਼ਰੀਜ਼ ਐਂਡ ਓਸ਼ਨਜ਼ ਕੈਨੇਡਾ ਤੇ ਟਰਾਂਸਪੋਰਟ ਕੈਨੇਡਾ (Transport Canada) ਸਮੇਤ ਹੋਰਨਾਂ ਫੈਡਰਲ ਵਿਭਾਗਾਂ (Federal Departments) ਤੇ ਏਜੰਸੀਆਂ ਵੱਲੋਂ ਕੀਤਾ ਜਾਵੇਗਾ।